ਹੁਣੇ ਹੁਣੇ ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੀ.ਏ.ਯੂ. ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪੰਜਾਬ ‘ਚ ਆਉਣ ਵਾਲੇ 24-48 ਘੰਟਿਆਂ ਦੌਰਾਨ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ |
ਮਾਹਿਰਾਂ ਨੇ ਚਿਤਾਵਨੀ ਦਿੰਦੇ ਦੱਸਿਆ ਕਿ ਆਉਣ ਵਾਲੀ 2-3 ਮਈ ਨੂੰ ਕਿਤੇ-ਕਿਤੇ ਗਰਜ-ਚਮਕ ਨਾਲ ਛਿੱਟੇ, ਗੜੇ ਪੈਣ ਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ | ਅਗਲੇ 2 ਦਿਨਾਂ ਦਾ ਕਿਤੇ-ਕਿਤੇ ਹਲਕੀ ਬਾਰਿਸ਼ ਪੈਣ ਦਾ ਅਨੁਮਾਨ ਹੈ |
ਤੇਜ਼ ਪੂਰਬੀ ਹਵਾਂਵਾਂ ਤਾਂ ਕਾਫੀ ਦਿਨਾਂ ਤੋਂ ਜਾਰੀ ਹਨ, ਪਰ ਹੁਣ ਪੱਛਮੀ ਸਿਸਟਮ(ਵਰਤਮਾਨ ਸਮੇਂ ਉੱਤਰੀ ਪਾਕਿਸਤਾਨ ‘ਤੇ) ਵੀ ਆ ਰਿਹਾ ਹੈ।ਜੋ ਕਿ ਨਾ ਕੇਵਲ ਪਹਾੜਾਂ ਬਲਕਿ ਮੈਦਾਨਾਂ ਨੂੰ ਵੀ ਪ੍ਭਾਵਿਤ ਕਰੇਗਾ। ਸੋ ਨਮ ਪੂਰਬੀ ਹਵਾਂਵਾਂ ਤੇ ਪੱਛਮੀ ਸਿਸਟਮ ਦੇ ਸਾਂਝੇ ਪ੍ਰੋਗਰਾਮ ਸਦਕਾ ਆਗਾਮੀ 24 ਤੋਂ 48 ਘੰਟਿਆਂ ਦੌਰਾਨ ਲਗਪਗ ਸਾਰੇ ਸੂਬੇ ਚ ਧੂੜ ਹਨੇਰੀ ਤੇ ਗਰਜ-ਚਮਕ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ।
ਪੰਜਾਬ ‘ਚ 2-6 ਮਈ ਤੱਕ ਵੱਧ ਤੋਂ ਵੱਧ ਤਾਪਮਾਨ 32-37 ਡਿਗਰੀ ਸਾੈਟੀਗ੍ਰੇਡ ਤੇ ਘੱਟ ਤੋਂ ਘੱਟ ਤਾਪਮਾਨ 20-23 ਤੱਕ ਰਹਿਣ ਦਾ ਅਨੁਮਾਨ ਹੈ |
ਖਾਸਕਰ ਲੁਧਿਆਣਾ, ਬਰਨਾਲਾ, ਸੰਗਰੂਰ ਉੱਤਰੀ,ਕਪੂਰਥਲਾ, ਮਾਲੇਰਕੋਟਲਾ, ਮੋਗਾ, ਜਗਰਾਓਂ, ਰਾਏਕੋਟ, ਨਕੋਦਰ, ਚੰਡੀਗੜ੍ਹ, ਖੰਨਾ, ਫਤਿਹਗੜ੍ਹ ਸਾਹਿਬ, ਤਰਨਤਾਰਨ, ਫਰੀਦਕੋਟ, ਜ਼ੀਰਾ ਦੇ ਇਲਾਕਿਆਂ ਚ ਦਰਮਿਆਨੇ ਮੀਂਹ ਦੀ ਉਮੀਦ ਹੈ, ਕੁਝ ਥਾਈਂ ਭਾਰੀ ਛਰਾਟੇ ਤੋਂ ਇਨਕਾਰ ਨਹੀਂ। 4 ਮਈ ਤੋਂ ਕਾਰਵਾਈ ਘਟ ਜਾਵੇਗੀ।
ਦੱਸਣਯੋਗ ਹੈ ਕਾਰਵਾਈ ਕੁਝ ਸਮੇਂ ਲਈ ਹੋਵੇਗੀ, ਕਿਉਂਕਿ ਧੂੜ ਤੂਫਾਨਾਂ/ਪ੍ਰੀ-ਮਾਨਸੂਨ ਸੀਜ਼ਨ ਚ ਸਿਸਟਮ ਤੇਜ਼ੀ ਨਾਲ ਗੁਜਰ ਜਾਂਦੇ ਹਨ। ਹਾਲਾਂਕਿ ਪਾਰੇ ਚ ਚੰਗੀ ਗਿਰਾਵਟ ਆਵੇਗੀ ਤੇ ਲਗਪਗ 10 ਮਈ ਤੱਕ ਸਾਨੂੰ ਲੂ ਦੇ ਕਿਸੇ ਤਕੜੇ ਦੌਰ ਦੀ ਉਮੀਦ ਨਹੀਂ ਹੈ।