ਆਹ ਕਲਯੁੱਗੀ ਮਾਂ ਦੀ ਕਰਤੂਤ ਦੇਖੋ …..

ਦੋ ਦਿਨ ਦੀ ਬੱਚੀ ਨੂੰ ਸੜਕ ‘ਤੇ ਸੁੱਟ ਕੇ ਫਰਾਰ ਹੋਈ ਔਰਤ, #CCTV ‘ਚ ਕੈਦ ਘਟਨਾ

ਵੀਡੀਓ ਥਲੇ ਜਾ ਕੇ ਦੇਖੋ ਅਖੀਰ ਚ ਦੇਖੋ

ਕੋਈ ਚਾਹੇ ਅੱਜ ਕੱਲ ਲੱਖ ਕਹੇ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹਨ ਪਰੰਤੂ ਭਰੂਣ ਹੱਤਿਆ ਅਤੇ ਕੁੜੀਆਂ ਦੇ ਜਨਮ ਪ੍ਰਤੀ ਵਿਤਕਰਾ ਅੱਜ ਵੀ ਸਾਡੇ ਸੰਸਾਰ ਵਿੱਚ ਉਸੇ ਤਰ੍ਹਾਂ ਹੀ ਕਾਇਮ ਹੈ । ਕੁਝ ਅਜਿਹੀ ਹੀ ਤਾਜ਼ਾ ਘਟਨਾ ਯੂ ਪੀ ਦੇ ਮੁਜ਼ੱਫਰਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਂ ਆਪਣੀ ਨਵਜਾਤ ਬੱਚੀ ਨੂੰ ਗੱਡੀ ਤੋਂ ਬਾਹਰ ਸੁੱਟ ਕੇ ਚਲੀ ਗਈ । ਇਹ ਸਾਰੀ ਘਟਨਾ ਇਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਘਟਨਾ ਵਿੱਚ ਇੱਕ ਸੈਂਟਰੋ ਕਾਰ ਗਲੀ ਵਿਚੋਂ ਦੀ ਗੁਜ਼ਰਦੀ ਹੋਈ ਨਜ਼ਰ ਆਉਂਦੀ ਹੈ ਤੇ ਅਚਾਨਕ ਹੀ ਇੱਕ ਘਰ ਦੇ ਸਾਹਮਣੇ ਰੁਕ ਜਾਂਦੀ   ।


ਫਿਰ ਗੱਡੀ ਦੀ ਤਾਕੀ ਵਿੱਚੋਂ ਇੱਕ ਔਰਤ ਥੋੜ੍ਹੀ ਜਿਹੀ ਬਾਹਰ ਆਉਂਦੀ….. ਅਤੇ ਗੱਡੀ ਵਿੱਚੋਂ ਨਵਜਾਤ ਜੰਮੀ ਬੱਚੀ ਨੂੰ ਕੱਪੜੇ ਵਿੱਚ ਲਪੇਟੇ ਹੋਏ ਇੱਕ ਘਰ ਦੀਆਂ ਪੌੜੀਆਂ ਦੇ ਸਾਹਮਣੇ ਰੱਖ ਕੇ ਫਿਰ ਗੱਡੀ ਵਿੱਚ ਬੈਠ ਕੇ ਚਲੀ ਜਾਂਦੀ ਹੈ । ਇਹ ਸਾਰੀ ਘਟਨਾ ਯੂ ਪੀ ਮੁਜੱਫਰਨਗਰ ਦੇ ਕੋਤਵਾਲੀ ਖੇਤਰ ਦੀ ਮੁਸਤਫਾ ਗਲੀ ਦੀ ਹੈ ।

ਜਦੋਂ ਗਲੀ ਵਾਲਿਆਂ ਤੇ ਆਸ ਪਾਸ ਦੇ ਲੋਕਾਂ ਨੇ ਬੱਚੀ ਦੇ ਰੋਡ ਕੁਰਲਾਉਣ ਦੀ ਆਵਾਜ਼ ਸੁਣੀ ਤਾਂ ਸਾਰੇ ਉਸ ਬੱਚੀ ਕੋਲ ਆਏ । ਪਾਸ ਪਾਸ ਦੇ ਲੋਕਾਂ ਨੇ ਬੱਚੀ ਨੂੰ ਚੁੱਕ ਕੇ ਚੁੱਪ ਕਰਵਾਇਆ ਅਤੇ ਉਸ ਨੂੰ ਲਾਡ ਪਿਆਰ ਦਿੱਤਾ ਇਸ ਤੋਂ ਬਾਅਦ ਲੋਕਾਂ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਮੌਕੇ ਤੇ ਹੀ ਪੁਲਸ ਪ੍ਰਸ਼ਾਸਨ ਨੂੰ ਦਿੱਤੀ ।

ਫਿਲਹਾਲ ਆਮ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੱਚੀ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚੀ ਨੂੰ ਹਸਪਤਾਲ ਦੀ ਨਰਸਰੀ ਵਿੱਚ ਰੱਖਿਆ ਹੈ ਅਤੇ ਬੱਚੀ ਬਿਲਕੁਲ ਠੀਕ ਹੈ ਇਸ ਦੇ ਨਾਲ ਹੀ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ……  ਕਿ ਬਹੁਤ ਸਾਰੇ ਲੋਕਾਂ ਨੇ ਬੱਚੀ ਨੂੰ ਗੋਦ ਲੈਣ ਦੀ ਵੀ ਗੱਲ ਕਹੀ ਹੈ ਪਰੰਤੂ ਇਸ ਦੇ ਲਈ ਉਨ੍ਹਾਂ ਨੂੰ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨੀ ਪਵੇਗੀ । ਇਸ ਮਾਸੂਮ ਬੱਚੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਇਹ ਤਾਂ ਰੱਬ ਹੀ ਜਾਣਦਾ ਹੈ ਪਰੰਤੂ ਹੈਰਾਨੀ ਹੁੰਦੀ ਹੈ ਕਿ ਕਿਵੇਂ ਕੋਈ ਮਾਂ ਪਿਓ ਆਪਣੇ ਖੁਦ ਦੇ ਬੱਚੇ ਨੂੰ ਇਸ ਤਰ੍ਹਾਂ ਸ਼ਰੇਆਮ ਸੁੱਟ ਕੇ ਜਾ ਸਕਦਾ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: