ਇਹ ਸਭ ਕੁੱਝ ਜਿੱਥੇ ਹੋੳੂ ੳੁਹ ਦੇਸ਼ ਤਰੱਕੀ ਕਿੱਥੋਂ ਕਰਲੂ

ਸਾਡੇ ਦੇਸ਼ ਨੇ ਤਰੱਕੀ ਸੁਆਹ ਕਰਨੀ ਆ, ਸਾਡੇ ਕੁਝ ਮੂਰਖ ਲੋਕਾਂ ਕਰਕੇ ਇਦਾਂ ਦੇ ਪਖੰਡੀਆਂ ਦੀਆਂ ਮੌਜਾਂ ਲੱਗੀਆਂ ਹੋਈਆਂ।ਪਖੰਡੀਆਂ ਨੇ ਫੀਲਿੰਗ ਵੀ ਪੂਰੀ ਰੈਪਰਾਂ ਵਾਲੀ ਚੱਕੀ ਆ |ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਪਰ ਧਰਮ ਦੇ ਨਾਂ ਤੇ ਹੁੰਦੇ ਪਖੰਡ ਦਾ ਵਿਰੋਧ ਕਰਦੇ ਆ।

ਪਖੰਡੀ ਨੂੰ ਸਮਝਣ ਤੋਂ ਪਹਿਲਾਂ ਜਰੂਰੀ ਹੈ ਕਿ ਇਹ ਸਮਝ ਲਿਆ ਜਾਵੇ ਕਿ ਪਖੰਡ ਕੀ ਹੈ ਕਿਉਕਿ ਪਖੰਡ ਹੀ ਪਖੰਡੀ ਨੂੰ ਜਨਮ ਦਿੰਦਾ ਹੈ, ਗੁਰਬਾਣੀ ਦਾ ਫੁਰਮਾਨ ਹੈ:ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥(ਮ: ੫ ਪੰਨਾ ੭੪੭)ਭਾਵ: ਉਹ ਹਰ ਕਰਮ (ਕੰਮ) ਜੋ ਧਰਮ ਦੇ ਨਾਮ ਉਪਰ ਕੀਤਾ ਜਾਂਦਾ ਹੈ ਪਰ ਉਸ ਕਰਮ ਦਾ ਧਰਮ ਨਾਲ ਕੋਈ ਸੰਬਦ ਨਹੀ ਹੁੰਦਾ ਉਹ ਪਖੰਡ ਹੁੰਦਾ ਹੈ ਅਤੇ ਅਜਿਹੇ ਕਰਮਾਂ ਨਾਲ ਪ੍ਰਮਾਤਮਾ ਦੀ ਖੁਸ਼ੀ ਤਾਂ ਕੀ ਮਿਲਣੀ ਹੈ ਸਗੋਂ ਮਨੁੱਖ ਵਿਕਾਰਾਂ ਦੇ ਵੱਸ ਹੋ ਜਾਂਦਾ ਹੈ, ਜਿਵੇਂ ਜਿਆਦਾਧਰ ਪਖੰਡੀ ਹਨ।

ਜਿਥੇ ਗੁਰਬਾਣੀ ਵਿੱਚ ਪਖੰਡੀ ਤੋਂ ਬਚਣ ਦੀ ਸਿਖਿਆ ਮਿਲਦੀ ਹੈ ਉਥੇ ਪਖੰਡੀ ਦੀਆਂ ਕੁਝ ਨਿਸ਼ਾਨੀਆਂ ਵੀ ਬਿਆਨ ਕੀਤੀਆਂ ਹਨ ਤਾਂ ਜੋ ਗੁਰਸਿੱਖ ਪਖੰਡੀਆਂ ਨੂੰ ਪਹਿਚਾਣ ਸਕਣ। ਭਗਤ ਕਬੀਰ ਜੀ ਫੁਰਮਾਨ ਕਰਦੇ ਹਨ:ਮਾਥੇ ਤਿਲਕੁ ਹਥਿ ਮਾਲਾ ਬਾਨਾਂ ….. ॥ਲੋਗਨ ਰਾਮੁ ਖਿਲਉਨਾ ਜਾਨਾਂ ॥੧॥(ਪੰਨਾ ੧੧੫੩)
ਕਬੀਰ ਜੀ ਫੁਰਮਾਉਂਦੇ ਹਨ ਕਿ ਜੋ ਲੋਕ ਮਥੇ ਉਪਰ ਤਿਲਕ ਲਗਾਉਂਦੇ ਹਨ ਅਤੇ ਹੱਥ ਵਿੱਚ ਮਾਲਾ ਫੜਦੇ ਹਨ ਅਤੇ ਧਾਰਮਿਕ ਪਹਿਰਾਵਾ ਪਾਉਂਦੇ ਹਨ, ਉਹਨਾ ਨੇ ਪ੍ਰਮਾਤਮਾ ਨੂੰ ਖਿਡਾਉਣਾ ਹੀ ਸਮਝਿਆ ਹੈ।ਇਸੇ ਵੀਚਾਰ ਨੂੰ ਅਗੇ ਵਧਾਉਂਦੇ ਹੋਏ ਕਬੀਰ ਜੀ ਕਹਿੰਦੇ ਹਨ:
Image result for pakhandi
ਭਾਵ ਸਿਰਫ ਦਿਖਾਵੇ ਲਈ ਮਾਲਾ ਹੱਥ ਵਿੱਚ ਫੜਨ ਦਾ ਕੋਈ ਲਾਭ ਨਹੀ ਜੇਕਰ ਹਿਰਦੇ ਵਿੱਚ ਪ੍ਰਮਾਤਮਾ ਨਹੀ ਅਜਿਹੇ ਕਰਮ ਪਖੰਡ ਹੀ ਹਨ।ਏਨਾ ਹੀ ਨਹੀ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਪਖੰਡ ਹੁੰਦੇ ਆਪਣੀਆਂ ਅਖਾਂ ਨਾਲ ਹੁੰਦੇ ਦੇਖੇ ਅਤੇ ਪਾਵਨ ਬਾਣੀ ਵਿੱਚ ਇਹਨਾਂ ਦਾ ਜਿਕਰ ਕੀਤੇ ਬਗੈਰ ਰਹਿ ਨਾ ਸਕੇ|

ਤਾਜੀਆਂ   ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਇਹ ਸਭ ਕੁੱਝ ਜਿੱਥੇ ਹੋੳੂ ੳੁਹ ਦੇਸ਼ ਤਰੱਕੀ ਕਿੱਥੋਂ ਕਰਲੂ

 


Posted

in

by

Tags: