ਗੋਰਿਆਂ ਦੀ ਸੇਵਾ ਭਾਵਨਾ ਦੇਖੋ- ਵਿਦੇਸ਼ੀ ਗੋਰਿਆਂ ਨੇ ਸੰਗਤ ਨੂੰ ਠੰਡਾ ਜਲ ਛਕਾਇਆ..ਸਭ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ

ਚੰਗੇ ਦੇ ਨਾਲ ਚੰਗੇ ਬਣ ਕੇ ਰਹੋ ਪਰ ਕਦੇ ਵੀ ਮਾੜੇ ਨਾਲ ਰੱਲ ਕੇ ਮਾੜਾ ਨਹੀਂ ਬਣੀਦਾ…. ਕਿਉਂਕਿ ਪਾਣੀ ਨਾਲ ਖੂਨ ਸਾਫ਼ ਹੋ ਸੱਕਦਾ ਹੈ ਪਰ ਖੂਨ ਨਾਲ ਖੂਨ ਕਦੇ ਵੀ ..ਨਹੀਂ….!!!!video-
ਘੁੰਮਦੀ ਘੁਮਾਉਦੀ ਜੇ ਵੀਡੀਉ ਏਹ ਪਰਵਾਰ ਵੇਖੂ ਤਾਂ ਅੰਦਾਜ਼ਾ ਲਾਉ ਕਿੰਨਾ ਖੁਸ਼ ਹੋਵੇਗਾ ਕਿ ਉਨਾ ਦੇ ਪਿਆਰ ਬਦਲੇ ਪੰਜਾਬੀਆਂ ਨੇ ਕਿੰਨਾ ਧੰਨਵਾਦ ਕੀਤਾ ਉਸ ਪਰਵਾਰ ਦਾ ਕ੍ਰਿਪਾ ਕਰਕੇ ਸ਼ੇਅਰ ਜਰੂਰ ਕਰ ਦਿਓ ਜੀ । ਗੁਰਬਾਣੀ ਅਨੁਸਾਰ ਸੇਵਾ ਦਾ ਭਾਵ ਉਹ ਕੰਮ ਹੈ ਜੋ….. ਆਪਣੀ ਖੁਸ਼ੀ ਨਾਲ ਕਿਸੇ ਮਾਲੀ ਲਾਭ, ਅਤੇ ਇਨਾਮ ਜਾਂ ਸ਼ਲਾਘਾ ਦੀ ਆਸ ਤੋਂ ਬਿਨਾਂ ਨਿਮਰਤਾ ਸਹਿਤ ਕੀਤਾ ਜਾਵੇ। ਸੇਵਾ ਹਮੇਸ਼ਾ ਕਿਸੇ ਪਹਿਲੇ ਬਣਾਈ ਵਿਉਂਤ ਅਨੁਸਾਰ ਹੀ ਨਹੀਂ ਕੀਤੀ ਜਾਂਦੀ ਸਗੋਂ ਕਈ ਵਾਰ ਅਚਾਨਕ ਹੀ …..  ਸੇਵਾ ਕਰਣ ਦਾ ਅਵਸਰ ਮਿਲ ਜਾਂਦਾ ਹੈ। ਜਿਵੇਂ ਕਿ ਸੈਰ ਤੇ ਜਾਂਦੇ ਸਮੇਂ ਕਿਸੇ ਨੂੰ ਕਿਸੇ ਦੁਰਘਟਨਾ ਦਾ ਸ਼ਿਕਾਰ ਕੋਈ ਵਿਅਕਤੀ ਮਿਲ ਜਾਂਦਾ ਹੈ। Image result for water sewaਕਈ ਤਾਂ ਉਸ ਦੀ ਪਰਵਾਹ ਨਹੀਂ ਕਰਦੇ ਤੇ ਆਪਣੀ ਸੈਰ ਜਾਰੀ ਰਖਦੇ ਹਨ, ਪਰ ਇੱਕ ਸੇਵਾ ਭਾਵ ਵਾਲਾ ਵਿਅਕਤੀ ਜੋ ਹਰ ਇੱਕ ਦਾ ਭਲਾ ਮੰਗਦਾ ਹੈ, ਜਿਥੋਂ ਤਕ ਕਰ ਸਕਦਾ ਹੈ ਉਸ ਦੀ ਸਹਾਇਤਾ ਕਰਦਾ ਹੈ ਤੇ ਇਸ ਦੇ ਬਦਲੇ ਕਿਸੇ ਇਨਾਮ ਜਾਂ ਸ਼ਲਾਘਾ ਦੀ ਆਸ ਨਹੀਂ ਕਰਦਾ। ……… ਉਹ ਇਸ ਬਾਰੇ ਦੂਜਿਆਂ ਨੂੰ ਦੱਸ ਕੇ ਆਪਣੀ ਵਡਿਆਈ ਵੀ ਨਹੀਂ ਕਰਦਾ। ਸੇਵਾ ਦੀ ਰੁਚੀ ਇੱਕ ਕੁਦਰਤੀ ਦਾਤ ਹੈ।Image result for water sewa
ਸੇਵਾ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਜਿਥੇ ਲੋੜ ਹੋਵੇ ਉਥੇ ਲੋੜੀਂਦੀ ਸਮਗਰੀ ਪਹੁੰਚਾਉਣਾ, ਲੋੜਵੰਦਾਂ, ਨਿਘਰਿਆਂ ਤੇ ਅੰਗਹੀਣਾਂ ਦੀ ਸਹਾਇਤਾ ਤੇ …….. ਗ਼ਰੀਬ ਵਿਦਆਰਥੀਆਂ ਨੂੰ ਪੜ੍ਹਾਉਣਾ ਆਦਿ। ਇਸ ਗਲ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ ਕਿ ਕੇਵਲ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਜਿਹੜੇ ਕੰਮ ਕਰਣ ਤੋਂ ਅਸਮਰਥ ਹਨ। ਪੇਸ਼ਾਵਰ ਭਿਖਾਰੀਆਂ ਦੀ ਸਹਾਇਤਾ ਕਰਣ ਦੀ ਕੋਈ ਲੋੜ ਨਹੀਂ। ਉਹ ਦੂਜਿਆਂ ਦੀ ਕਮਾਈ ਤੇ ਗੁਜ਼ਾਰਾ ਕਰਦੇ ਹਨ ਤੇ ਕਈ ਭੇਖ ਧਾਰਨ ਕਰਦੇ ਹਨ। ਇਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:-Image result for water sewa
ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ।। ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ।। ਪੰਨਾ ੯੪੯
ਭਾਵ ਉਨ੍ਹਾਂ ਮਨੁੱਖਾਂ ਨੂੰ ਸਾਧੂ ਨਹੀਂ ਕਹਿਣਾ ਚਾਹੀਦਾ ਜੋ ਲੋਕਾਂ ਤੋਂ ਮੰਗ ਕੇ ਰੋਟੀ ਖਾਂਦੇ ਹਨ ਅਤੇ ਆਪਣੇ ਪੇਟ ਦੀ ਖਾਤਰ ਕਈ ਭੇਖ ਕਰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: