ਆਪਾਂ ਕੁੱਝ ਨਹੀਂ ਕਹਿੰਦੇ ਕੱਪੜਿਆਂ ਬਾਰੇ ਤਾਂ ਪਰ ਜਨਤਾ ਨੇ ਇਸ ਭੈਣ ਦੀ ਸੰਗੀਤ ਕਲਾ ਨੂੰ ਬਹੁਤ ਪਸੰਦ ਕੀਤਾ

ਭਾਰਤੀ ਸੰਗੀਤ ਦੇ ਇਤਿਹਾਸ ਵੱਲ ਨਜ਼ਰ ਮਾਰਨ ਉਪਰੰਤ ਇਹ ਗੱਲ ਸਪਸ਼ਟ ਤੌਰ ਤੇ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਭਾਰਤੀ ਸੰਗੀਤ ਨੂੰ ਮੁੱਢ ਤੋਂ ਹੀ ਵਿਆਪਕ ਤੌਰ ਤੇ ਸਤਿਕਾਰਯੋਗ ਸਥਾਨ ਪ੍ਰਾਪਤ ਰਿਹਾ ਹੈ। ਬਾਲਮੀਕੀ ਰਾਮਾਇਣ ਵਿੱਚ ਵੀ ਇਹ ਲਿਖਿਆ ਮਿਲਦਾ ਹੈ ਕਿ ਸੀਤਾ ਸਵੰਬਰ ਦੇ ਮੌਕੇ ਤੇ ਵੀਣਾ, ਮਿਰਦੰਗ, ਢੌਲ ਆਦਿ ਸਾਜਾਂ ਦਾ ਵਾਦਨ ਕੀਤਾ ਗਿਆ। ਇਹ ਸੰਕੇਤ ਰਾਮਾਇਣ ਵਿੱਚੋਂ ਵੀ ਮਿਲਦਾ ……. ਕਿ ਜਦੋਂ ਪਾਂਡਵਾ ਨੇ ਅਸ਼ਵਮੇਘ ਯੱਗ ਕੀਤਾ ਤਾਂ ਯੁਧਿਸ਼ਟਰ ਨੇ ਸੰਗੀਤ ਕਲਾ ਦਾ ਸਤਕਾਰ ਕਰਦੇ ਹੋਏ ਨਾਰਦ, ਤੰਬੂਰ, ਵਿਸ਼ਵਾਵਸੂ ਅਤੇ ਚਿੱਤਰਸੇਨ ਗੰਧਰਵਾਂ ਨੂੰ ਉਚੀ ਥਾਂ ਤੇ ਬਿਰਾਜਮਾਨ ਕੀਤਾ ਸੀ।
ਸਮਰਾਟ ਅਸ਼ੋਕ, ਸਮੁੰਦਰ ਗੁਪਤ, ਕਨਿਸ਼ਕ, ਅਕਬਰ, ਰਾਜਾ ਮਾਨ ਸਿੰਘ ਤੋਮਰ ਅਤੇ ਹੋਰ ਅਨੇਕਾ ਹੀ ਭਾਰਤੀ ਰਾਜੇ ਸੰਗੀਤ ਦੇ ਸ਼ੋਕੀਨ ਅਤੇ ਉਪਾਸ਼ਕ ਸਨ। ਉਨ੍ਹਾਂ ਨੇ ਇਸ ਕਲਾ ਦੀ ਉਨੱਤੀ ਲਈ ਸੰਭਵ ਜਤਨ ਵੀ ਕੀਤੇ ਸਨ। ਸੰਗੀਤ ਕਲਾ ਦੀ ਇਤਨੀ ਗੌਰਵਸ਼ਾਲੀ ਪਰੰਪਰਾ ਦੇ ਹੁੰਦੇ ਹੋਇ ਵੀ ਕਿਸੀ ਵੀ ਧਰਮ ਨੇ ਸੰਗੀਤ ਨੂੰ ਉਹ ਦਰਜਾ ਨਹੀਂ ਦਿੱਤਾ ਜਿਹੜਾ ਇਸ ਨੂੰ ਸਿੱਖ ਧਰਮ ਵੱਲੋਂ ਪ੍ਰਾਪਤ ਹੋਇਆ ਹੈ।
ਸਿੱਖ ਧਰਮ ਦਾ ਪਵਿੱਤਰ ਗ੍ਰੰਥ ਜਿਸ ਨੂੰ ਗੁਰੂ ਦੀ ਪਦਵੀ ਨਾਲ ਨਿਵਾਜਿਆ ਗਿਆ ਹੈ ਅਤੇ ਇਸ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ” ਕਹਿ ਕੇ ਸਤਿਕਾਰਿਆ ਜਾਂਦਾ ਹੈ। ਇਸ 1430 ਅੰਕਾ ਦੇ ਗ੍ਰੰਥ ਦੀਆਂ ਕੁੱਝ ਰਾਗ ਰਹਿਤ ਬਾਣੀਆਂ ਨੂੰ ਛੱਡ ਕੇ ਬਾਕੀ ਸਾਰੀ ਦੀ ਸਾਰੀ ਬਾਣੀ ਅੰਕ 14 ਤੋਂ ਲੈ ਕੇ 1352 ਤਕ 31 ਰਾਗਾਂ ਵਿੱਚ ਰਚੀ ਗਈ …….। ਬਾਣੀ ਦੇ ਸਿਰਫ਼ ਰਾਗ ਹੀ ਨਹੀਂ ਬਲਕਿ ਟੇਕ, ਅੰਤਰਾ ਅਤੇ ਥਾਪ ਜਾ ਤਾਲ ਵੀ ਨਿਰਧਾਰਤ ਕਰ ਦਿੱਤੀ ਗਈ ਹੈ। ਹਰ ਸ਼ਬਦ ਨੂੰ ਨਿਰਧਾਰਿਤ ਰਾਗ ਵਿੱਚ ਗਾਉਣ ਦਾ ਆਦੇਸ਼ ਹੈ।
ਬਾਦਸ਼ਾਹ ਔਰੰਗਜ਼ੇਬ ਨੂੰ ਸਗੀਤ ਨਾਲ ਸਖਤ ਨਫ਼ਰਤ ਸੀ।Image result for sikh sangeet
ਉਹ ਸਮਝਦਾ ਸੀ ਕਿ ਸੰਗੀਤ ਮਨੁੱਖ ਦੇ ਚਰਿਤਰ ਨੂੰ ਵਿਗਾੜਨ ਦਾ ਮੁੱਖ ਕਾਰਨ ਹੈ। ਉਹ ਸੰਗੀਤ ਨੂੰ ਧਰਮ ਦੇ ਵਿਰੁੱਧ ਸਮਝਦਾ ਸੀ। ਇਸ ਲਈ ਉਸਨੇ ਸੰਗੀਤ ਦਾ ਨਾਮੋ ਨਿਸ਼ਾਨ ਮਿਟਾਣ ਦਾ ਇਰਾਦਾ ਕਰ ਲਿਆ ਅਤੇ ਫਿਰ ਹੁਕਮ ਕਰ ਦਿੱਤਾ ਕਿ ਸੰਗੀਤ ਦੇ ਸਾਜ਼ਾ ਨੂੰ ਜ਼ਮੀਨ ਵਿੱਚ ਇਤਨਾ ਡੂੰਗਾ ਦਬਾ ਦਿੱਤਾ ਜਾਵੇ ਕਿ ਉਨ੍ਹਾਂ ਦੀ ਆਵਾਜ਼ ਫਿਰ ਕਦੀ ਵੀ ਸੁਣਾਈ ਨਾ ਦੇਵੇ।…… ਪਰ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਉਲਟ ਸੰਗੀਤ ਨੂੰ ਇਤਨਾ ਬੁਲੰਦ ਅਤੇ ਉੱਚਾ ਦਰਜਾ ਦਿੱਤਾ ਕਿ ਬਾਬੇ ਦੀ ਬਾਣੀ ਨਾਲ ਸੰਗੀਤ ਵੀ ਪੂਜਨੀਕ ਹੋ ਨਿਬੜਿਆ। ਉਹ ਹਮੇਸ਼ਾ ਮਰਦਾਨੇ ਨੂੰ ਆਪਣੇ ਨਾਲ ਰਖਦੇ ਸਨ ਅਤੇ ਜਦੋਂ ਬਾਣੀ ਗਾਉਂਦੇ ਸਨ ਤੇ ਮਰਦਾਨੇ ਨੂੰ ਰਬਾਬ ਬਜਾਉਣ ਲਈ ਕਹਿੰਦੇ ਸਨ।Image result for sikh sangeet
ਗੁਰੂ ਨਾਨਕ ਦੇਵ ਜੀ ਸੰਗੀਤ ਨੂੰ ਸਿੱਖ ਧਰਮ ਦਾ ਇੱਕ ਥੰਮ ਸਮਝਦੇ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖਣ ਵੇਲੇ ਦੋ ਬੁਨਿਆਦੀ ਥੰਮ ਚਿਣੇ ਸਨ। ਇੱਕ ਬਾਣੀ ਅਤੇ ਦੂਜਾ ਸੰਗੀਤ। ਜਦੋਂ ਗੁਰੂ ਜੀ ਨੂੰ ਇਲਾਹੀ ਇਲਹਾਮ ਆਉਂਦਾ ਤਾਂ ਉਹ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ …….। ਮਰਦਾਨਾ ਰਬਾਬ ਵਜਾਉਂਦਾ ਅਤੇ ਗੁਰੂ ਜੀ ਰਾਗ ਵਿੱਚ ਬਾਣੀ ਉਚਾਰੀ ਜਾਂਦੇ ਜੋ ਫਿਰ ਬਾਦ ਵਿੱਚ ਲਿਖ ਲਈ ਜਾਂਦੀ ਸੀ। ਮਰਦਾਨੇ ਰਾਹੀਂ ਗੁਰੂ ਨਾਨਕ ਜੀ ਆਪਣਾ ਸੰਦੇਸ਼ ਸਾਰੀ ਲੋਕਾਈ ਤੱਕ ਪਹੁੰਚਾਉਂਦੇ ਸਨ। ਮਰਦਾਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗੀਤ ਪ੍ਰਯੋਗਸ਼ਾਲਾ ਸੀ।
ਭਾਈ ਮਰਦਾਨੇ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਭਾਈ ਬਲਵੰਡ ਗੁਰੂ ਜੀ ਪਾਸ ਉਨ੍ਹਾਂ ਦੇ ਕੀਰਤਨੀਏ ਬਣੇ ਅਤੇ ਬੜਾ ਰਸਭਿੰਨਾ ਕੀਰਤਨ ਕਰਦੇ ਰਹੇ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਬਾਣੀ ਦੀ ਪੋਥੀ ਸਮੇਤ ਗੁਰੂ ਗੱਦੀ ਦਿੱਤੀ ਤਾਂ ਭਾਈ ਬਲਵੰਡ ਨੂੰ ਹਮੇਸ਼ਾ ਆਪਣੇ ਨਾਲ ਰਖਣ ਦੀ ਹਿਦਾਇਤ ਵੀ ਕੀਤੀ।
ਇਹ ਕੀਰਤਨ ਪਰੰਪਰਾ ਬਾਕੀ ਗੁਰੂਆਂ ਦੇ ਵੇਲੇ ਵੀ ਚਲਦੀ ਰਹੀ ਅਤੇ ਸੰਗੀਤ ਕਲਾ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇੱਕ ਧੁਰੇ ਦਾ ਕੰਮ ਕਰਦੀ ਰਹੀ।
ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਅਤੇ ਕੀਰਤਨ ਦੇ ਪ੍ਰਚਾਰ ਹਿੱਤ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇਹ ਜੋਤ ਜਗਾਈ ਰੱਖਣ ਲਈ ਵੱਖ-ਵੱਖ ਥਾਵਾਂ ਤੇ ਪੰਜ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: