ਆਪਣੇ ਪੁੱਤਰ ਦਾ ਮਾਰਨ ਵਾਲੀ ਮਾਂ ਦੱਸ ਰਹੀ ਹੈ ਅਜੀਬ ਕਾਰਨ

ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੀਤੇ ਦਿਨੀਂ ਇੱਕ ਔਰਤ ਵੱਲੋਂ ਆਪਣੀ ਹੀ ਛੇ ਸਾਲ ਦੇ ਬੇਟੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਹਰ ਕੋਈ ਹੱਕਾ ਬੱਕਾ ਰਹਿ ਗਿਆ ਕਿ ਕੋਈ ਮਾਂ ਹੀ ਆਪਣੇ ਬੇਟੇ ਨਾਲ ਅਜਿਹਾ ਕਿਸ ਤਰ੍ਹਾਂ ਕਰ ਸਕਦੀ ਹੈ । ਆਪਣੇ ਹੀ ਬੱਚੇ ਦਾ ਕਤਲ ਕਰਨ ਵਾਲੀ ਇਸ ਮਾਂ ਨੂੰ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਉਸ ਨੂੰ ਦੋ ਹਫਤੇ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ । ਪੁਲਿਸ ਵੱਲੋਂ ਦੋ ਦਿਨ ਤੱਕ ਤਫਤੀਸ਼ ਕਰਨ ਤੋਂ ਬਾਅਦ ਵੀ ਹਾਲੇ ਤੱਕ ਇਸ ਔਰਤ ਦੁਆਰਾ ਕੀਤੇ ਗਏ ਆਪਣੇ ਬੱਚੇ ਦੇ ਕਤਲ ਦੀ ਕੋਈ ਅਸਲ ਵਜ੍ਹਾ ਸਾਹਮਣੇ ਨਹੀਂ ਆ ਸਕੀ ।

ਜਾਂਚ ਅਧਿਕਾਰੀ ਐੱਸ ਆਈ ਹਰਨੇਕ ਸਿੰਘ ਦਾ ਕਹਿਣਾ ਹੈ , ਆਰੋਪੀ ਤੋਂ ਕਈ ਵਾਰ ਪੁੱਛਗਿਛ ਕੀਤੀ ਪਰ ਉਹ ਬੜਾ ਹੀ ਅਜੀਬ ਕਾਰਨ ਦੱਸ ਹੈ ਹੈ ਹਰ ਵਾਰ ਇੱਕ ਹੀ ਗੱਲ ਕਹਿ ਰਹੀ ਹੈ ਕਿ ਮੈਨੂੰ ਗੁੱਸਾ ਆ ਗਿਆ ਸੀ ,ਇਹ ਸਭ ਕਿਵੇਂ ਹੋ ਗਿਆ ਪਤਾ ਨਹੀਂ ।ਇਹ ਕਿਵੇਂ ਹੋ ਸਕਦਾ ਹੈ ਇਕ ਮਾਂ ਚਾਹੇ ਜਿੰਨੀ ਵੀ ਗੁੱਸੇ ਵਿੱਚ ਹੋਵੇ ਅਜੇਹੀ ਭਿਆਨਕ ਹਰਕਤ ਨਹੀਂ ਕਰ ਸਕਦੀ । ਜਾਂਚ ਅਧਿਕਾਰੀ ਦੇ ਅਨੁਸਾਰ ਮਹਿਲਾ ਦੇ ਨਾਜਾਇਜ ਸਬੰਧਾਂ ਵਾਲੇ ਪਹਿਲੂ ਤੇ ਵੀ ਜਾਂਚ ਪੜਤਾਲ ਕੀਤੀ ਗਈ , ਮਗਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ।

ਔਰਤ ਦੇ ਭਰਾ ਸੁਖਵੀਰ ਸਿੰਘ ਨੇ ਦੱਸਿਆ , ਭੈਣ ਰਾਜਵੀਰ ਕੌਰ ਬੇਟੇ ਹਰਕੀਰਤ ਨਾਲ ਇੰਨਾ ਪਿਆਰ ਕਰਦੀ ਸੀ ਕਿ ਜਦੋਂ ਉਹ 15 ਦਿਨ ਪਹਿਲਾਂ ਦਿੱਲੀ ਆਈ ਸੀ ਤਾਂ ਉਹ ਆਪਣੇ ਨਾਲ ਆਟਾ ਅਤੇ ਤਵਾ ਲੈ ਕੇ ਆਈ ਸੀ । ਕਿਉਂਕਿ ਕਣਕ ਤੋਂ ਭਾਣਜੇ ਨੂੰ ਐਲਰਜੀ ਹੋਣ ਦੇ ਕਾਰਨ ਉਸਦੇ ਲਈ ਸਪੇਸ਼ਲ ਖਾਣਾ ਬਣਦਾ ਸੀ ।
ਭਰਾ ਨੇ ਕਿਹਾ – ਇੱਕ ਮਾਂ ਜੋ ਆਪਣੇ ਬੇਟੇ ਨੂੰ ਜਾਨ ਤੋਂ ਜ਼ਿਆਦਾ ਪਿਆਰ ਕਰਦੀ ਸੀ ਉਹ ਉਸਨੂੰ ਇੰਨੀ ਬੇਰਹਿਮੀ ਨਾਲ ਕਿਵੇਂ ਮਾਰ ਸਕਦੀ ਹੈ । ਅਸੀਂ ਵੀ ਇਸ ਗੱਲ ਤੋਂ ਹੈਰਾਨ ਹੈ ।

ਐਤਵਾਰ ਨੂੰ ਮਾਸੂਮ ਦਾ ਅੰਤਿਮ ਸੰਸਕਾਰ ਹੋਇਆ । ਇਸ ਦੌਰਾਨ ਲੋਕਾਂ ਦੀ ਭੀੜ ਲੱਗੀ ਸੀ । ਹਰ ਕੋਈ ਇਹੀ ਕਹਿ ਰਿਹਾ ਸੀ ਹੈਵੀ ਬਹੁਤ ਪਿਆਰਾ ਬੱਚਾ ਸੀ । ਉਹ ਘਰ ਵਿੱਚ ਘੱਟ ਬਾਹਰ ਜ਼ਿਆਦਾ ਰਹਿੰਦਾ ਸੀ । ਪੂਰੇ ਮਹੱਲੇ ਦਾ ਉਹ ਲਾਡਲਾ ਸੀ । ਹਤਿਆਰੀ ਮਾਂ ਨੇ ਸਾਡੇ ਤੋਂ ਸਾਡਾ ਹੈਵੀ ਖੌਹ ਲਿਆ । ਮਾਸੂਮ ਨੂੰ ਇੱਕ ਵਾਰ ਹਰ ਕੋਈ ਦੇਖਣਾ ਚਾਹੁੰਦਾ ਸੀ । ਅੰਤਿਮ ਸੰਸਕਾਰ ਦੇ ਸਮੇਂ ਉੱਥੇ ਅਜਿਹਾ ਕੋਈ ਨਹੀਂ ਸੀ ਜਿਸ ਦੀਆਂ ਅੱਖ ਵਿੱਚ ਹੰਝੂ ਨਹੀਂ ਸਨ । ਗੁਆਡੀਆਂ ਨੇ ਦੱਸਿਆ – ਰਾਜਵੀਰ ਇੱਕ ਪਲ ਵੀ ਹੈਵੀ ਨੂੰ ਦੂਰ ਨਹੀਂ ਹੋਣ ਦਿੰਦੀ ਸੀ । ਵਿਆਹ ਦੇ ਬਾਅਦ 6 ਸਾਲ ਤੱਕ ਪਰਮਿੰਦਰ ਅਤੇ ਰਾਜਵੀਰ ਕੌਰ ਨੇ ਕਈ ਮੰਦਿਰਾਂ – ਗੁਰੂਦੁਆਰਿਆਂ ਵਿੱਚ ਮੰਨਤ ਮੰਗੀ , ਤਾਂ ਜਾਕੇ ਹੈਵੀ ਪੈਦਾ ਹੋਇਆ ਸੀ । ਉਹ ਘਰ ਦਾ ਇਕੱਲਾ ਚਿਰਾਗ ਸੀ ।


Posted

in

by

Tags: