ਵੱਡੀ ਤਾਜਾ ਖਬਰ…..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਹ ਦੇਖੋ ਕੀ ਕੀ ਹੋਇਆ ਪੰਜਾਬ ਚ ਤਾਜਾ ਵੱਡੀ ਖਬਰ
ਮੁਕਤਸਰ ਦੇ ਪਿੰਡ ਥਾਂਦੇਵਾਲਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ ਨੇ ਪੁਲਿਸ ਦੇ ਸਾਹਮਣੇ ਨਿਗਲੀ ਜ਼ਹਿਰੀਲੀ ਦਵਾਈ:ਮੁਕਤਸਰ ਦੇ ਪਿੰਡ ਥਾਂਦੇਵਾਲਾ ‘ਚ ਹਾਲਤ ਉਸ ਸਮੇਂ ਤਣਾਅ ਭਰਿਆ ਹੋ ਗਿਆ ਜਦੋਂ ਇੱਕ ਕਿਸਾਨ ਨੇ ਜ਼ਮੀਨੀ ਕਬਜ਼ੇ ਨੂੰ ਲੈ ਕੇ ਪੁਲਿਸ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਕਾਰਨ ਪੁਲਿਸ ਦੇ ਹੱਥ ਪੈਰ ਫੁੱਲਣ ਲੱਗੇ।ਮੌਕੇ ਉੱਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ
ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਿਸਾਨਾਂ ਦੀ ਹਾਲਤ ਦਿਨ ਬਾ ਦਿਨ ਖਰਾਬ ਹੁੰਦੀ ਜਾ ਰਹੀ ਹੈ ਜਮੀਨਾਂ ਦੇ ਰੌਲੇ , ਕਰਜੇ ਦੀ ਮਾਰ , ਬੈਂਕਾਂ ਵਾਲਿਆਂ ਦੇ ਸਤਾਏ ਕਿਸਾਨ ਰੋਜ ਕੋਈ ਨਾ ਕੋਈ ਜਹਿਰੀਲੀ ਚੀਜ ਨਿਗਲ ਕੇ ਆਪਣੇ ਪ੍ਰਾਣ ਤਿਆਗ ਰਹੇ ਹਨ ਪਰ ਕਿਸਾਨਾਂ ਦੀ ਆਰਥਿਕਤਾ ਨੂੰ ਸੁਧਾਰਨ ਦਾ ਕੋਈ ਜਤਨ ਨਹੀਂ
ਕੀਤਾ ਜਾ ਰਿਹਾ। ਪਿਛਲੇ ਦਿਨੀ ਜੋ ਕਿਸਾਨ ਅੰਦੋਲਣ ਹੋਇਆ ਉਸਦਾ ਵੀ ਕੋਈ ਫਾਇਦਾ ਕਿਸਾਨਾਂ ਨੂੰ ਮਿਲਦਾ ਨਜਰ ਨਹੀਂ ਆ ਰਿਹਾ ਸਰਕਾਰ ਦੇ ਕੰਨ ਉਪਰ ਜੂੰ ਤੱਕ ਨਹੀਂ ਸਰਕੀ। ਕਿਸੇ ਵੀ ਦੇਸ਼ ਨੂੰ ਕਾਮਜਾਬ ਹੋਣ ਵਿਚ ਸਭ ਤੋਂ ਵੱਡਾ ਹੱਥ ਕਿਰਸਾਨੀ ਦਾ ਹੁੰਦਾ ਪਰ ਅਫਸੋਸ ਭਾਰਤ ਵਿਚ ਕਿਸਾਨਾਂ ਦੀ ਹਾਲਤ ਤਰਸਜੋਗ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਅੱਜ ਨੌਜਵਾਨ ਪੀੜੀ ਬਾਹਰਲੇ ਮੁਲਕਾਂ ਨੂੰ
ਭੱਜ ਰਹੀ ਹੈ ਓਥੇ ਕੰਮ ਕਰਕੇ ਸੌਖੀ ਰੋਟੀ ਤਾ ਮਿਲਦੀ ਹੈ ਇਹ ਸੋਚ ਅੱਜ ਹਰ ਪੰਜਾਬੀ ਦੀ ਹੋਈ ਵੀ ਆ।