ਨੀਤਾ ਅੰਬਾਨੀ ਦੀ 1 ਲਿਪਸਟਿਕ ਅਤੇ 1 ਬੈਗ ਦੀ ਕੀਮਤ ਨਾਲ ਤੁਸੀਂ ਆਸਾਨੀ ਨਾਲ ਖਰੀਦ ਸਕਦੇ ਹੋ 2 ਫਲੈਟ..

ਅਮੀਰ ਹੋਣਾ ਤਕਰੀਬਨ ਹਰ ਕਿਸੇ ਦਾ ਹੀ ਸੁਪਨਾ ਹੁੰਦਾ ਹੈ ਪ੍ਰੰਤੂ ਇਹ ਸੁਪਨਾ ਕਿਸੇ ਕਿਸੇ ਦਾ ਹੀ ਪੂਰਾ ਹੁੰਦਾ ਹੈ । ਇੱਕ ਆਮ ਆਦਮੀ ਤੋਂ ਲੈ ਕੇ ਵੱਡੇ ਵੱਡੇ ਫਿਲਮ ਸਟਾਰਾਂ ਤੱਕ ਅਤੇ ਵੱਡੇ ਵੱਡੇ ਕਾਰੋਬਾਰੀਆਂ ਤੱਕ ਲੋਕ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਜੋ ਉਹ ਇੰਨਾ ਪੈਸਾ ਕਮਾ ਸਕਣ ਕੇ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਤੇ ਸੁੱਖੀ ਭਰਿਆ ਬਤੀਤ ਕਰ ਸਕੇ …..। ਅਮੀਰ ਹੋਣ ਦੀ ਦੌੜ ਵਿੱਚ ਛੋਟੇ ਆਮ ਲੋਕਾਂ ਤੋਂ ਲੈ ਕੇ ਵੱਡੇ ਵੱਡੇ ਬਿਜ਼ਨਸਮੈਨ ਅਤੇ ਫਿਲਮ ਸਟਾਰ ਵੀ ਸ਼ਾਮਲ ਹਨ । ਇਨ੍ਹਾਂ ਵਿੱਚੋਂ ਹੀ ਇੱਕ ਮੁਕੇਸ਼ ਅੰਬਾਨੀ ਦਾ ਪਰਿਵਾਰ ਹੈ ਜਿਸ ਉੱਪਰ ਲੱਗਦਾ ਹੈ ਕਿ ਰੱਬ ਦੀ ਕੁਝ ਖਾਸ ਹੀ ਕ੍ਰਿਪਾ ਹੈ ।

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੁਕੇਸ਼ ਅੰਬਾਨੀ ਦਾ ਪਰਿਵਾਰ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿੱਚ ਆਉਂਦਾ ਹੈ । ਮੁਕੇਸ਼ ਅੰਬਾਨੀ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਨੀਤਾ ਅੰਬਾਨੀ ਵੀ ਆਪਣੀਆਂ ਕੀਮਤੀ ਅਤੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਕਾਰਨ ਅਕਸਰ ਚਰਚਾ ਵਿਚ ਰਹਿੰਦੀ ਹੈ ।

ਅੱਜ ਅਸੀਂ ਤੁਹਾਨੂੰ ਨੀਤਾ ਅੰਬਾਨੀ ਦੀ ਵਰਤੋਂ ਵਿੱਚ ਆਉਣ ਵਾਲੀਆਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਕੀਮਤ ਸੁਣ ਕੇ ਤੁਸੀਂ ਦੰਦਾਂ ਥੱਲੇ ਉਂਗਲੀਆਂ ਦਬਾਉਣ ਲੱਗ ਜਾਵੋਗੇ ।
ਬੇਸ਼ਕੀਮਤੀ ਸਾੜੀ

ਇਕ ਇੰਗਲਿਸ਼ ਅਖਬਾਰ ਦੁਆਰਾ ਛਾਪੀ ਗਈ ਇਕ ਖਬਰ ਦੇ ਅਨੁਸਾਰ ਨੀਤਾ ਅੰਬਾਨੀ ਕੋਲ ਦੁਨੀਆ ਦੀ ਸਭ ਤੋਂ ਮਹਿੰਗੀ ਸਾੜੀ ਹੈ। ਇਸ ਸਾੜੀ ਦੀ ਕੀਮਤ ਕਰੀਬ ਚਾਲੀ ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ । ਦੱਸਿਆ ਜਾਂਦਾ ਹੈ ਕਿ ਇਸ ਸਾੜੀ ਨੂੰ ਬਣਾਉਣ ਵਿੱਚ ਕਰੀਬ ਇੱਕ ਸਾਲ ਦਾ ਸਮਾਂ ਲੱਗਾ ਅਤੇ ਇਸ ਨੂੰ ਬਣਾਉਣ ਲਈ ਪੈਂਤੀ ਤੋਂ ਵੀ ਜ਼ਿਆਦਾ ਕਾਰੀਗਰਾਂ ਨੇ ਇਸ ਉੱਪਰ ਲੰਮਾ ਸਮਾਂ ਕੰਮ ਕੀਤਾ । ਇਸ ਸਾੜੀ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਸਾੜੀ ਦਾ ਭਾਰ ਕਰੀਬ ਅੱਠ ਕਿੱਲੋ ਦੇ ਕਰੀਬ ਹੈ ।
ਪਰਸਨਲ ਜਹਾਜ

ਕੁਝ ਸਮਾਂ ਪਹਿਲਾਂ ਹੀ ਨੀਤਾ ਅੰਬਾਨੀ ਨੇ ਆਪਣਾ 44ਵਾਂ ਜਨਮ ਦਿਨ ਮਨਾਇਆ ਸੀ । ਨੀਤਾ ਅੰਬਾਨੀ ਦੇ ਇਸ ਜਨਮ ਦਿਨ ਤੇ ਮੁਕੇਸ਼ ਅੰਬਾਨੀ ਵੱਲੋਂ ਉਸਨੂੰ ਇੱਕ ਪਰਸਨਲ ਜਹਾਜ਼ ਗਿਫਟ ਕੀਤਾ ਗਿਆ । ਇਸ ਜਹਾਜ਼ ਵਿੱਚ ਕੈਬਿਨ ਤੋਂ ਲੈ ਕੇ ਸਕਾਈ ਬਾਰ’ ਫੈਂਸੀ ਸ਼ਾਵਰ, ਵਾਇਰਲੈੱਸ ਕਮਿਊਨੀਕੇਸ਼ਨ ਸਿਸਟਮ, ਅਤੇ ਹੋਰ ਵੀ ਹਰ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਸ਼ਾਮਲ ਹਨ । ਇਸ ਜੈੱਟ ਦੀ ਕੀਮਤ ਕਰੀਬ 390 ਕਰੋੜ ਰੁਪਏ ਦੱਸੀ ਜਾਂਦੀ ਹੈ ਅਤੇ ਨੀਤਾ ਅੰਬਾਨੀ ਇਸ ਜਹਾਜ਼ ਦੀ ਵਰਤੋਂ ਵਿਦੇਸ਼ ਜਾਣ ਲਈ ਕਰਦੀ ਹੈ ।
ਬਰੈਂਡਡ ਬੈਗ

ਨੀਤਾ ਅੰਬਾਨੀ ਦੁਨੀਆਂ ਦੀ ਸਭ ਤੋਂ ਬਰੈਂਡ ਕੰਪਨੀ “Birkin” ਬੈਗ ਇਸਤੇਮਾਲ ਕਰਦੀ ਹੈ । ਇਸ ਬੈਗ ਦੀ ਕੀਮਤ 13 ਲੱਖ ਰੁਪਏ ਹੈ । ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਹੈ ਕਿ ਨੀਤਾ ਅੰਬਾਨੀ ਦੀ ਲਿਪਸਟਿਕ ਦੀ ਕੀਮਤ ਚਾਲੀ ਰੱਖ ਰੁਪਏ ਤੋਂ ਵੀ ਵੱਧ ਹੈ । ਆਮ ਇਨਸਾਨ ਇੰਨੀ ਕੀਮਤ ਨਾਲ ਤਾਂ ਦੋ ਫਲੈਟ ਆਸਾਨੀ ਨਾਲ ਖਰੀਦ ਸਕਦਾ ਹੈ ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: