ਮਨਪ੍ਰੀਤ ਸਿੰਘ ਬਾਦਲ ਨੇ ਕਿਸਾਨਾਂ ਲਈ ਓਹ ਕਰ ਦਿੱਤਾ ਜੋ ਅੱਜ ਤਕ ਕੋਈ ਲੀਡਰ ਨਾ ਕਰ ਸਕਿਆ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਉਂਝ ਭਾਵੇਂ ਪੰਜਾਬ ਵਿਚਲੇ ਲੀਡਰ…ਉਹ ਭਾਵੇਂ ਸਰਕਾਰ ਵਿਚ ਹੋਣ ਜਾਂ ਸਰਕਾਰ ਤੋਂ ਬਾਹਰ… ਅਕਸਰ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨ ਦਾ ਢਿੰਡੋਰਾ ਪਿੱਟਦੇ ਰਹਿੰਦੇ ਹਨ ਪਰ ਜਦੋਂ ਕਦੇ ਕਿਸਾਨਾਂ ਲਈ ਕੋਈ ਤਿਆਗ਼ ਕਰਨ ਦੀ ਗੱਲ ਇਨ੍ਹਾਂ ਲੀਡਰਾਂ ਨੂੰ ਆਖੀ ਜਾਂਦੀ ਹੈ ਤਾਂ ਲਗਭਗ ਸਾਰੇ ਲੀਡਰ ਇਸ ਤੋਂ ਪਾਸਾ ਵੱਟਦੇ ਨਜ਼ਰ ਆਉਂਦੇ ਹਨ। ਸ਼ਾਇਦ ਹੀ ਕੋਈ ਅਜਿਹਾ ਦਲੇਰ ਲੀਡਰ ਹੋਵੇਗਾ ਜੋ ਦਿਲੋਂ ਕਿਸਾਨਾਂ ਦੇ ਹੱਕ ਵਿਚ ਖੜ੍ਹਨ ਦਾ ਜਜ਼ਬਾ ਰੱਖਦਾ ਹੋਵੇ।ਅਜਿਹਾ ਹੀ ਕੁੱਝ ਪੰਜਾਬ ਵਿਚ ਵੀ ਹੋ ਰਿਹਾ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੁੱਝ ਦਿਨ ਪਹਿਲਾਂ ਇਹ ਅਪੀਲ ਕੀਤੀ ਗਈ ਸੀ ਕਿ ਅਮੀਰ ਕਿਸਾਨ, ਜਿਨ੍ਹਾਂ ਵਿਚ ਕਈ ਮੰਤਰੀ ਵੀ ਸ਼ਾਮਲ ਹਨ, ਸਵੈ ਇੱਛਾ ਨਾਲ ਅਪਣੀ ਬਿਜਲੀ ਸਬਸਿਡੀ ਛੱਡਣ ਤਾਂ ਜੋ ਛੋਟੇ ਅਤੇ ਗ਼ਰੀਬ ਕਿਸਾਨਾਂ ਸਮੇਤ ਸੂਬੇ ਦਾ ਫ਼ਾਇਦਾ ਹੋ ਸਕੇ ਪਰ ਅਫ਼ਸੋਸ ਕਿ ਪੰਜਾਬ ਦੀ ਪੂਰੀ ਕੈਬਨਿਟ ਵਿਚੋਂ ਸਿਰਫ਼ ਇਕ ਮੰਤਰੀ ਹੀ ਅਜਿਹਾ ਨਿਕਲਿਆ, ਜਿਸ ਨੂੰ ਕਿਸਾਨਾਂ ਦਾ ਦਰਦ ਜਾਗਿਆ ਅਤੇ ਉਸ ਨੇ ਅਪਣੇ ਹਿੱਸੇ ਦੀ ਸਬਸਿਡੀ ਕਿਸਾਨਾਂ ਲਈ ਛੱਡ ਦਿਤੀ…ਉਸ ਮੰਤਰੀ ਦਾ ਨਾਮ ਹੈ ਮਨਪ੍ਰੀਤ ਸਿੰਘ ਬਾਦਲ। ਮਨਪ੍ਰੀਤ ਸਿੰਘ ਬਾਦਲ ਜੋ ਇਸ ਸਮੇਂ ਸੂਬੇ ਦੇ ਵਿੱਤ ਮੰਤਰੀ ਹਨ, ਨੇ ਅਪਣੇ ਹਿੱਸੇ ਦੀ ਸਬਸਿਡੀ ਛੱਡ ਕੇ ਵੱਡੀ ਪਹਿਲ ਕੀਤੀ ਹੈ। ਇਕ ਕਿਸਾਨ ਪਰਵਾਰ ਤੋਂ ਹੋਣ ਕਾਰਨ ਉਨ੍ਹਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਬੇਹੱਦ ਕਰੀਬ ਤੋਂ ਅਹਿਸਾਸ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੋਰ ਕੋਈ ਪੰਜਾਬ ਦਾ ਲੀਡਰ ਸਬਸਿਡੀ ਛੱਡਣ ਦੀ ਪਹਿਲ ਲਈ ਅੱਗੇ ਕਿਉਂ ……ਨਹੀਂ ਆਇਆ? ਜਦੋਂ ਕਿ ਕਿਸਾਨਾਂ ਦੇ ਹੱਕਾਂ ਲਈ ਖੜ੍ਹਨ ਦੀਆਂ ਗੱਲਾਂ ਤਾਂ ਸਾਰੇ ਹੀ ਕਰਦੇ ਹਨ। ਇਥੋਂ ਤਕ ਕਿ ਹੋਰਾਂ ਨੂੰ ਸਬਸਿਡੀ ਛੱਡਣ ਦੀ ਅਪੀਲ ਕਰਨ ਵਾਲੇ ਅਜੈਵੀਰ ਸਿੰਘ ਜਾਖੜ ਜੋ ਪੰਜਾਬ ਸਟੇਟ ਫਾਰਮਰਜ਼ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਹਨ, ਖ਼ੁਦ ਇਸ ਮਾਮਲੇ ‘ਚ ਪਿਛੜੇ ਹੋਏ ਹਨ।ਸੋ ਜੇਕਰ ਸਰਕਾਰ ਚਾਹੁੰਦੀ ਹੈ ਕਿ ਅਮੀਰ ਕਿਸਾਨ ਸਵੈ ਇੱਛਾ ਨਾਲ ਅਪਣੀ ਬਿਜਲੀ ਸਬਸਿਡੀ ਛੱਡਣ ਤਾਂ ਇਸ ਦੇ ਲਈ ਪਹਿਲਾਂ ਪੰਜਾਬ ਦੇ ਨੇਤਾਵਾਂ ਨੂੰ ਖ਼ੁ਼ਦ ਅੱਗੇ ਆਉਣਾ ਹੋਵੇਗਾ, ਭਾਵ ਕਿ ਅਪਣੀ ਸਬਸਿਡੀ ਛੱਡਣ ਦੀ ਪਹਿਲ ਕਰਨੀ ਹੋਵੇਗੀ। ਇਕੱਲੇ ਕਾਂਗਰਸੀ ਹੀ ਨਹੀਂ, ਬਹੁਤ ਸਾਰੇ ਅਕਾਲੀ ਲੀਡਰ ਵੀ ਹਨ ਜੋ ਅਪਣੇ ਆਪ ਨੂੰ ਕਿਸਾਨ ਹਿਤੈਸ਼ੀ ਤਾਂ ਕਹਾਉਂਦੇ ਹਨ ਪਰ ਇਸ ਮਾਮਲੇ ਵਿਚ ਕਿਸੇ ਨੇ ਵੀ ਅੱਗੇ ਹੋ ਕੇ ਸਬਸਿਡੀ ਛੱਡਣ ਦੀ ਪਹਿਲ ਨਹੀਂ ਕੀਤੀ।ਦਸ ਦਈਏ ਕਿ ਸਵੈ-ਇੱਛਾ ਨਾਲ ਬਿਜਲੀ ਸਬਸਿਡੀ ਛੱਡਣ ਵਾਲੇ ਖੇਤੀਬਾੜੀ ਖਪਤਕਾਰਾਂ ਕਾਰਨ ਸੂਬੇ ‘ਤੇ ਸਬਸਿਡੀ ਦਾ ਬੋਝ ਘਟੇਗਾ,ਜਿਸ ਨਾਲ ਝੋਨੇ ਦੇ ਸੀਜ਼ਨ ਦੌਰਾਨ ਬਿਨਾਂ ਅੜਚਨ ਅੱਠ ਘੰਟੇ ਅਤੇ ਝੋਨਾ ਨਾ ਲੱਗਣ ਵਾਲੇ ਮੌਸਮ ‘ਚ ਇਕ ਦਿਨ ਛੱਡ ਕੇ 8-10 ਘੰਟੇ ਬਿਜਲੀ ਮੁਹਈਆ ਕਰਾਈ ਜਾ ਸਕੇਗੀ……। ਭਾਵੇਂ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤਾਂ ਅਪਣੀ ਸਬਸਿਡੀ ਛੱਡ ਕੇ ਵੱਡੀ ਪਹਿਲ ਕਰ ਦਿਤੀ ਹੈ ਪਰ ਦੇਖਣਾ ਹੋਵੇਗਾ ਕਿ ਦੂਜੇ ਲੀਡਰ ਕਦੋਂ ਇਸ ਕਾਰਜ ਵਿਚ ਸ਼ਾਮਲ ਹੋਣ ਲਈ ਅੱਗੇ ਆਉਂਦੇ ਹਨ?


Posted

in

by

Tags: