ਸੰਸਾਰ ਅੰਦਰ ਜਦ ਮਨੁੱਖੀ ਜਿੰਦਗੀ ਵੱਲ ਇਕ ਨਜਰ ਮਾਰਦੇ ਹਾਂ ਤਾਂ ਆਮ ਇਨਸਾਨ ਚਿੰਤਾ-ਫਿਕਰ ਅੰਦਰ ਗ੍ਰੱਸਿਆ ਹੋਇਆ ਨਜਰੀਂ ਪੈਂਦਾ ਹੈ। ਕੋਈ ਨਾ ਕੋਈ ਡਰ,ਝੋਰਾ,ਫਿਕਰ ਅਤੇ ਸਹਿਮ ਆਮ ਇਨਸਾਨੀ ਜਿੰਦਗੀ ਦਾ ਇੱਕ ਹਿੱਸਾ ਜਿਹਾ ਬਣਿਆ ਪਰਤੀਤ ਹੁੱਦਾ ਹੈ।ਹੈਰਾਨੀ ਇਸ ਗੱਲ ਦੀ ਹੈ ਕਿ ਹਰ ਇਕ ਮਨੁੱਖ ਯਤਨ ਤਾ ਸੁਖ ਲਈ ਹੀ ਕਰ ਰਿਹਾ ਹੈ,ਸੁਖਾਂ ਦੇ ਸਾਧਨ ਵੀ ਇਸ ਨੇ ਮਿਹਨਤ ਕਰਕੇ ਜੁਟਾ ਲਏ ਹਨ। ਰੋਟੀ ਕਪੜੇ ਮਕਾਨ ਦੀ ਜਰੂਰਤ ਵੀ ਪੂਰੀ ਹੋ ਰਹੀ ਹੈ ਫਿਰ ਵੀ ਇਸ ਦੀ ਜਿੰਦਗੀ ਅੰਦਰ ਖੁਸ਼ੀ ਨਹੀਂ ਹੈ।ਖੁਸ਼ੀ ਕੇਵਲ ਪਦਾਰਥਾਂ ਦੀ ਪ੍ਰਾਪਤੀ ਜਾ ਪਦਾਰਥਾਂ ਦੀ ਬਹੁਤਾਤ ਵਿਚ ਹੁੰਦੀ ਤਾਂ ਦੁਨੀਆਂ ਦੇ ਹਰ ਅਮੀਰ ਮਨੁੱਖ ਦਾ ਜੀਵਨ ਖੁਸ਼ੀਆ ਭਰਿਆ ਹੋਣਾ ਚਾਹੀਦਾ ਸੀ,ਪਰ ਐਸਾ ਵੇਖਣ ਵਿਚ ਨਹੀਂ ਆੳਂਦਾ। ਸਿਆਣਿਆਂ ਦਾ ਕਥਨ ਹੈ ਕਿ ਹਰ ਅਮੀਰ ਸੁਖੀ ਨਹੀਂ ਹੁੰਦਾ ਅਤੇ ਹਰ ਸੁਖੀ ਅਮੀਰ ਨਹੀਂ ਹੁੰਦਾ।ਜਰੂਰੀ ਨਹੀਂ ਕਿ ਹਰ ਧਨਵਾਨ ਦੇ ਜੀਵਨ ਵਿਚ ਖੁਸ਼ੀਆਂ ਹੋਣ ਅਤੇ ਅਤੇ ਹਰ ਸੁਖੀ ਬੰਦਾ ਧਨਵਾਨ ਵੀ ਹੋਵੇ।ਬਹੁ ਮੰਜਲੀ ਇਮਾਰਤਾਂ ਵਿਚ ਬੈਠੇ ਲੋਕ ਵੀ ਚਿੰਤਾ ਗ੍ਰਸਤ ਹੋ ਸਕਦੇ ਹਨ ਅਤੇ ਕੋਈ ਝੁੱਗੀ ਝੌਂਪੜੀ ਵਿਚ ਜੀਵਨ ਗੁਜਾਰ ਰਿਹਾ ਮਨੁੱਖ ਵੀ ਖੁਸ਼ੀਆਂ ਭਰਿਆ ਜੀਵਨ ਗੁਜਾਰ ਰਿਹਾ ਹੋ ਸਕਦਾ ਹੈ।ਕਿੳਂਕਿ ਖੁਸ਼ੀ ਦਾ ਸਬੰਧ ਪਦਾਰਥਾਂ ਨਾਲ ਨਹੀਂ ਹੈ ਖੁਸੀ ਦਾ ਸਬੰਧ ਸੋਚ ਨਾਲ ਅਤੇ ਜੀਵਨ ਜੀਣ ਦੇ ਢੰਗ ਨਾਲ ਹੈ।ਖੁਸ਼ ਰਹਿਣਾ ਹਰ ਮਨੁੱਖ ਦਾ ਹੱਕ ਵੀ ਹੈ ਅਤੇ ਫਰਜ ਵੀ।ਹਰ ਇਨਸਾਨ ਨੂੰ ਖੁਸ਼ ਰਹਿਣ ਲਈ ਆਪਣੀ ਸੋਚ ਵਿਚ ਵਿਸ਼ਾਲਤਾ ਲਿਆਉਣੀ ਅਤੀ ਜਰੂਰੀ ਹੈ।ਸੋਚ ਵਿੱਚ ਵਿਸ਼ਾਲਤਾ ਲਿਆਏ ਬਿਨਾ ਖੁਸ਼ੀਆਂ ਨਸੀਬ ਨਹੀਂ ਹੋ ਸਕਦੀਆਂ।ਜੀਵਨ ਅਮਦਰ ਸਦ ਖੁਸ਼ ਰਹਿਣ ਲਈ ਹੇਠਾਂ ਕੁਝ ਸੁਝਾ ਪੇਸ਼ ਕਰ ਰਹੇ ਹਾਂ,ਉੱਮੀਦ ਹੈ ਕਿ ਇਹ ਸੁਝਾ ਕਿਸੇ ਵੀ ਮਨੁੱਖ ਦੀ ਜਿੰਦਗੀ ਵਿਚ ਖੁਸ਼ੀਆਂ ਦੇ ਫੁੱਲ਼ ਖਿੜਾਉਣ ਲਈ ਸਹਿਯੋਗੀ ਹੋ ਸਕਣਗੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ