ਹਿਰਨ ਮਾਰਨ ਦੀ ਸਜਾ ਹੋ ਸਕਦੀ ਤਾਂ ਲੱਖਾਂ ਪਾਣੀ ਵਾਲੇ ਜੀਵ ਮਾਰਨ ਦੀ ਸਜ਼ਾ ਕੀ ?

ਅੱਜ ਦੀ ਵੱਡੀ ਖਬਰ ਇਹ ਹੈ ਕਿ ਅੰਮ੍ਰਿਤਸਰ ਦੇ ਹਲਕਾ ਬਿਆਸ ਨਦੀ ‘ਚ ਜ਼ਹਿਰੀਲਾ ਪਾਣੀ ਆਉਣ ਕਰਕੇ ਪੂਰੇ ਦਰਿਆ ਦਾ ਪਾਣੀ ਗੰਧਲਾ ਹੋ ਗਿਆ ਹੈ ।

ਵੱਡੀ ਦੁੱਖ ਦੀ ਗੱਲ ਇਹ ਹੈ ਕਿ ਬਿਆਸ ਦਰਿਆ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੱਛੀਆਂ ਅਤੇ ਹੋਰ ਕੲੀ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੀ ਮੌਤ ਹੋ ਗੲੀ ਹੈ । ਮਿਲੀ ਜਾਣਕਾਰੀ ਮੁਤਬਿਕ ਸਵੇਰੇ ਲੋਕਾਂ ਨੇ ਕੲੀ ਕਵਿੰਟਲਾਂ ਦੇ ਹਿਸਾਬ ਨਾਲ ਦਰਿਆ ਵਿੱਚੋਂ ਮਰੀਆ ਮੱਛੀਆ ਕੱਢੀਆਂ ਜਿਸ ਨੂੰ ਕੲੀ ਵਪਾਰੀ ਵੇਚਣ ਦੇ ਮਕਸਦ ਨਾਲ ਲੈ ਕੇ ਗੲੇ ।

ਪ੍ਰਸਾਸ਼ਨ ਨੇ ਅੰਮ੍ਰਿਤਸਰ, ਬਟਾਲਾ-ਗੁਰਦਾਸਪੁਰ,ਤਰਨਤਾਰਨ, ਕਪੂਰਥਲਾ,ਜਲੰਧਰ,ਸੁਲਤਾਨਪੁਰ,ਪਠਾਨਕੋਟ ਇਲਾਕੇ ਦੇ ਲੋਕਾਂ ਨੂੰ ਮੱਛੀ ਨਾ ਖਾਣ ਦੇ ਨਿਰਦੇਸ਼ ਜਾਰੀ ਕੀਤੇ ਹਨ ਕੀਓਂ ਕਿ ਕੈਮੀਕਲ ਵਾਲੇ ਪਾਣੀ ਨਾਲ ਮਰੀ ਮੱਛੀ ਖਾਣ ਨਾਲ ਕੲੀ ਲੋਕਾਂ ਦੇ ਬਿਮਾਰ ਹੋਣ ਦਾ ਵੀ ਖਤਰਾ ਹੈ ।


ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੰਗਲੀ ਜੀਵ ਤੇ ਵਣ ਵਿਭਾਗ ਮੌਕੇ ਦਾ ਜਾਇਜ਼ਾ ਲੈਣ ਲਈ ਹਰੀਕੇ ਪੱਤਣ ਤੋਂ ਬਿਆਸ ਦਰਿਆ ਪਹੁੰਚ ਚੁੱਕਿਆ ਹੈ।
ਦਰਿਆ ਵਿੱਚ ਜ਼ਹਿਰੀਲਾ ਪਾਣੀ ਕਿਵੇਂ ਆਇਆ ਇਸ ਦਾ ਅਜੇ ਪਤਾ ਨਹੀਂ ਲੱਗਾ ਹੈ ..
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਕੁਦਰਤੀ ਪਾਣੀ ਨੂੰ ਦੂਸ਼ਿਤ ਕਰਨ ਅਤੇ ਲੱਖਾਂ ਜੀਵਾਂ ਦੇ ਮਰਨ ਦੀ ਜਿੰਮੇਵਾਰੀ ਕਿਸਤੇ ਜਾਵੇਗੀ ..?

ਹਿਰਨ ਮਰਨ ਤੇ ਤਾਂ ਸਲਮਾਨ ਖਾਨ ਨੂੰ ਸਜਾ ਦੇ ਦਿੱਤੀ ਸੀ ਪਰ ਇਹਨਾਂ ਲੱਖਾਂ ਦੀ ਗਿਣਤੀ ਵਿੱਚ ਬੇਕਸੂਰ ਜੀਵਾਂ ਦੇ ਮਰਨ ਦਾ ਦੋਸ਼ ਕਿਸ ਤੇ ਲੱਗੇਗਾ .. ਕੀ ਸਰਕਾਰ ਇਸ ਦੀ ਠੀਕ ਜਾਂਚ ਕਰਵਾ ਕੇ ਬਣਦੀ ਕਾਰਵਾੲੀ ਕਰੇਗੀ ?

ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ, ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਤੋਂ ਮੌਕੇ ਦਾ ਜਾਇਜ਼ਾ ਲੈਣ ਲਈ ਹਰੀਕੇ ਪਤੱਨ ਤੋਂ ਬਿਆਸ ਦੀ ਤਰਫ ਪਹੁੰਚ ਰਹੀ ਹੈ ।


ਮੌਕੇ ਤੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ, ਥਾਣਾ ਬਿਆਸ ਦੇ ਮੁਖੀ ਕਿਰਨਦੀਪ ਸਿੰਘ, ਥਾਣਾ ਢਿਲਵਾਂ ਦੇ ਪੁਲਿਸ ਕਰਮਚਾਰੀ, ਰੇਂਜ ਅਫਸਰ ਹਰਬਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਦਰਿਆ ਦੇ ਦੋਨੋ ਤਰਫ ਦੇ ਕਿਨਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *