ਅਸਮਾਨ ਉੱਪਰ ਛਾਈ ਧੂੜ ਦਾ ਕਾਲਾ ਸੱਚ ਇਹ ਵੀ ਹੈ…….
ਪਿਛਲੇ ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਧੂੜ ਦੀ ਇੱਕ ਚਾਦਰ ਵਿਛੀ ਹੋਈ ਹੈ । ਘੱਟਾ ਮਿੱਟੀ ਅਸਮਾਨ ਉੱਪਰ ਇਸ ਤਰ੍ਹਾਂ ਚੜ੍ਹਿਆ ਹੋਇਆ ਹੈ ਕਿ ਇਸ ਨੇ ਹੁਣ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਕਰ ਦਿੱਤਾ ਹੈ । ਅੱਜ ਸਵੇਰ ਤੋਂ ਹੀ ਧੂੜ ਦੀ ਚਾਦਰ ਨੇ ਅਸਮਾਨ ਨੂੰ ਇਸ ਤਰ੍ਹਾਂ ਨਾਲ ਢੱਕਿਆ ਹੋਇਆ ਹੈ ਕਿ ਸੂਰਜ ਵੀ ਸਵੇਰ ਤੋਂ ਦਿਖਾਈ ਨਹੀਂ ਦਿੱਤਾ । ਖਬਰਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਧੂੜ ਰਾਜਸਥਾਨ ਤੋਂ ਉੱਡ ਕੇ ਆ ਰਹੀ ਹੈ ਜਿਸ ਨੇ ਕਿ ਪੂਰੇ ਅਸਮਾਨ ਨੂੰ ਢੱਕਿਆ ਹੋਇਆ ਹੈ ।
ਪਰੰਤੂ ਕੀ ਤੁਸੀਂ ਸੋਚਦੇ ਹੋ ਕਿ ਇਸ ਅਸਮਾਨ ਉੱਪਰ ਛਾਈ ਧੂੜ ਦਾ ਅਸਲ ਕਾਰਨ ਕੁਦਰਤੀ ਹੀ ਹੈ ? ਪਹਿਲਾਂ ਵੀ ਗਰਮੀਆਂ ਦੇ ਮੌਸਮ ਵਿੱਚ ਅਸਮਾਨ ਵਿੱਚ ਇੱਕ ਗਹਿਰ ਜਿਹੀ ਚੜ੍ਹ ਜਾਂਦੀ ਹੈ ਪਰੰਤੂ ਪਿਛਲੇ ਸਮੇਂ ਦੌਰਾਨ ਕਦੇ ਵੀ ਅਸਮਾਨ ਉੱਪਰ ਏਨੀ ਜ਼ਿਆਦਾ ਧੂੜ ਏਨੇ ਜ਼ਿਆਦਾ ਦਿਨਾਂ ਤੱਕ ਕਦੇ ਨਹੀਂ ਚੜ੍ਹੀ ਰਹੀ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਦਾ ਵੀ ਇਸ ਪ੍ਰਤੀ ਕੋਈ ਵੀ ਬਿਆਨ ਨਹੀਂ ਆਇਆ ਅਤੇ ਜੇਕਰ ਬਿਆਨ ਆਇਆ ਵੀ ਤਾਂ ਉਨ੍ਹਾਂ ਦੁਆਰਾ ਵੀ ਸ਼ਾਇਦ ਇਸ ਨੂੰ ਕੁਦਰਤੀ ਕਾਰਨਾਂ ਕਰਕੇ ਛਾਈ ਧੂੜ ਹੀ ਦੱਸਿਆ ਜਾਵੇਗਾ ।
ਜੇਕਰ ਤੁਸੀਂ ਇਹ ਸੋਚਦੇ ਹੋ ਕਿ ਇਸ ਧੂੜ ਦਾ ਸਰਕਾਰ ਪੂਰੀ ਤਰ੍ਹਾਂ ਨਾਲ ਕੁਦਰਤੀ ਹੀ ਹੈ ਤਾਂ ਤੁਸੀਂ ਬਿਲਕੁਲ ਗਲਤ ਹੋ । ਆਓ ਤੁਹਾਨੂੰ ਦੱਸਦੇ ਹਾਂ ਕਿ ਅਸਮਾਨ ਵਿੱਚ ਇੰਨੇ ਦਿਨਾਂ ਤੋਂ ਛਾਈ ਇਸ ਧੂੜ ਲਈ ਹੋਰ ਕਿਹੜੇ ਕਿਹੜੇ ਕਾਰਨ ਜ਼ਿੰਮੇਵਾਰ ਹਨ ਅਤੇ ਮਨੁੱਖ ਕਿਸ ਤਰ੍ਹਾਂ ਕੁਦਰਤ ਨਾਲ ਖਿਲਵਾੜ ਕਰਕੇ ਆਪਣੀ ਹੀ ਜਾਨ ਨੂੰ ਖਤਰੇ ਵਿਚ ਪਾ ਰਿਹਾ ਹੈ ।
ਆਖਿਰ ਕੀ ਹੈ ਅਸਮਾਨ ਵਿੱਚ ਛਾਈ ਇਸ ਧੂੜ ਦਾ ਅਸਲ ਕਾਰਨ ?
ਪਿਛਲੇ ਸਾਲ ਸਿਆਲ ਵਿੱਚ ਤੁਸੀਂ ਦੇਖਿਆ ਹੀ ਹੋਵੇਗਾ ਕਿ ਸਰਦੀਆਂ ਦੇ ਮੌਸਮ ਵਿੱਚ ਧੁੰਦ ਦੇ ਦੌਰਾਨ ਅਸਮਾਨ ਵਿੱਚ ਕਿਸ ਤਰ੍ਹਾਂ ਕਾਲੇ ਧੂੰਏਂ ਦੀ ਚਾਦਰ ਛਾ ਗਈ ਸੀ । ਹੁਣ ਇਸ ਵਾਰ ਗਰਮੀਆਂ ਵਿੱਚ ਧੂੰਏਂ ਦੀ ਬਜਾਏ ਅਸਮਾਨ ਵਿੱਚ ਮਿੱਟੀ ਦੀ ਧੂੜ ਦੀ ਚਾਦਰ ਕਈ ਦਿਨਾਂ ਤੋਂ ਛਾਈ ਹੋਈ …… । ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਧੂੜ ਇੰਨੇ ਵੱਡੇ ਪੱਧਰ ਤੱਕ ਕਿਸ ਤਰ੍ਹਾਂ ਅਸਮਾਨ ਉੱਪਰ ਛਾਈ ਹੋਈ ਹੈ ।
ਅਸਲ ਵਿੱਚ ਪੰਜਾਬ ਹਰਿਆਣਾ ਅਤੇ ਦਿੱਲੀ ਵੱਲ ਨੂੰ ਆਉਂਦੀਆਂ ਤੇਜ਼ ਹਵਾਵਾਂ ਨੂੰ ਰੋਕਣ ਵਿੱਚ ਅਰਾਵਲੀ ਪਰਬਤ ਦਾ ਇੱਕ ਬਹੁਤ ਹੀ ਵੱਡਾ ਯੋਗਦਾਨ ਹੈ । ਅਰਾਵਲੀ ਪਰਬਤਮਾਲਾ ਭਾਰਤ ਦੇ ਪੱਛਮ ਵੱਲ ਰਾਜਸਥਾਨ ਵਾਲੇ ਪਾਸੇ ਪਰਬਤਾਂ ਦੀ ਇੱਕ ਲੜੀ ਹੈ । ਰਾਜਸਥਾਨ ਵੱਲੋਂ ਦਿੱਲੀ ਹਰਿਆਣਾ ਤੇ ਪੰਜਾਬ ਵੱਲ ਆਉਂਦੀਆਂ ਦੇ ਰੇਤੀਲੀਆਂ ਹਵਾਵਾਂ ਨੂੰ ਰੋਕਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ । ਬੜੇ ਦੁੱਖ ਦੀ ਗੱਲ ਹੈ ਇਸ ਮੁਨਾਫ਼ੇਖ਼ੋਰਾਂ ਤੇ ਖਣਨ ਮਾਫ਼ੀਆ ਨੇ ਇਸ ਕੁਦਰਤੀ ਸੁਰੱਖਿਆ ਨੂੰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਪਿਛਲੇ ਇੱਕ ਦਹਾਕੇ ਤੋਂ ਇਸ ਸੁਰੱਖਿਆ ਦੀ ਪੂਰੀ ਲੜੀ ਨੂੰ ਢਹਿ ਢੇਰੀ ਕਰ ਦਿੱਤਾ।
ਮਾਫ਼ੀਆ ਵੱਲੋਂ ਵੱਡੇ ਪੱਧਰ ‘ਤੇ ਨਜਾਇਜ਼ ਖਣਨ, ਚੂਨਾ ਪੱਥਰ, ਸਿਲਿਕਾ, ਲਾਲ ਮਿੱਟੀ ਆਦਿ ਨੂੰ ਕੱਢਣ ਕਾਰਨ ਪਰਬਤਾਂ ਦੀ ਉਚਾਈ ਘਟਦੀ ਗਈ, ਜਿਸ ਨਾਲ ਇਸ ਦੇ ਹਰੇ-ਭਰੇ ਰੁੱਖ, ਜਿਹੜੇ ਕਿ ਰੇਤਲੀਆਂ ਹਵਾਵਾਂ ਨੂੰ ….. ਅੜਦੇ ਰਹੇ ਸਨ, ਹੁਣ ਵੱਡੇ ਪੱਧਰ ‘ਤੇ ਵੱਢੇ ਜਾ ਚੁੱਕੇ ਹਨ; ਖਣਨ ਲਈ ਕੀਤੇ ਜਾਂਦੇ ਵੱਡੇ ਧਮਾਕਿਆਂ ਕਰ ਕੇ ਥਾਂ-ਥਾਂ ਪੂਰੇ ਨਾ ਜਾ ਸਕਣ ਵਾਲੇ ਟੋਏ ਬਣ ਚੁੱਕੇ ਹਨ। ਸਰਕਾਰੀ ਏਜੰਸੀ ਕੈਗ ਦੀ ਹੀ 2017 ਵਿੱਚ ਆਈ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਹੀ ਰਾਜਸਥਾਨ ਵਿਚਲੀ ਅਰਾਵਲੀ ਲੜੀ ਵਿੱਚੋਂ 98 ਲੱਖ ਦੇ ਕਰੀਬ ਖਣਿਜ ਗੈਰ-ਕਾਨੂੰਨੀ ਢੰਗ ਨਾਲ ਕੱਢੇ ਜਾ ਚੁੱਕੇ ਹਨ ਅਤੇ।
ਇਹ ਸਭ ਹਰਿਆਣੇ, ਰਾਜਸਥਾਨ ਸਰਕਾਰਾਂ ਦੀ ਸ਼ਹਿ ‘ਤੇ ਹੋ ਰਿਹਾ ਹੈ। ਇਹ ਸਾਰਾ ਕੁਝ ਕਈ ਵਿਅਕਤੀਆਂ ਅਤੇ ਕੰਪਨੀਆਂ ਤੇ ਸਰਮਾਏਦਾਰਾਂ ਦੇ ਨਿੱਜੀ ਫਾਇਦੇ ਲਈ ਹੋ ਰਿਹਾ ….. ਜੋ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਕਰ ਰਹੇ ਹਨ । ਹੁਣ ਜੇਕਰ ਅਸੀਂ ਇਹ ਕਹੀਏ ਕਿ ਇਹ ਸਾਰੀ ਧੂੜ ਮਿੱਟੀ ਕੁਦਰਤੀ ਕਾਰਨ ਕਰਕੇ ਪੰਜਾਬ ਹਰਿਆਣਾ ਦਿੱਲੀ ਤੇ ਹਿਮਾਚਲ ਵਰਗੇ ਇਲਾਕਿਆਂ ਵਿੱਚ ਪਹੁੰਚੀ ਹੈ ਤਾਂ ਪਹਿਲਾਂ ਕਦੇ ਅਜਿਹਾ ਕਿਉਂ ਨਹੀਂ ਹੋਇਆ। ਜੇਕਰ ਮਨੁੱਖ ਅਤੇ ਕੁਝ ਲੋਕ ਆਪਣੇ ਨਿੱਜੀ ਫਾਇਦੇ ਲਈ ਕੁਦਰਤ ਨਾਲ ਇਸੇ ਤਰ੍ਹਾਂ ਹੀ ਖਿਲਵਾੜ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਧਰਤੀ ਬੰਜਰ ਜ਼ਮੀਨ ਬਣ ਜਾਵੇਗੀ ਅਤੇ ਧਰਤੀ ਤੇ ਜੀਵਨ ਦੀ ਹੋਂਦ ਵੀ ਮੁੱਕ ਜਾਵੇਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ