ਸਲਾਮ ਹੈ ਇਸ ਪੰਜਾਬ ਦੀ ਧੀ ਨੂੰ .. ਜੋ ਪਾਣੀ ਵਾਲਾ ਟਰੱਕ ਚਲਾ ਕੇ ਮਿਹਨਤ ਕਰਦੀ ਹੈ .. ਸ਼ਿਮਲਾ ਵਾਸੀਆਂ ਦੀ ਪਿਆਸ ਬੁਝਾ ਰਹੀ ਹੈ ..

ਜਿੱਥੇ ਕੁੱਝ ਕੁੜੀਆਂ ਟਰੱਕ ਡਰਾਈਵਰਾਂ ਨਾਲ ਵਿਆਹ ਕਰਾਉਣ ਤੋਂ ਕਤਰਾਉਂਦੀਆਂ ਹਨ ਉੱਥੇ ਹੀ ਰਾਜਧਾਨੀ ਸ਼ਿਮਲਾ ਦੀ ਇੱਕ ਮਹਿਲਾ ਆਪਣੇ ਪਤੀ ਨਾਲ ਟੈਂਕਰ/ਟਰੱਕ ਮੋਢੇ ਨਾਲ ਮੋਢੇ ਜੋੜ ਕੇ ਚਲਾਉਂਦੀ ਹੈ।
ਇਸ ਮਹਿਲਾ ਟੈਂਕਰ ਚਾਲਕ ਦਾ ਨਾਮ ਜਸਬੀਰ ਕੌਰ ਹੈ ਜੋ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਨ੍ਹੀਂ ਦਿਨੀਂ ਜਸਬੀਰ ਕੌਰ ਆਪਣੇ ਪਤੀ ਲੱਖਾ ਸਿੰਘ ਨਾਲ ਸ਼ਿਮਲਾ `ਚ ਪਾਣੀ ਦਾ ਟੈਂਕਰ ਚਲਾ ਰਹੀ ਹੈ। ਜਦੋਂ ਇੱਕ ਥੱਕ ਜਾਂਦਾ ਹੈ ਤਾਂ ਦੂਜਾ ਡਰਾਇਵਰ ਦੀ ਸੀਟ ਤੇ ਬੈਠ ਕੇ ਟੈਂਕਰ ਚਲਾਉਂਦਾ……।Image result for shimla water
ਜਸਬੀਰ ਕੌਰ ਹਰ ਰੋਜ਼ 16 ਘੰਟੇ ਡਰਾਇਵਿੰਗ ਕਰਦੀ ਹੈ ਅਤੇ 25 ਹਜ਼ਾਰ ਲੀਟਰ ਪਾਣੀ, ਸਤਲੁਜ ਤੋਂ ਗੁੰਮਾ ਤੱਕ ਪਹੁੰਚਾਉਂਦੀ ਹੈ। ਹਾਲਾਂਕਿ ਜਸਬੀਰ ਕੌਰ ਨੂੰ ਸਿਰਫ ਮੈਦਾਨੀ ਇਲਾਕਿਆਂ `ਚ ਹੀ ਗੱਡੀ ਚਲਾਉਣ ਦਾ ਤਜ਼ੁਰਬਾ ਹੈ ਪਰ ਵੀ ਉਹ ਬਿਨਾ ਕਿਸੇ …..  ਝਿਜਕ ਤੋਂ ਪਹਾੜੀ ਇਲਾਕਿਆਂ `ਚ ਗੁੰਝਲਦਾਰ ਸੜਕਾਂ ਤੇ ਪਾਣੀ ਦਾ ਟੈਂਕਰ ਦੌੜਾ ਰਹੀ ਹੈ।Image result for shimla water
ਦੱਸ ਦਈਏ ਕਿ ਜਸਬੀਰ ਕੌਰ 35 ਸਾਲ ਦੀ ਹੈ ਅਤੇ ਉਸਨੂੰ ਡਰਾਇਵਿੰਗ ਕਰਦੇ ਹੋਏ 3 ਮਹੀਨੇ ਹੋ ਚੁੱਕੇ ਹਨ। ਜਸਬੀਰ ਕੋਲ ਡਰਾਇਵਿੰਗ ਦਾ ਹੈਵੀ ਮੋਟਰ ਵ੍ਹੀਕਲ ਲਾਇਸੈਂਸ ਵੀ …….। ਗੌਰਤਲਬ ਹੈ ਕਿ ਸ਼ਿਮਲਾ `ਚ ਪਾਣੀ ਦੇ ਸੰਕਟ ਕਾਰਨ ਸ਼ਹਿਰ `ਚ ਪਾਣੀ ਦੀ ਸਪਲਾਈ ਟੈਂਕਰਾਂ ਦੇ ਜ਼ਰੀਏ ਕੀਤੀ ਜਾ ਰਹੀ ਹੈ। ਸਤਲੁਜ ਤੋਂ ਗੁੰਮਾ ਤੱਕ ਟੈਂਕਰਾਂ ਰਾਹੀਂ ਪਾਣੀ ਪਹੁੰਚਾਇਆ ਜਾਂਦਾ ਹੈ। ਪਾਣੀ ਦੀ ਕਮੀ ਨੂੰ ਦੂਰ ਕਰਨ ਅਤੇ ਲੋਕਾਂ ਦੀ ਪਿਆਸ ਬੁਝਾਉਣ ਲਈ ਸਾਂਈ ਫਾਉਂਡੇਸ਼ਨ ਵੀ ਅੱਗੇ ਆਇਆ ਹੈ ਅਤੇ ਸੰਸਥਾ ਵੱਲੋਂ 30 ਟੈਂਕਰ ਪਾਣੀ ਦੀ ਸਪਲਾਈ ਲਈ ਲਗਾਏ ਗਏ ਹਨ।
ਫਾਉਂਡੇਸ਼ਨ ਦੁਆਰਾ ਪਾਣੀ ਦੀ ਸਪਲਾਈ ਲਈ ਜਸਬੀਰ ਕੌਰ ਦੇ ਪਤੀ ਲੱਖਾ ਦੇ ਟੈਂਕਰ ਨੂੰ ਵੀ ਪੰਜਾਬ ਦੇ ਸੰਗਰੂਰ ਤੋਂ ਹਾਇਰ ਕੀਤਾ ਗਿਆ ਹੈ। ਜਸਬੀਰ ਕੌਰ ਵੀ ਆਪਣੇ ਪਤੀ ਨਾਮ ਟੈਂਕਰ ਚਲਾ ਕੇ ਉਸਦੀ ਮਦਦ ਕਰਦੀ ਹੈ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *