ਆਹ ਦੇਖੋ ਮੇਲੇ ‘ਚ ਕੀ ਹੋਈ ਜਾਂਦਾ ?? ਕੁਮੈਂਟ ਤੇ ਸ਼ੇਅਰ ਕਰੋ ਜੀ

ਮੇਲੇ ‘ਚ ਕੀ ਹੋਈ ਜਾਂਦਾ….

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

ਦੋਸਤੋ ਵਿਆਹਾ ਵਿੱਚ ਵੇਖਦੇ ਹਾ ਕਿੱਦਾ ਸਰਾਬ ਨਾਲ ਰੱਜੇ ਲੋਕ ਆਰਕੈਸਟਰਾ ਕੋਲ ਸਟੇਜ ਤੇ ਜਾਣ ਲਈ ਉਤਾਵਲੇ ਹੁੰਦੇ ਹਨ, ਇਹ ਵੱਖਰੀ ਗੱਲ ਵੀ ਪ੍ਰਬੰਧਕ ਸਟੇਜ ਤੇ ਨਹੀ ਜਾਣ ਦਿੰਦੇ ਪਰ ਸਾਡੀ ਪੂਰੀ ਕੋਸਿਸ ਹੁੰਦੀ ਹੈ। ਇਸ ਫੋਟੋ ਵਿੱਚ ਹੀ ਦੇਖ ਲਵੋ ਬਜੁਰਗ ਨੂੰ ਕੀ ਇਹ ਸੱਭਿਆਚਾਰ ਏ ਆਪਣੀ ਧੀ ਦੇ ਹਾਣ ਦੀ ਕੁੜੀ ਨਾਲ ਨੱਚਣਾ? ਕੋਈ ਵੀ ਚੰਗਾ ਗੀਤ ਜਾ ਫਿਲਮ ਆਉਦੀ ਹੈ ਤਾਂ ਅਸੀ ਜਿਆਦਾਤਰ ਲੋਕ ਪਸੰਦ ਨਹੀ ਕਰਦੇ ਤੇ ਉਹ ਫਲਾਪ ਹੋ ਜਾਂਦੀ ਹੈ।  ਜਿਸ ਨਾਲ ਕਲਾਕਾਰਾ ਤੇ ਨਿਰਮਾਤਾ ਦਾ ਆਰਥਿਕ ਨੁਕਸਾਨ ਹੁੰਦਾ ਹੈ। ਪਰ ਪੁੱਠੇ ਸਿੱਧੇ ਗੀਤ ਤੇ ਫਿਲਮਾ ਅਸੀ ਝੱਟ ਹਿੱਟ ਕਰਾ ਦਿੰਨੇ ਆ ਤੇ ਸਰਾਬ ਦੇ ਨਸ਼ਿਆ ਚ ਇੰਨਾ ਲੱਚਰ ਗਾਣਿਆ ਤੇ ਹੀ ਡੀ. ਜੇ. ਤੇ ਸਟੇਜਾ ਤੇ ਨੱਚਦੇ ਰਹਿੰਨੇ ਹਾ। ਦੋਸਤੋ ਅਜੇ ਵੀ ਸਾਡੇ ਪਿੰਡਾ ਵਿੱਚ ਸੱਥਾ ਵਿੱਚ ਬੈਠੇ ਲੋਕਾ ਕੋਲੋ ਸੂਝਵਾਨ ਔਰਤਾ ਲੰਘਣ ਤੋ ਕੰਨੀ ਕਤਰਾਉਦੀਆ ਹਨ, ਕਿਉਕਿ ਉਨਾ ਨੂੰ ਪਤਾ ਹੁੰਦਾ ਹੈ ਕਿ ਇਥੋ ਲੰਘਣ ਤੋ ਬਾਅਦ ਇੰਨਾ ਵਿਹਲੇ ਲੋਕਾ ਨੇ ਕੀ ਕੀ ਗੱਲਾ ਕਰਨੀਆ ਹੁੰਦੀਆ ਹਨ। ਕੋਈ ਮੁੰਡਾ ਕੁੜੀ ਆਪਸ ਵਿੱਚ ਗੱਲ ਕਰ ਰਹੇ ਹੋਣ ਤਾਂ ਅਸੀ ਬਾਤ ਦੇ ਬਤੰਗੜ ਬਣਾ ਕੇ ਉਹਨਾ ਨੂੰ ਬਦਨਾਮ ਕਰਨ ਚ ਪਿੱਛੇ ਨਹੀ ਹੱਟਦੇ, ਖਾਸ ਕਰ ਪਿੰਡਾ ਵਿੱਚ ਇਹ ਵਰਤਾਰਾ ਆਮ ਹੁੰਦਾ ਹੈ ਕੀ ਇਹ ਲੱਚਰਤਾ ਨਹੀ। ਮਿੱਤਰੋ ਇੱਕ ਕੌੜਾ ਸੱਚ ਆ ਕਿ ਆਪਾ ਜਿੰਨਾ ਮਰਜੀ ਫੇਸਬੁੱਕ ਤੇ ਅਖਬਾਰਾ ਵਿੱਚ ਔਰਤਾ ਹੱਕ ਵਿੱਚ ਤੇ ਲੱਚਰਤਾ ਦੇ ਵਿਰੁੱਧ ਲਿਖੀ ਜਾਈਏ, ਪਰ ਆਪਣੀ ਜਮੀਰ ਨੂੰ ਪੁੱਛ ਕੇ ਦੇਖਿਉ ਕਿ ਕਿੰਨੇ ਆਦਮੀ ਨੇ ਮਰਦ ਪ੍ਰਧਾਨ ਸਮਾਜ ਵਿੱਚ ਜਿੰਨਾ ਨੇ ਕਿਸੇ ਵੀ ਸਮੇ, ਕਿਸੇ ਵੀ ਉਮਰ ਚ ਕਿਸੇ ਔਰਤ ਪ੍ਰਤੀ ਗਲਤ ਨਿਗ੍ਹਾ ਜਾ ਮਾੜੀ ਸੋਚ ਨਾਲ ਨਾ ਤੱਕਿਆ ਹੋਵੇ ਤੇ ਲੱਚਰ ਗਾਣਿਆ ਉੱਪਰ ਭੰਗੜੇ ਨਾ ਪਾਏ ਹੋਣ। ਗੁਰੂਆ, ਪੀਰਾ ਨੇ ਔਰਤ ਨੂੰ ਨਿਮਾਣੀ ਤੇ ਜਗਤ ਜਣਨੀ ਕਿਹਾ ਸੀ। ਦੋਸਤੋ ਔਰਤ ਦੀ ਅਸੀਸ ਹਮੇਸਾ ਮਰਦ ਜਾਤ ਲਈ ਹੁੰਦੀ ਹੈ ਜਿਵੇ ਕਿ ਤੇਰੇ ਬੱਚੇ ਜੀਣ ਤੂੰ ਬੁੱਢ ਸੁਹਾਗਣ ਹੋਵੇ ਭਾਵ ਵੀ ਤੇਰੇ ਪਤੀ ਦੀ ਉਮਰ ਲੰਬੀ ਹੋਵੇ ਤੇ ਤੇਰੇ ਬੱਚੇ ਜਿਊਦੇ ਰਹਿਣ। ਪਰ ਦੋਸਤੋ ਮਰਦ ਜਾਤ ਦੀ ਗਾਲ ਹਮੇਸਾ ਔਰਤ ਜਾਤ ਲਈ ਹੁੰਦੀ ਹੈ। ਸੋ ਮਿੱਤਰੋ ਜਿੰਨਾ ਚਿਰ ਸਾਡਾ ਆਪਣਾ ਪਹਿਰਾਵਾ ਗੰਦਾ ਹੈ ਉਨਾ ਟਾਇਮ ਅਸੀ ਦੂਸਰੇ ਨੂੰ ਸਾਫ ਸੁਥਰਾ ਲਿਬਾਸ ਪਾਉਣ ਨੂੰ ਨਹੀ ਕਹਿ ਸਕਦੇ।
ਧੰਨਵਾਦ ਸਾਹਿਤ “ਸੁਖਵੰਤ ਬਰਾੜ “ਚੰਮੇਲੀ ” (ਨੋਟ : ਲੇਖਕ ਦੀ ਰਚਨਾ ਨਾਲ ਸਾਡਾ ਸਹਿਮਤ ਹੋਣਾ ਲਾਜਮੀ ਨਹੀਂ ਹੈ )


Posted

in

by

Tags: