ਮਸ਼ਹੂਰ ਅਦਾਕਾਰਾ ਸ੍ਰੀ ਦੇਵੀ ਜਿਨ੍ਹਾਂ ਦਾ ਕਿ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਹੈ ਉਨ੍ਹਾਂ ਦੀ ਮੌਤ ਹਾਲੇ ਤੱਕ ਇਕ ਰਹੱਸ ਬਣੀ ਹੋਈ ਹੈ ।ਬੇਸ਼ੱਕ ਦੁਬਈ ਪੁਲਿਸ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਪੋਸਟਮਾਰਟਮ ਕਰਕੇ ਰਿਪੋਰਟ ਦੇ ਦਿੱਤੀ ਗਈ ਹੈ ਪ੍ਰੰਤੂ ਹਾਲੇ ਵੀ ਸ੍ਰੀ ਦੇਵੀ ਦੇ ਦਿਹਾਂਤ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ । ਕਈ ਸਵਾਲ ਅਜਿਹੇ ਹਨ ਜਿਨ੍ਹਾਂ ਦਾ ਹਾਲੇ ਤੱਕ ਕੋਈ ਜਵਾਬ ਵੀ ਨਹੀਂ ਮਿਲਿਆ । ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਰਾਤ ਤੱਕ ਸ੍ਰੀ ਦੇਵੀ ਦੀ ਮ੍ਰਿਤਕ ਦੇਹ ਭਾਰਤ ਲੈ ਕੇ ਆਈ ਜਾ ਸਕਦੀ ਹੈ । ਹੁਣ ਅਸੀਂ ਤੁਹਾਨੂੰ ਉਸ ਹੋਟਲ ਬਾਰੇ ਦੱਸਦੇ ਹਾਂ ਜਿਸ ਵਿੱਚ ਸ੍ਰੀ ਦੇਵੀ ਨੇ ਆਪਣੇ ਆਖ਼ਰੀ ਸਾਹ ਲਏ ਸੀ । ਸ੍ਰੀ ਦੇਵੀ ਦੁਬਈ ਦੇ ਜੁਮੇਰਾ ਐਮੀਰੇਟਸ ਟਾਵਰ ਹੋਟਲ ਵਿਚ ਰੁਕੀ ਹੋਈ ਸੀ ।
ਸਥਾਨਕ ਮੀਡੀਆ ਦੇ ਅਨੁਸਾਰ ਇਸੇ ਹੋਟਲ ਵਿੱਚ ਹੀ ਸ੍ਰੀ ਦੇਵੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ ਸਨ । ਇਸੇ ਹੀ ਹੋਟਲ ਦੇ ਵਾਸ਼ਰੂਮ ਦੇ ਬਾਥ ਟੱਬ ਵਿਚ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋਈ ਸੀ । ਇਹ ਦੁਬਈ ਦਾ ਇੱਕ ਵਰਲਡ ਫੇਮਸ ਪੰਜ ਸਿਤਾਰਾ ਹੋਟਲ ਹੈ । ਦੁਬਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਇਸ ਹੋਟਲ ਦੀਆਂ ਕਈ ਅਲੱਗ ਅਲੱਗ ਬ੍ਰਾਂਚਾਂ ਹਨ। ਦੁਬਈ ਦਾ ਇਹ ਹੋਟਲ ਦੁਨੀਆ ਦੇ ਸਭ ਤੋਂ ਬਿਹਤਰੀਨ ਹੋਟਲਾਂ ਵਿੱਚ
ਗਿਣਿਆ ਜਾਂਦਾ ਹੈ । ਦੁਨੀਆਂ ਦੇ ਕਈ ਫ਼ਿਲਮੀ ਸਿਤਾਰਿਆਂ ਅਤੇ ਮੰਨੀਆਂ ਪ੍ਰਮੰਨੀਆਂ ਹਸਤੀਆਂ ਦਾ ਵੀ ਇਹ ਹੋਟਲ ਫੇਵਰੇਟ ਹੋਟਲ ਹੈ । ਇਸ ਹੋਟਲ ਵਿੱਚ ਉਹ ਹਰ ਸੁੱਖ ਸੁਵਿਧਾ ਉਪਲੱਬਧ ਮਿਲਦੀ ਹੈ ਜਿਸ ਦੀ ਕਿ ਕਿਸੇ ਲਗਜ਼ਰੀ ਜ਼ਿੰਦਗੀ ਜੀਣ ਵਾਲੇ ਵਿਅਕਤੀ ਨੂੰ ਲੋੜ ਹੁੰਦੀ ਹੈ। ਜੁ ਮੇਰਾ ਐਮੀਰੇਟਸ ਟਾਵਰ ਦੀਆਂ 56 ਮੰਜ਼ਿਲਾਂ ਹਨ। ਤੁਹਾਨੂੰ ਦੱਸ ਦਈਏ ਕਿ ਦੁਬਈ ਦਾ ਇਹ ਹੋਟਲ ਦੁਨੀਆ ਦਾ ਤੀਸਰਾ ਸਭ ਤੋਂ ਲੰਬਾ ਹੋਟਲ ਹੈ । ਇਸ ਹੋਟਲ ਵਿੱਚ ਲਗਪਗ ਚਾਰ ਸੌ ਦੇ ਕਰੀਬ ਕਮਰੇ ਹਨ ਅਤੇ ਇਸ ਹੋਟਲ ਦੇ ਇੱਕ ਕਮਰੇ ਦੇ ਇੱਕ ਦਿਨ ਦਾ ਕਿਰਾਇਆ.
ਲਗਭਗ ਤੀਹ ਹਜ਼ਾਰ ਰੁਪਏ ਦੇ ਕਰੀਬ ਹੈ । ਇਸ ਹੋਟਲ ਵਿੱਚ ਅਕਸਰ ਹੀ ਦੇਸ਼ਾਂ ਵਿਦੇਸ਼ਾਂ ਤੋਂ ਆਏ ਵੱਡੇ ਵੱਡੇ ਲੋਕ ਠਹਿਰਦੇ ਹਨ ਅਤੇ ਦੁਬਈ ਵਿੱਚ ਠਹਿਰਨ ਦੀਆਂ ਜਗਾਹਾਂ ਵਿੱਚ ਇਹ ਹੋਟਲ ਉਨ੍ਹਾਂ ਦੇ ਮਨਪਸੰਦ ਦਾ ਹੈ ।
ਸ੍ਰੀ ਦੇਵੀ ਵੀ ਦੁਬਈ ਵਿੱਚ ਆਏ ਵਿਆਹ ਸਮਾਗਮ ਦੌਰਾਨ ਇਸੇ ਹੀ ਹੋਟਲ ਵਿੱਚ ਠਹਿਰੀ ਹੋਈ ਸੀ । ਸ੍ਰੀਦੇਵੀ ਨਾਲ ਹੋਈ ਇਸ ਦੁਖਦਾਈ ਘਟਨਾ ਕਾਰਨ ਇਸ ਹੋਟਲ ਦਾ ਨਾਮ ਵੀ ਸ੍ਰੀ ਦੇਵੀ ਨਾਲ ਹਮੇਸ਼ਾ ਹਮੇਸ਼ਾ ਲਈ ਜੁੜ ਗਿਆ ਹੈ ।
ਇਸ ਆਲੀਸ਼ਾਨ ਹੋਟਲ ਵਿੱਚ ਸ੍ਰੀਦੇਵੀ ਨੇ ਲਏ ਸੀ ਆਖਰੀ ਸਾਹ… ਇੱਕ ਦਿਨ ਦਾ ਕਿਰਾਇਆ ਜਾਣ ਕੇ ਹੈਰਾਨ ਹੋ ਜਾਓਗੇ
by
Tags: