ਆਹ ਦੇਖੋ ਕੀ ਕੀ ਹੋ ਗਿਆ ਸਲਮਾਨ ਨਾਲ ਜੇਲ ਵਿਚ ਦੇਖ ਕੇ ਹੋਸ਼ ਉਡ ਜਾਣਗੇ

ਆਹ ਦੇਖੋ ਕੀ ਕੀ ਹੋ ਗਿਆ ਸਲਮਾਨ ਨਾਲ ਜੇਲ ਵਿਚ ਦੇਖ ਕੇ ਹੋਸ਼ ਉਡ ਜਾਣਗੇ

 

ਸੰਨ 1998 ‘ਚ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਵਿਚ ਮਸ਼ਹੂਰ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਜੋਧਪੁਰ ਕੋਰਟ ਨੇ 5 ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਜੋਧਪੁਰ ਸੈਂਟਰਲ ਜੇਲ ਵਿਚ ਬੰਦ ਕਰ ਦਿੱਤਾ ਗਿਆ। ਸਲਮਾਨ ਖਾਨ ਲਈ ਜੋਧਪੁਰ ਜ਼ਿਲੇ ਵਿਚ ਇਕ ਰਾਤ ਕੱਟਣਾ ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਜੇਲ ਵਿਚ ਰਾਜਸਥਾਨ ਦਾ ‘ਏ’ ਲਿਸਟ ਗੈਂਗਸਟਰ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਬੰਦ ਹੈ। ਉਹ ਅਤੇ ਉਸ ਦਾ ਗੈਂਗ ਸਲਮਾਨ ਦੇ ਜੇਲ ਵਿਚ ਆਉਣ ਦੀ ਉਡੀਕ ਵਿਚ ਹੈImage result for lawrence bishnoiਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਜਦੋਂ ਜੋਧਪੁਰ ਪੁਲਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤਾਂ ਉਸ ਨੇ ਮੀਡੀਆ ਸਾਹਮਣੇ ਸਲਮਾਨ ਖਾਨ ਨੂੰ ਜੋਧਪੁਰ ਵਿਚ ਮਾਰਨ ਦੀ ਧਮਕੀ ਦਿੱਤੀ ਸੀ। ਇਸ ਗੱਲ ਨੂੰ ਲੈ ਕੇ ਹੁਣ ਸਲਮਾਨ ਨੂੰ ਜੇਲ ਹੋਣ ਕਾਰਨ ਇੰਟੈਲੀਜੈਂਸ ਬਿਊਰੋ ਦੇ ਨਾਲ-ਨਾਲ ਜੇਲ ਵਿਚ ਐੱਨ. ਐੱਸ. ਜੀ. ਕਮਾਂਡੋਜ਼ ਤਕ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਜੇਲ ਅੰਦਰ ਲਾਰੈਂਸ ਅਤੇ ਉਸ ਦੇ ਸਾਥੀ ਸਲਮਾਨ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ।

ਆਈ. ਬੀ. ਦੇ ਸੂਤਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਲਈ ਰਾਜਸਥਾਨ ਪੁਲਸ ਦੇ ਨਾਲ-ਨਾਲ ਕੇਂਦਰ ਸਰਕਾਰ ਵਲੋਂ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਵਿਚ ਨੈਸ਼ਨਲ ਸਕਿਓਰਿਟੀ ਗਾਰਡ (ਐੱਨ. ਐੱਸ. ਜੀ.) ਕਮਾਂਡੋਜ਼ ਅਤੇ ਉਨ੍ਹਾਂ ਨਾਲ ਸਪੈਸ਼ਲ ਸਟਾਫ ਦੀਆਂ ਟੀਮਾਂ ਵੀ ਸੁਰੱਖਿਆ ਲਈ ਮੌਜੂਦ ਹਨ ਕਿਉਂਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਫਰਵਰੀ ਮਹੀਨੇ ਵਿਚ ਫਿਲਮ ‘ਰੇਸ-3’ ਸੈੱਟ ‘ਤੇ ਵੀ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। 5 ਜਨਵਰੀ ਨੂੰ ਰਾਜਸਥਾਨ ਦੇ ਜੋਧਪੁਰ ਜ਼ਿਲੇ ਦੇ ਇਕ ਪ੍ਰਸਿੱਧ ਡਾਕਟਰ ਨੂੰ ਵਟਸਐਪ ‘ਤੇ ਧਮਕੀ ਦੇਣ ਦੇ ਮਾਮਲੇ ਵਿਚ ਪੁਲਸ ਨੇ ਲਾਰੈਂਸ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਵਲੋਂ 7 ਦਿਨਾਂ ਦਾ ਰਿਮਾਂਡ ਗਰਾਂਟ ਕੀਤਾ ਸੀ। ਕੋਰਟ ਤੋਂ ਬਾਹਰ ਲਿਆਉਂਦੇ ਸਮੇਂ ਜਦੋਂ ਨੈਸ਼ਨਲ ਮੀਡੀਆ ਦੇ ਲੋਕ ਲਾਰੈਂਸ ਤੋਂ ਉਸ ਦੀ ਗ੍ਰਿਫਤਾਰੀ ਲਈ ਸਵਾਲ ਪੁੱਛ ਰਹੇ ਸਨ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਪੁਲਸ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਹੈ ਪਰ ਜੇਕਰ ਹੁਣ ਪੁਲਸ ਚਾਹੁੰਦੀ ਹੈ ਤਾਂ ਉਹ ਹੁਣ ਸਿੱਧਾ ਸਲਮਾਨ ਨੂੰ ਹੀ ਮਾਰੇਗਾ ਤੇ ਉਹ ਵੀ ਜੋਧਪੁਰ ਵਿਚ।Related imageਆਈ. ਬੀ. ਦੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਸਲਮਾਨ ਦੀ ਸੁਰੱਖਿਆ ਲਈ ਇਕ ਵੱਖਰਾ ਸੈੱਲ ਤਿਆਰ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਸੁਰੱਖਿਆ ਲਈ ਐੱਨ. ਐੱਸ. ਜੀ. ਕਮਾਂਡੋਜ਼ ਤਾਇਨਾਤ ਕੀਤੇ ਗਏ ਹਨ, ਉਥੇ ਹੀ ਜੋਧਪੁਰ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਦੀ ਪਹਿਲਾਂ ਤੋਂ ਹੀ ਪੁਲਸ ਕੋਲ ਲਿਸਟ ਤਿਆਰ ਹੈ, ਜਿਨ੍ਹਾਂ ਨੂੰ ਦੂਜੀਆਂ ਬੈਰਕਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ, ਜੋ ਕਿ ਸਲਮਾਨ ਦੀ ਬੈਰਕ ਤੋਂ ਦੂਰ ਹੈ ਕਿਉਂਕਿ ਸਲਮਾਨ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਕੋਈ ਵੀ ਲਾਪਰਵਾਹੀ ਨਹੀਂ ਵਰਤ ਸਕਦੀ। ਜੇਕਰ ਸਲਮਾਨ ਨੂੰ ਕਿਸੇ ਵੀ ਢੰਗ ਨਾਲ ਜੇਲ ਵਿਚ ਨੁਕਸਾਨ ਪਹੁੰਚਦਾ ਹੈ ਤਾਂ ਇਹ ਕੌਮੀ ਸੁਰੱਖਿਆ ਦਾ ਮਾਮਲਾ ਹੋਵੇਗਾ।

ਲਾਰੈਂਸ ਬਿਸ਼ਨੋਈ ਰਾਜਸਥਾਨ, ਹਰਿਆਣਾ-ਪੰਜਾਬ ਸੂਬਿਆਂ ਵਿਚ ਇਕ ਮਸ਼ਹੂਰ ਗੈਂਗਸਟਰ ਹੈ। ਤਿੰਨਾਂ ਸੂਬਿਆਂ ਦੀ ਪੁਲਸ ਦੀ ਲਿਸਟ ਵਿਚ ਲਾਰੈਂਸ ਬਿਸ਼ਨੋਈ ਇਕ ਏ-ਲਿਸਟ ਗੈਂਗਸਟਰ ਹੈ, ਜਿਸ ‘ਤੇ ਲਗਭਗ 22 ਮੁਕੱਦਮੇ ਦਰਜ ਹਨ ਅਤੇ ਕਈ ਕੋਰਟ ਵਿਚ ਚੱਲ ਰਹੇ ਹਨ। ਇਨ੍ਹਾਂ 22 ਮੁਕੱਦਮਿਆਂ ਵਿਚ ਲਾਰੈਂਸ ‘ਤੇ ਹੱਤਿਆ, ਹੱਤਿਆ ਦੀ ਕੋਸ਼ਿਸ਼, ਲੁੱਟ-ਖੋਹ, ਡਕੈਤੀ, ਰੰਗਦਾਰੀ ਮੰਗਣ ਅਤੇ ਲੁੱਟ ਦੇ ਇਰਾਦੇ ਨਾਲ ਹੱਤਿਆ ਦੇ ਮਾਮਲੇ ਦਰਜ ਹਨ। ਲਾਰੈਂਸ ਦੀ ਇਸ ਕ੍ਰਾਈਮ ਦੀ ਦੁਨੀਆ ਵਿਚ ਸਭ ਤੋਂ ਪਹਿਲੀ ਸ਼ੁਰੂਆਤ ਲਗਭਗ 5 ਸਾਲ ਪਹਿਲਾਂ ਚੰਡੀਗੜ੍ਹ ‘ਚ ਪੰਜਾਬ ਯੂਨੀਵਰਸਿਟੀ ਵਿਚ ਸਟੂਡੈਂਟਸ ਪਾਲੀਟਿਕਸ ਦੌਰਾਨ ਸ਼ੁਰੂ ਹੋਈ ਸੀ, ਜਿਸ ਵਿਚ ਪੀ. ਯੂ. ਦੇ ਇਲੈਕਸ਼ਨ ਦੌਰਾਨ ਇਕ ਨੌਜਵਾਨ ਨੂੰ ਮਾਰਨ ਨੂੰ ਲੈ ਕੇ ਲਾਰੈਂਸ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ।


Posted

in

by

Tags: