ਬਾਲੀਵੁੱਡ ਦੇ ਸਭ ਤੋਂ ਪਾਪੂਲਰ ਸਿੰਗਰ ਅਤੇ ਰੈਪਰ ਯੋ ਯੋ ਹਨੀ ਸਿੰਘ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਹਾਈ ਹੀਲਜ਼ ,ਬਲਿਊ ਆਈਜ਼,ਲੁੰਗੀ ਡਾਂਸ ,ਦੇਸੀ ਕਲਾਕਾਰ , ਅੰਗ੍ਰਰੇਜੀ ਬੀਟ ਵਰਗੇ ਇੱਕ ਤੋਂ ਵੱਧ ਕੇ ਹਿੱਟ ਗੀਤ ਦੇ ਕੇ ਹਨੀ ਨੇ ਦੇਸ਼ ਦੁਨੀਆ ਵਿੱਚ ਪਾਪੂਲੈਰੀਟੀ ਹਾਸਿਲ ਕੀਤੀ ਅਤੇ ਸਭ ਦੇ ਫੇਵਰੇਟ ਬਣੇ। ਹਾਲਾਂਕਿ ਬਾਇਪੋਲਰ ਡਿਸਓਡਰ ਦੇ ਕਾਰਨ ਤੋਂ ਉਹ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹਨ ਪਰ ਹੁਣ ਹਨੀ ਸਿੰਘ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਧਮਾਕੇਦਾਰ ਵਾਪਸੀ ਲਈ ਤਿਆਰ ਹਨ।
ਹਨੀ ਨੇ ਸੋਸ਼ਲ ਮੀਡੀਆ `ਤੇ ਆਪਣੇ ਫੈਨਜ਼ ਨੂੰ ਇਸਦੀ ਜਾਣਕਾਰੀ ਦਿੱਤੀ ਹੈ।ਹਨੀ ਨੇ ਦੱਸਿਆ ਕਿ ਇਨ੍ਹਾਂ ਦਿਨੀਂ ਉਹ ਗੰਗਾ ਦੇ ਕਿਨਾਰੇ `ਤੇ ਨਵਾਂ ਗੀਤ ਕੰਪੋਜ਼ ਕਰਨ ਵਿੱਚ ਬਿਜ਼ੀ ਹਨ। ਤਸਵੀਰ ਤੋਂ ਸਾਫ ਹੈ ਕਿ ਗੰਗਾ ਨਦੀ ਦੇ ਕਿਨਾਰੇ ਸ਼ਾਂਤੀ ਨਾਲ ਬੈਠ ਕੇ ਹਨੀ ਆਪਣਾ ਪੂਰਾ ਧਿਆਨ ਸੰਗੀਤ `ਤੇ ਲਗਾਏ ਹੋਏ ਹਨ। ਹਨੀ ਇੱਥੇ ਗੀਤਾਂ ਦੀ ਧੁਨ ਅਤੇ ਲਿਰਿਕਸ ਦੋਹਾਂ ਦਾ ਸ਼ਾਂਤੀਪੂਰਵਕ ਨਿਰਮਾਣ ਕਰ ਰਹੇ ਹਨ।
ਦੱਸ ਦੇਈਏ ਕਿ ਹਨੀ ਸਿੰਘ ਇੰਡੀਅਨ ਮਿਊਜ਼ਿਕ ਇੰਡਸਟਰੀ ਵਿੱਚ ਟ੍ਰੈਂਡਸੈਟਰ ਰਹੇ ਹਨ। ਹਨੀ ਸਿੰਘ ਦੇ ਪਿਛਲੇ ਬਲਾਕ ਬਸਟਰ ਗੀਤ `ਧੀਰੇ ਧੀਰੇ ਸੇ` ਤੋਂ ਬਾਅਦ ਉਨ੍ਹਾਂ ਦੀ ਵਾਪਸੀ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਲੇ ਹੀ ਉਨ੍ਹਾਂ ਦਾ ਕੋਈ ਵੀ ਗੀਤ ਰਿਲੀਜ਼ ਨਹੀਂ ਹੋਇਆ ਹੋਵੇ ਪਰ ਉਹ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਹਨ।
ਕਈ ਦਿਨਾਂ ਤੋਂ ਇੱਕ ਵਿਅਕਤੀ ਬਾਲੀਵੁੱਡ ਤੋਂ ਗਾਇਬ ਹੈ। ਉਸ ਦੇ ਗਾਣੇ ਵੱਜਦੇ ਹੀ ਪਹਿਲਾਂ ਸਵਾਲ ਪੁੱਛਿਆ ਜਾਂਦਾ ਹੈ ਕਿ ਭਰਾ ਕਿੱਥੇ ਗਾਇਬ ਹੈ ਉਹ। ਜੀ ਹਾਂ, ਰੈਪ ਸਟਾਰ ਹਨੀ ਸਿੰਘ ਦੀ ਗੱਲ ਹੋ ਰਹੀ ਹੈ। ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ ਪਰ ਇਸ ਵਿੱਚ ਉਨ੍ਹਾਂ ਦੀ ਇੱਕ ਪੋਸਟ ਆਉਂਦੀ ਹੈ
ਜਿਸਦੇ ਨਾਲ ਪਤਾ ਚੱਲ ਰਿਹਾ ਹੈ ਕਿ ਉਹ ਜਲਦੀ ਹੀ ਆਉਣ ਵਾਲੇ ਹਨ। ਕਈ ਮਹੀਨੇ ਤੋਂ ਬਾਲੀਵੁੱਡ ਇੰਡਸਟਰੀ ਵਿੱਚ ਗਾਇਬ ਰਹਿਣ ਤੋਂ ਬਾਅਦ ਵਾਪਸੀ ਕਰ ਰਹੇ ਮਸ਼ਹੂਰ ਰੈਪ ਸਿੰਗਰ ਯੋ ਯੋ ਹਨੀ ਸਿੰਘ ਤਿਆਰੀ ਵਿੱਚ ਹਨ। ਉਹ ਜਲਦੀ ਹੀ ਅਜਿਹਾ ਗਾਣਾ ਲਿਆਉਣ ਵਾਲੇ ਹਨ, ਜਿਸ ਦੇ ਨਾਲ ਉਨ੍ਹਾਂ ਦੀ ਪਹਿਲੀ ਵਰਗੀ ਧਮਕ ਫਿਰ ਤੋਂ ਦਿਖੇਂਗੀ।
ਮਸ਼ਹੂਰ ਗਾਇਕ ਯੋ ਯੋ ਹਨੀ ਸਿੰਘ ਜਲਦ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਵਾਲੇ ਹਨ ਤੇ ਇਸ ਗੀਤ ਨਾਲ ਹਨੀ ਸਿੰਘ ਨੇ ਵਾਅਦਾ ਵੀ ਕੀਤਾ ਹੈ ਕਿ ਦਰਸ਼ਕਾਂ ਸਾਹਮਣੇ ਪਰਮਾਣੂ ਜਿੰਨਾਂ ਧਮਾਕੇਦਾਰ ਗੀਤ ਪੇਸ਼ ਕਰਨ ਜਾ ਰਿਹਾ ਹਾਂ।
ਯੋ ਯੋ ਹਨੀ ਸਿੰਘ ਭਾਰਤੀ ਸੰਗੀਤ ਉਦਯੋਗ ‘ਚ ਕਾਫੀ ਮਸ਼ਹੂਰ ਹਨ ਤੇ ਹੁਣ ਉਹ ਆਪਣੇ ਸੁਪਰਹਿੱਟ ਗੀਤ ਨਾਲ ਦਰਸ਼ਕਾਂ ‘ਚ ਨਜ਼ਰ ਆਉਣ ਵਾਲੇ ਹਨ। ਹਨੀ ਸਿੰਘ ਨੇ ਹਾਲ ਹੀ ‘ਚ ਫੇਸਬੁੱਕ ਅਕਾਉਂਟ ‘ਤੇ ਆਪਣੇ ਦੋਸਤ ਜੈਜ਼ੀ ਬੀ ਦਾ ਇਕ ਸੰਗੀਤ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ‘ਚ ਹਨੀ ਸਿੰਘ ਨੇ ਦੱਸਿਆ ਹੈ ਕਿ ਉਹ ਵੀ ਜਲਦ ਹੀ ਆਪਣੇ ਨਵੇਂ ਟਰੈਕ ਨਾਲ ਆ ਰਿਹਾ ਹੈ।