ਲੜਕੀਆਂ ਦੇ ਪੀਰੀਅਡ ਵਿੱਚ ਪੈਡ ਨੂੰ ਛੱਡ ਕੇ ਇਹ ਚੀਜ ਲਗਾਉਣ ਨਾਲ ਹੋਵੇਗਾ ਜਿਆਦਾ ਫਾਇਦਾ, ਵੀਡੀਓ ਜਰੂਰ ਦੇਖੋ

ਲੜਕੀਆਂ ਦੇ ਪੀਰੀਅਡ ਵਿੱਚ ਪੈਡ ਨੂੰ ਛੱਡ ਕੇ ਇਹ ਚੀਜ ਲਗਾਉਣ ਨਾਲ ਹੋਵੇਗਾ ਜਿਆਦਾ.. ਫਾਇਦਾ, ਵੀਡੀਓ ਜਰੂਰ ਦੇਖੋ

ਪੀਰੀਅਡ ਜਾਂ ਮਾਂਹਮਾਰੀ ਇੱਕ ਅਜਿਹੀ ਚੀਜ ਹੈ ਜਿਸਦੇ ਬਾਰੇ ਕੋਈ ਵੀ ਖੁੱਲ ਕੇ ਗੱਲ ਕਰਨ ਵਿਚ ਹਿਚਕਿਚਾਉਂਦਾ ਹੈ |ਜੇਕਰ ਗਲਤੀ ਨਾਲ ਇਹ ਟਾੱਪਿਕ ਘਰ ਵਾਲੀਆਂ ਦੇ ਵਿਚ ਉਠ ਜਾਵੇ ਤਾਂ ਲੋਕ ਗੱਲ ਬਦਲ ਦਿੰਦੇ ਹਨ |ਕੁੱਝ ਘੱਟ ਪੜੇ-ਲਿਖੇ ਲੋਕ ਤਾਂ ਇਸਨੂੰ ਔਰਤਾਂ ਨੂੰ ਹੋਣ ਵਾਲੀ ਇੱਕ ਲਾਏਇਲਾਜ ਬਿਮਾਰੀ ਸਮਝ ਬੈਠਦੇ ਹਨ |ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਬਿਮਾਰੀ ਨਹੀਂ ਹੈ ਬਲਕਿ ਔਰਤਾਂ ਦੇ ਸਰੀਰ ਵਿਚ ਹੋਣ ਵਾਲੀ ਇੱਕ ਆਮ ਪ੍ਰਕਿਰਿਆਂ ਦਾ ਹਿੱਸਾ ਹੈ |

ਅੱਜ ਭਾਰਤ ਦੇ ਦਿਨ ਪ੍ਰਤੀ ਦਿਨ ਆਧੁਨਿਕ ਹੋਣ ਦੇ ਬਾਅਦ ਵੀ ਕਈ ਔਰਤਾਂ ਪੀਰੀਅਡ ਵਿਚ ਕੱਪੜੇ ਦਾ ਇਸਤੇਮਾਲ ਕਰਦੀਆਂ ਹਨ |ਇਹ ਕੱਪੜਾ ਔਰਤਾਂ ਦੀ ਸਿਹਤ ਦੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ |ਹਾਲਾਂਕਿ ਹੁਣ ਹੌਲੀ-ਹੌਲੀ ਸੇਨੇਟਰੀ ਨੇਪਕਿਨ ਜਾਂ ਪੈਡ ਦਾ ਇਸਤੇਮਾਲ ਵੱਧ ਰਿਹਾ ਹੈ |ਇਹ ਸੇਨੇਟਰੀ ਪੈਡ ਕੱਪੜੇ ਦੇ ਮੁਕਾਬਲੇ ਸੇਫ ਹੁੰਦੇ ਹਨ ,….ਹਾਲਾਂਕਿ ਇਹਨਾਂ ਵਿਚ ਵੀ ਕੁੱਝ ਖਾਂਮੀਆਂ ਜਰੂਰ ਹੈ |ਉਦਾਹਰਨ ਦੇ ਲਈ ਇਸਨੂੰ ਹਰ ਕੋਈ ਖਰੀਦ ਨਹੀਂ ਸਕਦਾ |

ਉੱਪਰ ਤੋਂ ਹਾਲ ਹੀ ਵਿਚ ਇਸ ਉੱਪਰ 12% GST ਲਗ ਜਾਣ ਨਾਲ ਇਹ ਹੋਰ ਵੀ ਮਹਿੰਗੇ ਹੋ ਗਏ ਹਨ |ਉੱਚੇ ਰੇਟਾਂ ਦੇ ਇਲਾਵਾ ਇਸਤੇਮਾਲ ਦੇ ਬਾਅਦ ਸੁੱਟੇ ਗਏ ਸੇਨੇਟਰੀ ਪੈਡ ਸਿਹਤ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦੇ ਹਨ |ਕੁੱਝ ਔਰਤਾਂ ਨੂੰ ਇਸਨੂੰ ਪਹਿਨਣ ਨਾਲ ਲੋਕੀਰਾਂ ਵਾਲੇ ਨਿਸ਼ਾਨ ਦੀ ਸਮੱਸਿਆ ਹੋ ਜਾਂਦੀ ਹੈ |ਕਈ ਵਾਰ ਇਹਨਾਂ ਨੂੰ ਪਹਿਨੀ ਰੱਖਣ ਦੇ ਬਾਅਦ ਵੀ ਕੱਪੜੇ ਦੇ ਖਰਾਬ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ|

ਅਜਿਹੀ ਸਥਿਤੀ ਵਿਚ ਇਸ ਸੇਨੇਟਰੀ ਪੈਡ ਦਾ ਇੱਕ ਦੂਸਰਾ ਸਸਤਾ ਅਤੇ ਚੰਗਾ ਵਿਕਲਪ ਵੀ ਮੌਜੂਦ ਹੈ ਜਿਸਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ |ਅੱਜ ਅਸੀਂ ਤੁਹਾਨੂੰ ਇਸ ਵਿਕਲਪ ਦੇ ਬਾਰੇ ਦੱਸਾਂਗੇ |

Menstrual Cup ਹੈ ਸੇਨੇਟਰੀ ਪੈਡ ਦਾ ਬੇਹਤਰ ਵਿਕਲਪ………………………

Menstrual Cup ਨੂੰ ਮੂਨਕੱਪ ਜਾਂ ਮਾਸਿਕ ਧਰਮ ਕੱਪ ਵੀ ਕਿਹਾ ਜਾਂਦਾ ਹੈ |ਇਹ ਇੱਕ ਤਰਾਂ ਦਾ ਲਚੀਲਾ ਕੱਪ ਹੁੰਦਾ ਹੈ ਜੋ ਪੀਰੀਅਡ ਦੇ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ |ਇਹ ਦਿਖਣ ਵਿਚ ਇੱਕ ਘੰਟੀ ਦੇ ਅਕਾਰ ਦਾ ਹੁੰਦਾ ਹੈ ,ਜੋ ਮੈਡੀਕਲ ਗ੍ਰੇਡ ਸਿਲੀਕਾੱਨ ਤੋਂ ਬਣਾਇਆ ਜਾਂਦਾ ਹੈ |ਇਸ ਕੱਪ ਨੂੰ ਪੀਰੀਅਡ ਦੇ ਦਿਨਾਂ ਵਿਚ ਵੇਜਾਇਨਾ ਯਾਨਿ ਯੋਨੀ ਦੇ ਅੰਦਰ ਪਹਿਨਿਆ ਜਾਂਦਾ ਹੈ |ਇਹ ਕੱਪ ਸੇਨੇਟਰੀ ਪੈਡ ਤੋਂ ਸਸਤੇ ਹੁੰਦੇ ਹਨ ਅਤੇ ਕੀਤੇ ਲਾਈ ਜਾਣ ਵਿਚ ਵੀ ਆਸਾਨ ਹੁੰਦੇ ਹਨ |ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਇੱਕ ਕੱਪ ਨੂੰ ਤੁਸੀਂ ਕਈ ਸਾਲਾਂ ਤੱਕ ਇਸਤੇਮਾਲ ਕਰ ਸਕਦੇ ਹੋ ,ਯਾਨਿ ਹਰ ਮਹੀਨੇ ਸੇਨੇਟਰੀ ਪੈਡ ਖਰੀਦਣ ਦੇ ਖਰਚ ਤੋਂ ਬਚਿਆ ਜਾ ਸਕਦਾ ਹੈ |

ਮਾਸਿਕ ਧਰਮ ਕੱਪ ਇਸਤੇਮਾਲ ਕਰਨ ਦੇ ਫਾਇਦੇ……………………….

– ਹਰ ਮਹੀਨੇ ਦੇ ਸੇਨੇਟਰੀ ਪੈਡ ਦੇ ਖਰਚ ਤੋਂ ਅਜਾਦੀ

– ਕਿਸੇ ਵੀ ਪੋਜੀਸ਼ਨ ਵਿਚ ਸੌਣ ਦੀ ਆਜਾਦੀ

– ਵਾਰ-ਵਾਰ ਪੈਡ ਬਦਲਣ ਦੇ ਝੰਝਟ ਤੋਂ ਛੁਟਕਾਰਾ

– ਕੱਪੜਿਆਂ ਵਿਚ ਦਾਗ ਲੱਗਣ ਦਾ ਡਰ ਨਹੀਂ

– ਇਸਨੂੰ ਬਣਾਉਣ ਵਿਚ ਸੇਨੇਟਰੀ ਪੈਡ ਦੇ ਮੁਕਾਬਲੇ ਘੱਟ ਕੈਮੀਕਲ ਦਾ ਇਸਤੇਮਾਲ ਹੁੰਦਾ ਹੈ ਇਸ ਲਈ ਇਸਦੇ ਪ੍ਰਯੋਗ ਨਾਲ ਕਿਸੇ ਬਿਮਾਰੀ ਦੇ ਹੋਣ ਦਾ ਡਰ ਨਹੀਂ ਹੁੰਦਾ |

 

ਕਿਸ ਤਰਾਂ ਇਸਤੇਮਾਲ ਕਰਨਾ ਹੈ ?…………………………..

ਇਸਦੇ ਇਸਤੇਮਾਲ ਦੇ ਲਈ ਤੁਸੀਂ ਕੱਪ ਨੂੰ C ਸ਼ੇਪ ਵਿਚ ਮੋੜ ਕੇ ਆਪਣੀ ਯੋਨੀ ਵਿਚ ਪਾ ਦਵੋ |ਇਹ ਕਾਫੀ ਲਚੀਲਾ ਹੁੰਦਾ ਹੈ ਇਸ ਲਈ ਤੁਹਾਡੀ ਯੋਨੀ ਵਿਚ ਆਸਾਨੀ ਨਾਲ ਚਲਾ ਜਾਵੇਗਾ |ਇਹ ਕੱਪ ਪੀਰੀਅਡ ਵਿਚ ਨਿਕਲਣ ਵਾਲੇ ਖੂਨ ਨੂੰ ਆਪਣੇ ਅੰਦਰ ਸਟੋਰ ਕਰਕੇ ਰੱਖਦਾ ਹੈ ,ਜਿਸਨੂੰ ਤੁਸੀਂ ਕੁੱਝ ਘੰਟਿਆਂ ਦੇ ਬਾਅਦ ਆਪਣੇ ਫਲੋ ਦੇ ਅਨੁਸਾਰ ਬਾਹਰ ਕੱਢ ਕੇ ਖਾਲੀ ਕਰ ਸਕਦੇ ਹੋ |ਫਿਰ ਇਸਨੂੰ ਤੁਸੀਂ ਧੋ ਲਵੋ ਅਤੇ ਇਹ ਦੁਬਾਰਾ ਇਸਤੇਮਾਲ ਦੇ ਲਈ ਤਿਆਰ ਹੁੰਦਾ ਹੈ |

ਇਸ ਬਾਰੇ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ……………………

ਸ਼ੁਰੂਆਤ ਵਿਚ ਇਸਦਾ ਇਸਤੇਮਾਲ ਕਰਨਾ ਤੁਹਾਨੂੰ ਥੋੜਾ ਔਖਾ ਲੱਗੇਗਾ ਪਰ ਹੌਲੀ-ਹੌਲੀ ਤੁਹਾਨੂੰ ਇਸਦੀ ਆਦਤ ਹੋ ਜਾਵੇਗੀ |

ਨੋਟ : ਇਸ ਕੱਪ ਦੇ ਇਸਤੇਮਾਲ ਨਾਲ Hymen ਲੇਅਰ ਟੁੱਟ ਸਕਦੀ ਹੈ |


Posted

in

by

Tags: