ਅਨੁਸ਼ਕਾ ਸ਼ਰਮਾ ਇੱਕ ਬਿਹਤਰੀਨ ਅਦਾਕਾਰਾ ‘ਤੇ ਹੈ ਹੀ ਇਸ ਦੇ ਨਾਲ ਹੀ ਉਹ ਇੱਕ ਜ਼ਿੰਮੇਦਾਰ ਨਾਗਰਿਕ ਵਜੋਂ ਵੀ ਆਪਣੀ ਡਿਊਟੀ ਨਿਭਾਉਣ ਤੋਂ ਪਿੱਛੇ ਨਹੀਂ ਹੱਟਦੀ।
ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ
ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ‘ਤੇ ਉਸਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਇੱਕ ਕਾਰ ਵਿੱਚ ਬੈਠੇ ਵਿਅਕਤੀ ਨੂੰ ਸੜਕ ‘ਤੇ ਕੂੜਾ ਸੁੱਟਦੇ ਹੋਏ ਵੇਖ ਕੇ ਅਜਿਹਾ ਨਾ ਕਰਨ ਲਈ ਕਹਿ ਰਹੀ ਹੈ।
ਵੀਡਿਓ ਵਿੱਚ ਆਪਣੀ ਕਾਰ ਵਿੱਚ ਬੈਠੇ ਹੀ ਉਸ ਵੱਲੋਂ ਦੂਜੀ ਕਾਰ ਰੋਕ ਕੇ ਕੂੜਾ ਸੁੱਟਣ ਵਾਲੇ ਵਿਅਕਤੀ ਕੋਲੋਂ ਕੂੜਾ ਸੁੱਟਣ ਦੀ ਵਜ੍ਹਾ ਪੁੱਛ ਰਹੀ ਹੈ ਅਤੇ ਉਸਨੂੰ ਕਹਿ ਰਹੀ ਹੈ ਕਿ ਉਹ ਇਸ ਤਰ੍ਹਾਂ ਸੜਕ ‘ਤੇ ਕੂੜਾ ਨਹੀਂ ਸੁੱਟ ਸਕਦਾ ਕਿਉਂਕਿ ਕੂੜਾ ਸੁੱਟਣ ਲਈ ਡਸਟਬਿਨ ਬਣੇ ਹਨ ‘ਤੇ ਉਹ ਅੱਗੇ ਤੋਂ ਕੂੜਾ ਡਸਟਬਿਨ ਵਿੱਚ ਸੁੱਟੇ।
ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇਸ ਵੀਡਿਓ ਨੂੰ ਵੇਖ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਨੁਸ਼ਕਾ ਸ਼ਰਮਾ ਨੂੰ ਇੱਕ ਚੰਗਾ ਦੇਸ਼ ਦਾ ਨਾਗਰਿਕ ਕਿਵੇਂ ਬਣੀਦਾ ਹੈ ਇਸ ਗੱਲ ਦਾ ਪੂਰਾ-ਪੂਰਾ ਅਹਿਸਾਸ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ