ਆਹ ਦੇਖਲੋ ਪੰਜਾਬ ਚ ਕਲਜੁਗ ਦਾ ਤਾਂਡਵ … . ਕਿੱਧਰ ਨੂੰ ਤੁਰ ਪਏ ਸਾਡੇ ਨੌਜਵਾਨ

ਤਾਜਾ ਵੱਡੀ ਖਬਰ ਪੰਜਾਬ ਤੋਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਹ ਦੇਖਲੋ ਪੰਜਾਬ ਚ ਕਲਜੁਗ ਦਾ ਤਾਂਡਵ … . ਕਿੱਧਰ ਨੂੰ ਤੁਰ ਪਏ ਸਾਡੇ ਨੌਜਵਾਨ

ਮੌੜ ਮੰਡੀ  -ਅੱਜ ਸਥਾਨਕ ਸਕੂਲ ਕੋਲ ਉਸ ਵੇਲੇ ਹੰਗਾਮਾ ਹੋ ਗਿਆ ਜਦ ਕੁਝ ਵਿਅਕਤੀ ਇਕ ਪਰਿਵਾਰ ਦੇ ਕੁਝ ਮੈਂਬਰਾਂ ਦੀ ਕੁੱਟ-ਮਾਰ ਕਰਨ ਤੋਂ ਬਾਅਦ ਇਕ ਲੜਕੀ ਨੂੰ ਜ਼ਬਰਦਸਤੀ ਆਪਣੀ ਕਾਰ ‘ਚ ਬਿਠਾ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਸੇਮ ਚੰਦ ਨੇ ਦੱਸਿਆ ਕਿ ਮੌੜ ਮੰਡੀ ਦੇ ਹੀ ਇਕ ਪਰਿਵਾਰ ਦੀ ਲੜਕੀ ਆਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ ਉਸ ਦੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਉਹ ਲੜਕੀ ਪਹਿਲਾਂ ਵੀ ਕਈ ਵਾਰ ਸਾਡੇ ਘਰ ਆਈ ਤੇ ਸਾਡੇ ਲੜਕੇ ਗਗਨਦੀਪ ਨੂੰ ਕਹਿੰਦੀ ਰਹੀ ਕਿ ਉਹ ਉਸ ਨਾਲ ਅਦਾਲਤ ‘ਚ ਵਿਆਹ ਕਰਵਾ ਲਵੇ ਪਰ ਸਾਡੇ ਲੜਕੇ ਦਾ ਕਹਿਣਾ ਸੀ ਕਿ ਉਹ ਉਸ ਦੇ ਮਾਪਿਆਂ ਦੀ ਮਰਜ਼ੀ ਨਾਲ ਹੀ ਉਸ ਨਾਲ ਵਿਆਹ ਕਰਵਾਏਗਾ। ਉਨ੍ਹਾਂ ਦੱਸਿਆ ਕਿ ਅੱਜ ਉਹ ਸਵੇਰ ਸਮੇਂ ਫੈਕਟਰੀ ਗਿਆ ਹੋਇਆ ਸੀ ਅਤੇ ਲੜਕੀ ਸਵੇਰ ਦੇ ਸਮੇਂ ਹੀ ਸਾਡੇ ਘਰ ਆ ਗਈ ਤੇ ਮੇਰੀ ਪਤਨੀ ਨੂੰ ਕਹਿਣ ਲੱਗੀ   ਮੈਂ ਅੱਜ ਤੁਹਾਡੇ ਲੜਕੇ ਨਾਲ ਵਿਆਹ ਕਰਵਾ ਕੇ ਹੀ ਘਰ ਵਾਪਸ ਜਾਵਾਂਗੀ। ਮੇਰੀ ਪਤਨੀ ਤੇ ਬੇਟਾ ਉਸ ਨੂੰ ਘਰ ਵਾਪਸ ਜਾਣ ਸਬੰਧੀ ਸਮਝਾ ਹੀ ਰਹੇ ਸਨ ਕਿ ਇੰਨੇ ਸਮੇਂ ‘ਚ ਹੀ ਲੜਕੀ ਦੇ ਮਾਪੇ ਕੁਝ ਵਿਅਕਤੀਆਂ ……..ਨੂੰ ਨਾਲ ਲੈ ਕੇ ਆਏ ਅਤੇ ਮੇਰੀ ਪਤਨੀ ਤੇ ਮੇਰੇ ਬੇਟੇ ਦੀ ਕੁੱਟ-ਮਾਰ ਕਰਨ ਤੋਂ ਬਾਅਦ ਆਪਣੀ ਲੜਕੀ ਨੂੰ ਘੜੀਸਦੇ ਹੋਏ ਆਪਣੀ ਕਾਰ ‘ਚ ਬਿਠਾ ਕੇ ਲੈ ਗਏ। ਇਸ ਉਪਰੰਤ ਉਸ ਨੇ ਆਪਣੀ ਪਤਨੀ ਤੇ ਬੇਟੇ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ।
ਕੀ ਕਹਿੰਦੇ ਹਨ ਲੜਕੀ ਦੇ ਮਾਪੇ
ਉਧਰ ਦੂਜੇ ਪਾਸੇ ਲੜਕੀ ਦੀ ਮਾਤਾ ਵੱਲੋਂ ਵੀ ਥਾਣਾ ਮੌੜ ਵਿਖੇ ਲੜਕੇ, ਉਸ ਦੇ ਪਿਤਾ, ਕੌਂਸਲਰ ਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਦਰਖਾਸਤ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਘਰ ਜ਼ਬਰਦਸਤੀ ਆਏ ਤੇ ਸਾਡੇ ਨਾਲ ਧੱਕੇਸ਼ਾਹੀ ਕਰਦੇ ਹੋਏ ਜ਼ਬਰਦਸਤੀ ਮੇਰੀ ਲੜਕੀ ਨੂੰ ਘਰੋਂ ਚੁੱਕ ਕੇ ਲੈ ਗਏ ਜੋ ਬਾਅਦ ‘ਚ ਸਾਨੂੰ ਬੇਹੋਸ਼ੀ ਦੀ ਹਾਲਤ ‘ਚ ਮਿਲੀ। ਇਸ ਸਬੰਧੀ ਥਾਣਾ ਮੌੜ ਦੇ ਜਗਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਵੱਲੋਂ ਦਰਖਾਸਤਾਂ ਮਿਲੀਆਂ ਹਨ ਤੇ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਕੀ ਕਹਿਣੈ ਥਾਣਾ ਮੁਖੀ ਦਾ
ਇਸ ਸਬੰਧ ‘ਚ ਥਾਣਾ ਮੌੜ ਦੇ ਜਗਦੇਵ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਲੜਕੇ ਤੇ ਲੜਕੀ ਦਾ ਹੈ ਜਿਸ ਦੀ ਗਹਿਰਾਈ ਨਾਲ ਜਾਂਚ ਹੋਵੇਗੀ ਅਤੇ ਕਸੂਰਵਾਰ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: