ਇਸ ਵਿਦੇਸ਼ ਗਈ ਕੁੜੀ ਦੀ ਕਹਾਣੀ ਸੁਣ ਕੇ ਹੋ ਜਾਣਗੇ ਰੌਂਗਟੇ ਖੜ੍ਹੇ

ਇਸ ਵਿਦੇਸ਼ ਗਈ ਕੁੜੀ ਦੀ ਕਹਾਣੀ ਸੁਣ ਕੇ ਹੋ ਜਾਣਗੇ ਰੌਂਗਟੇ ਖੜ੍ਹੇ

ਚੰਡੀਗੜ੍ਹ: ਜਿੰਦਗੀ ਦੀ ਗੁਰਬਤ ਦੂਰ ਕਰਨ ਲਈ ਵਿਦੇਸ਼ ਜਾਣ ਦੀ ਚਾਹ ਹਰ ਕਿਸੇ ਨੂੰ ਹੁੰਦੀ ਹੈ। ਪਰ ਏਜੰਟਾਂ ਦੇ ਧੱਕੇ ਜਿਹੜੀਆਂ ਪੰਜਾਬੀ ਦੀਆਂ ਧੀਆਂ ਨਾਲ ਜੋ ਹੁੰਦਾ ਹੈ ਉਹ ਰੋਂਗਟੇ ਖੜ੍ਹੇ ਕਰ ਦਿੰਦਾ ਹੈ। ਅਜਿਹੀ ਹੀ ਇੱਕ ਸ਼ਰਮਨਾਕ ਘਟਨਾ ਫਗਵਾੜਾ ਦੀ ਇੱਕ ਲੜਕੀ ਨਾਲ ਹੋਈ। ਜਿਸਦੀ ਕਹਾਣੀ ਸੁਣਕੇ ਸ਼ਾਇਦ ਤੁਸੀਂ ਵੀ ਆਪਣੀ ਧੀ ਨੂੰ ਬਾਹਰ ਭੇਜਣ ਤੋਂ ਪਹਿਲਾਂ 100ਵਾਰ ਸੋਚੋਗੇ।Image result for sad girl

ਪ੍ਰੈੱਸ ਕਲੱਬ ਵਿੱਚ ਆਪਣਾ ਦੁੱਖ ਦੱਸਣ ਭੁਜੀ ਫਗਵਾੜਾ ਦੀ ਇਹ ਪੀੜਤ ਲੜਕੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਦਸੰਬਰ ਵਿੱਚ ਪੰਜਾਬ ਦੇ ਜਲੰਧਰ ਸਥਿਤ ਇਕ ਏਜੰਟ ਰਾਹੀਂ ਦੁਬਈ ਵਿੱਚ ਬਤੌਰ ਡੈਂਟਲ ਅਸਿਸਟੈਂਟ ਦੀ ਨੌਕਰੀ ਲਈ ਗਈ ਸੀ। ਇਸ ਲਈ ਉਸ ਨੇ ਏਜੰਟ ਨੂੰ ਇਸ ਲਈ ਢਾਈ ਲੱਖ ਰੁਪਏ ਦਿੱਤੇ ਸਨ।Image result for sad girl

ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਦੁਬਈ ਪਹੁੰਚੀ ਤਾਂ ਉਸ ਨੂੰ ਪਤਾ ਲਗਾ ਕਿ ਇਸ ਏਜੰਟ ਨੇ ਮਿਲੀਭੁਗਤ ਨਾਲ ਉਸ ਨੂੰ ਦੁਬਈ ਦੇ ਇੱਕ ਸ਼ੇਖ ਕੋਲ ਵੇਚ ਦਿੱਤਾ। ਇਸ ਦੌਰਾਨ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਨਾਲ ਨਾਲ ਮਾਨਸਿਕ ਪੀੜਾ ਵੀ ਦਿੱਤੀ ਗਈ ਅਤੇ ਉਸ ਨੂੰ ਜਾਨ ਤੋਂ ਮਰਨ ਦੀ ਧਮਕੀ ਦਿੱਤੀਆਂ।Image result for sad girl

ਉਸਨੇ ਕਿਹਾ ਕਿ ਸ਼ੇਖ ਉਸਤੋਂ 20-20 ਘੰਟੇ ਕੰਮ ਕਰਾਉਂਦਾ ਸੀ ਅਤੇ ਨੀਂਦ ਆਉਣ ਤੇ ਗਰਮ ਪ੍ਰੈੱਸ ਲਾ ਦਿੱਤੀ ਜਾਂਦੀ ਸੀ। ਉਸਦਾ ਮੋਬਾਈਲ ਫੋਨ ਖੋਹ ਲਿਆ ਗਿਆ। ਇੱਕ ਦਿਨ ਉਸਨੇ ਘਰੋਂ ਬਾਹਰ ਇੱਕ ਮੋਬਾਈਲ ਲੈਕੇ ਆਪਣੀ ਸਾਰੀ ਕਹਾਣੀ ਵਟਸਐਪ ਰਾਹੀਂ ਆਪਣੇ ਘਰਦਿਆਂ ਨੂੰ ਦੱਸੀ। ਫਿਰ ਮਾਪਿਆ ਨੇ ਇਹ ਸਾਰਾ ਮਾਮਲਾ ਰਾਮੂਵਾਲੀਆ ਦੇ ਧਿਆਨ ਵਿੱਚ ਲਿਆਂਦਾ। ਲੜਕੀ ਨੇ ਦੱਸਿਆ ਕਿ ਉਸ ਨੇ ਡੈਂਟਲ ਅਸਿਸਟੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਜਲੰਧਰ ਸਥਿਤ ਇੱਕ ਏਜੰਟ ਨੇ ਉਸ ਨੂੰ ਡੈਂਟਲ ਅਸਿਸਟੈਂਟ ਦੁਬਈ ਵਿੱਚ ਨੌਕਰੀ ਦਿਲਵਾਉਣ ਬਾਰੇ ਕਿਹਾ ਸੀ ਅਤੇ ਢਾਈ ਲੱਖ ਰੁਪਏ ਲਏ ਸਨ।Image result for sad girl

ਪੀੜਤ ਲੜਕੀ ਨੂੰ ਦੁਬਈ ਤੋਂ ਵਾਪਸ ਲਿਆਉਣ ਵਿੱਚ ਐਨਜੀਓ ‘ਹੈਲਪਿੰਗ ਹੈਲਪਲੈਸ’ ਦੀ ਸੰਚਾਲਕ ਅਤੇ ਮੁਹਾਲੀ ਦੀ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਖਾਸ ਭੂਮਿਕਾ ਨਿਭਾਈ।


Posted

in

by

Tags: