ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਸ ਜਗ੍ਹਾ ਪੰਜਾਬ ‘ਚ ਤੇਜ਼ ਤੂਫ਼ਾਨ ਅਤੇ ਮੀਂਹ ਨੇ ਮਚਾਈ ਤਬਾਹੀ ਦੇਖੋ ਤਸਵੀਰਾਂ
ਬਰਨਾਲਾ ਦੇ ਪਿੰਡ ਉਪਲੀ ‘ਚ ਤੇਜ਼ ਤੂਫ਼ਾਨ ਅਤੇ ਮੀਂਹ ਨੇ ਮਚਾਈ ਤਬਾਹੀ ,ਕਿਸਾਨਾਂ ਦੀਆਂ ਅੱਖਾਂ ‘ਚ ਆਏ ਹੰਝੂ:ਬਰਨਾਲਾ ਦੇ ਪਿੰਡ ਉਪਲੀ ‘ਚ ਅਚਾਨਿਕ ਹੀ ਤੇਜ਼ ਤੂਫ਼ਾਨ ਆ ਗਿਆ,ਜਿਸ ਨੇ ਪੂਰੇ ਪਿੰਡ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ …..।ਇਸ ਤੇਜ਼ ਤੂਫ਼ਾਨ ਅਤੇ ਮੀਂਹ ਨੇ ਜਿਥੇ ਇੱਕ ਪਾਸੇ ਪਿੰਡ ਦੇ ਘਰਾਂ ਦੀਆਂ ਦੀਵਾਰਾਂ,ਸ਼ੈਲਰ ਦੀਆਂ ਛੱਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਸੁੱਟ ਦਿੱਤਾ ਹੈ,ਉਥੇ ਹੀ ਵੱਡੀ ਗਿਣਤੀ ਵਿੱਚ ਦਰਖਤਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ।
ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਦੱਸਦੇ ਹਨ ਕਿ ਇਸ ਤੇਜ਼ ਝੱਖੜ ਕਾਰਨ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਪੂਰੇ ……ਪਿੰਡ ਦੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਜ਼ਰੂਰ ਹੋ ਗਿਆ।ਇਸ ਪਿੰਡ ਅੰਦਰ ਸੀਡ ਫਰਮ ਚਲਾਉਂਦੇ ਇੱਕ ਵਿਅਕਤੀ ਨੇ ਦੱਸਿਆ ਕਿ ਤੂਫ਼ਾਨ ਕਾਰਨ ਉਸਦੇ ਸਟੋਰ ਦਾ ਸੈਡ ਹੀ ਉੱਡ ਗਿਆ ਅਤੇ ਸਟੋਰ ਵਿੱਚ ਜਮਾਂ ਅਨਾਜ ਅਤੇ ਬੀਜ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।ਇਸ ਤੋਂ ਇਲਾਵਾ ਪਿੰਡ ਦੇ ਹੋਰਨਾਂ ਵਿਅਕਤੀਆ ਨੇ ਵੀ ਆਪਣੇ ਹੋਏ ਨੁਕਸਾਨ ਦਾ ਰੋਣਾ ਹੋਇਆ।ਪਿੰਡ ਵਾਸੀਆਂ ਨੇ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਤੋਂ ਭਰਭਾਈ ਦੀ ਮੰਗ ਕੀਤੀ ਹੈ।ਇਸ ਤੂਫ਼ਾਨ ਤੋਂ ਪੀੜਤ ਕਿਸਾਨਾਂ ਨੇ ਵੀ ਆਪਣਾ ਦੁੱਖ ਮੀਡਿਆ ਸਾਹਮਣੇ ਦੱਸਿਆ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਤੂਫ਼ਾਨ ਇਨ੍ਹਾਂ ਤੇਜ਼ ਸੀ ਕਿ 100 ਤੋਂ ਜ਼ਿਆਦਾ ਖੰਭੇ ਅਤੇ ਟ੍ਰਾਂਸਫਾਰਮ ਡਿੱਗ ਗਏ ਹਨ।ਜਿਸ ਕਾਰਨ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ,ਉਥੇ ਹੀ ਖੇਤਾਂ ਦੀ ਬਿਜਲੀ ਵੀ ਗੂਲ ਹੋ ਗਈ।ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਿਸਾਨ ਝੋਨੇ ਦੀ ਬਿਜਾਈ ਸਹੀ ਸਮੇਂ ‘ਤੇ ਨਹੀਂ ਕਰ ਸਕਣਗੇ,ਜਿਸ ਕਾਰਨ ਝੋਨੇ ਦੀ ਬਜਾਈ ਪਿਛੇਤੀ ਹੋਣ ਦਾ ਵੀ ਖਦਸਾ ਹੈ।ਉਹਨਾਂ ਨੇ ਪੂਰੇ ਪਿੰਡ ਦੇ ਹੋਏ ਨੁਕਸਾਨ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਜਾਇਜਾ ਨਾ ਲੈਣ ਉਪਰ ਰੋਸ ਵੀ ਜਤਾਇਆ ਹੈ।ਬਰਨਾਲਾ ਦੇ ਪਿੰਡ ਉੱਪਲੀ ਵਿੱਚ ਕੁਦਰਤ ਦੇ ਇਸ ਕਹਿਰ ਦੇ ਝੰਬੇ ਲੋਕਾਂ ਦਾ ਦੁੱਖ ਵੰਡਾਉਣ ਲਈ ਕਿਸੇ ਵੀ ਪ੍ਰਸ਼ਾਸਿਨਕ ਅਧਿਕਾਰੀ ਦਾ……. ਨਾ ਪਹੁੰਚਣਾ ਜਿਥੇ ਪ੍ਰਸ਼ਾਸਨ ਦੀ ਗੈਰਜਿੰਮੇਵਾਰੀ ਨੂੰ …..ਦਰਸਾਉਂਦਾ ਹੈ,ਉਥੇ ਹੀ ਵੋਟਾਂ ਸਮੇਂ ਲੋਕਾਂ ਦੇ ਦੁੱਖ ਦੂਰ ਕਰਨ ਵਾਲੀ ਸਰਕਾਰ ਦੇ ਦਾਅਵਿਆਂ ਦੀ ਵੀ ਪੋਲ ਖੋਲਦਾ ਹੈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ