ਲਾਈਵ ਵੀਡੀਓ – ਸ਼੍ਰੀਦੇਵੀ ਦੀ ਮ੍ਰਿਤਕ ਦੇਹ ਪਹੁੰਚੀ ਮੁੰਬਈ

ਲਾਈਵ ਵੀਡੀਓ – ਸ਼੍ਰੀਦੇਵੀ ਦੀ ਮ੍ਰਿਤਕ ਦੇਹ ਪਹੁੰਚੀ ਮੁੰਬਈ

ਲਾਈਵ ਵੀਡੀਓ – ਥਲੇ ਜਾ ਕੇ ਦੇਖੋ

Sridevi’s Death: Dead Body Being Taken to Airport: ਸ਼੍ਰੀਦੇਵੀ ਦੀ ਮ੍ਰਿਤਕ ਦੇਹ ਪਹੁੰਚੀ ਮੁੰਬਈ

ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਮੁੰਬਈ ਲਿਆਂਦਾ ਜਾ ਚੁੱਕਾ ਹੈ। ਉਦਯੋਗਪਤੀ ਅਨਿਲ ਅੰਬਾਨੀ ਦੇ ਪ੍ਰਾਈਵੇਟ ਜੈੱਟ ਰਾਹੀਂ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੁਬਈ ਤੋਂ ਮੁੰਬਈ ਲਿਆਂਦੀ ਗਈ ਹੈ।

ਉਹਨਾਂ ਦਾ ਅੰਤਮ ਸਸਕਾਰ ਕੱਲ੍ਹ 3:30 ਵਜੇ ਹੋਵੇਗਾ।

ਸੋਨਮ ਕਪੂਰ ਅਨਿਲ ਕਪੂਰ ਦੇ ਨਾਲ ਹਵਾਈ ਅੱਡੇ ‘ਤੇ ਮੌਜੂਦ ਹਨ।  ਅੱਜ, ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਲੋਖੰਡਵਾਲਾ ਵਿਚ ਉਸ ਦੇ ਗ੍ਰੀਨ ਏਕੜ ਹਾਊਸ ਵਿਚ ਰੱਖਿਆ ਜਾਵੇਗਾ।

ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਵਜੋਂ ਜਾਣੀ ਜਾਂਦੀ ਸ਼੍ਰੀਦੇਵੀ, ਆਪਣੇ ਪਿੱਛੇ ਪਤੀ ਬੋਨੀ ਕਪੂਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਜਾਹਨਵੀ ਅਤੇ ਖੁਸ਼ੀ ਕਪੂਰ ਨੂੰ ਛੱਡ ਗਏ ਹਨ।

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੇਰ ਰਾਤ ਤੱਕ ਮੁੰਬਈ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।

ਸੂਤਰਾਂ ਮੁਤਾਬਕ, ਸ੍ਰੀਦੇਵੀ ਦੀ ਲਾਸ਼ ਨੂੰ ਬਕਸੇ ‘ਚ ਬੰਦ ਕਰਕੇ ਹਵਾ ਜਾਂ ਸਮੁੰਦਰੀ ਰਸਤੇ ਰਾਹੀਂ ਦੇਸ਼ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਦੁਬਈ ਪੁਲਸ ਨੇ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਸੀ। ਇਸਦੇ ਨਾਲ ਹੀ ਉਹਨਾਂ ਦੇ ਪਰਿਵਾਰ ਦੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਦੀ ਦੋ ਦਿਨ ਦੀ ਉਡੀਕ ਖਤਮ ਹੋ ਗਈ ਸੀ।

ਦੁਬਈ ਪ੍ਰੌਸੀਕਿਊਸ਼ਨ ਸਰਵਿਸ ਨੇ ਅਦਾਕਾਰਾ ਦੀ ਮੌਤ ਦੀ ਜਾਂਚ ਵੀ ਬੰਦ ਕਰ ਦਿੱਤੀ ਹੈ। ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਤੋਂ ਇਲਾਵਾ ਉਨ੍ਹਾਂ ਦੇ ਸੌਤੇਲੇ ਪੁੱਤਰ ਅਰਜੁਨ ਕਪੂਰ ਵੀ ਰਸਮੀ ਕਾਰਵਾਈ ਦੀ ਨਿਗਰਾਨੀ ਲਈ ਦੁਬਈ ਵਿਚ ਸਨ।

ਸ਼੍ਰੀਦੇਵੀ ਦੀ ਮੌਤ ਦੀ ਘੋਸ਼ਣਾ ਐਤਵਾਰ ਤੜਕੇ ਹੋਈ ਸੀ, ਪਰ ਦੁਬਈ ਵਿੱਚ ਦਸਤਾਵੇਜ਼ੀ ਕਾਰਵਾਈਆਂ ਦੇ ਚੱਲਦਿਆਂ ਉਹਨਾਂ ਦੀ ਮ੍ਰਿਤਕ ਦੇਹ ਵਾਪਿਸ ਮੁੰਬਈ ਲਿਆਉਣ ‘ਚ ਦੋ ਦਿਨਾਂ ਲਈ ਦੇਰੀ ਹੋ ਗਈ ਸੀ।

ਸ੍ਰੀਦੇਵੀ ਦੇ ਪਤੀ ਬੋਨੀ ਕਪੂਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਮੁਤਾਬਕ, ਕਪੂਰ ਨੇ ਸ਼੍ਰੀਦੇਵੀ ਨੂੰ ਹੋਟਲ ਦੇ ਬਾਥਟਬ ਵਿਚ ਬੇਹੋਸ਼ ਪਾਇਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।

Sridevi's Death: Dead Body Being Taken to Airport Sridevi's Death: Dead Body Being Taken to Airport Sridevi's Death: Dead Body Being Taken to Airport Sridevi's Death: Dead Body Being Taken to Airport
ਸ਼ਾਹਰੁਖ ਖਾਨ, ਗੌਰੀ ਖਾਨ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਰੇਖਾ ਅਤੇ ਕਰਿਸ਼ਮਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਸ਼੍ਰੀਦੇਵੀ ਦੇ ਘਰ ਪਹੁੰਚ ਚੁੱਕੀਆਂ ਹਨ।

Leave a Reply

Your email address will not be published. Required fields are marked *