ਆਪਣੇ ਬੱਚਿਆਂ ਦਾ ਰੱਖੋ ਖਿਆਲ 6 ਸਾਲ ਦੇ ਬੱਚੇ ਨੂੰ ਦੇਖੋ ਕਿਸ ਤਰੀਕੇ ਨਾਲ ਕੀਤਾ ਗਿਆ ਅਗਵਾਹ

ਤਾਜਾ ਵੱਡੀ ਖਬਰ ਪੰਜਾਬ ਤੋਂ ……

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਆਪਣੇ ਬੱਚਿਆਂ ਦਾ ਰੱਖੋ ਖਿਆਲ 6 ਸਾਲ ਦੇ ਬੱਚੇ ਨੂੰ ਦੇਖੋ ਕਿਸਤਰੀਕੇ ਨਾਲ ਕੀਤਾ ਗਿਆ ਅਗਵਾਹ

ਅੱਜ-ਕੱਲ ਬੱਚਿਆ ਨੂੰ ਅਗਵਾ ਕਰਨ ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਹਨ ਇਹੋ ਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਵਿੱਚ ਸਾਹਮਣੇ ਆਇਆ ਹੈ ਲੁਧਿਆਣਾ ਡਵੀਜਨ ਨੰ .3 ਦੇ ਵਿੱਚ ਇੱਕ ਛੇ ਸਾਲ ਦੇ ਬੱਚੇ ਨੂੰ ਚਾਕਲੇਟ ਦਾ ਲਾਲਚ ਦੇ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋ ਇਸ ਸਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਨਾਂ ਨੇ ਤਰੁੰਤ ਦੋਸ਼ੀ ਨੂੰ ਲੱਭਣ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਅਤੇ ਪੋਣੇ 2 ਘੰਟਿਆ ਵਿੱਚ ਹੀ ਦੋਸ਼ੀ ਨੂੰ ਰੇਲਵੇ ਸਟੇਸ਼ਨ ਤੋ ਫੜ ਲਿਆ ਗਿਆ ਅਤੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ । ਦੋਸ਼ੀ ਦੀ ਪਛਾਣ ਸੰਜੇ ਕੁਮਾਰ ਨਿਵਾਸੀ ਧਰਮਪੁਰਾ ਅਤੇ ਮੂਲ ਰੂਪ ਨਿਵਾਸੀ ਆਜਮਗੜ,ਯੂ.ਪੀ ਵਜੋ ਹੋਈ ਹੈ ।

ਥਾਣਾ ਮੁਖੀ ਨੇ ਦੱਸਿਆ ਕਿ ਇਹ ਬੱਚਾ ਜਿਸਦਾ ਨਾਮ ਅਰਸ਼ਦੀਪ ਸਿੰਘ ਢੋਕਾ ਮੁੱਹਲੇ ਦਾ ਰਹਿਣ ਵਾਲਾ ਸੀ ਜੋ ਕਿ ਯੂ.ਕੇ.ਜੀ ਦਾ ਵਿਦਿਆਰਥੀ ਹੈ । ਜਦੋ ਉਹ ਆਪਣੀ ਗਲੀ ਵਿੱਚ ਖੇਡ ਰਿਹਾ ਸੀ ਤਾ ਦੋਸ਼ੀ ਨੇ ਬੱਚੇ ਨੂੰ ਚਾਕਲੇਟ ਦਾ ਲਾਲਚ ਦੇ ਕੇ ਅਗਵਾ ਕਰ ਲਿਆ । ਦੋਸ਼ੀ ਬੱਚੇ ਨੂੰ ਲੈ ਕੇ ਭੱਜਣ ਹੀ ਵਾਲਾ ਸੀ ਕਿ ਪੁਲਿਸ ਨੇ ਮੋਕੇ ਤੇ ਜਾ ਕੇ ਰੇਲਵੇ ਸਟੇਸ਼ਨ ਤੋ ਆਰੋਪੀ ਨੂੰ ਕਾਬੂ ਕਰ ਲਿਆ । ਪੁਲਿਸ ਨੇ ਦੱਸਿਆ ਕੇ ਦੋਸ਼ੀ ਦੀ ਸਰਾਬ ਪੀਤੀ ਹੋਈ ਸੀ ।

ਪੁਲਿਸ ਨੇ ਧਾਰਾਵਾ ਦੇ ਆਧਾਰ ਤੇ ਬਣਦੀ ਕਾਰਵਾਈ ਕਰਕੇ ਉਸ

 

ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਬੱਚੇ ਨੂੰ ਸਹੀ-ਸਲਾਮਤ ਉਸਦੇ ਘਰਦਿਆ ਦੇ ਹਵਾਲੇ ਕਰ ਦਿੱਤਾ ਹੈ ……  ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਵਾ 9 ਵਜੇ ਅਰਸ਼ਦੀਪ ਗਲੀ ਵਿਚ ਖੇਡ ਰਿਹਾ ਸੀ। ਕੁੱਝ ਦੇਰ ਬਾਅਦ ਹਰਦੀਪ ਦਾ ਪਿਤਾ ਸਤਨਾਮ ਸਿੰਘ ਬੇਟੇ ਨੂੰ ਦੇਖਣ ਗਿਆ ਤਾਂ ਅਰਸ਼ਦੀਪ ਗਲੀ ਵਿਚ ਮੌਜੂਦ ਨਹੀਂ ਸੀ। ਅਰਸ਼ਦੀਪ ਧਰਮਪੁਰਾ ਦੀ ਗਲੀ ਨੰ. 1 ਵਿਚ ਰਹਿੰਦਾ ਹੈ, ਜਿੱਥੇ ਇਕ ਕਰਿਆਨਾ ਸਟੋਰ ਦੇ ਬਾਹਰ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ ਸੀ।

ਸਤਨਾਮ ਸਿੰਘ ਨੇ ਤੁਰੰਤ ਸੀ. ਸੀ. ਟੀ. ਵੀ. ਫੁਟੇਜ ਦੇਖੀ ਅਤੇ ਦੋਸ਼ੀ ਨੂੰ ਪਛਾਣ ਕੇ ਪੁਲਸ ਨੂੰ ਜਾਣਕਾਰੀ ਦਿੱਤੀ। ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਦੋਸ਼ੀ ਰੇਲਵੇ ਸਟੇਸ਼ਨ ਚਲਾ ਗਿਆ, ਜਿੱਥੇ ਉਹ ਸਕੂਟਰ ਸਟੈਂਡ ਦੇ ਅੰਦਰ ਇਕ ਦਰੱਖਤ ਥੱਲੇ ਬੈਠ ਗਿਆ। ਇਸ ਦੌਰਾਨ ਪੁਲਸ ਮੌਕੇ ‘ਤੇ ਪੁੱਜ ਗਈ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ। ਦੋਸ਼ੀ ਸੰਜੇ ਕੁਮਾਰ ਸ਼ਾਦੀਸ਼ੁਦਾ ਹੈ। ਉਸ ਦਾ ਪਰਿਵਾਰ ਯੂ.ਪੀ ਦੇ ਆਜ਼ਮਗੜ ਪਿੰਡ ਵਿੱਚ ਰਹਿੰਦਾ ਹੈ ਤੇ ਉਸ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਉਸਦੇ ੨ ਬੱਚੇ ਹਨ । ਸੰਜੇ ਲੁਧਿਆਣਾ ਵਿੱਚ ਪਿਛਲੇ 13 ਸਾਲ ਤੋ ਇੱਕ ਫੈਕਟਰੀ  ਚ ਕੰਮ ਕਰ ਰਿਹਾ ਸੀ । ਉਹ ਬੱਚੇ ਨੂੰ ਆਪਣੇ ਪਿੰਡ ਲਿਜਾ ਕੇ ਉਸ ਤੋ ਮਜਦੂਰੀ ਕਰਵਾੳ ਦੀ ਫਿਰਾਕ ਵਿੱਚ   । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: