ਇਹ ਹੈ ਭਾਰਤ ਦੀ ਪਹਿਲੀ ਬੋਲਡ ਪਲੱਸ-ਸਾਈਜ਼ ਦੀ ਮਾਡਲ.. ਇਸ ਦਾ ਬੋਲਡ ਅੰਦਾਜ਼ ਦੇਖਦੇ ਹੀ ਰਹਿ ਜਾਓਗੇ

ਭਾਰਤ ਵਿੱਚ ਜਿੱਥੇ ਇੱਕ ਪਾਸੇ ਹੀਰੋਇਨਾਂ ਅਤੇ ਮਾਡਲਸ ਵਿਚਕਾਰ ਜ਼ੀਰੋ ਫਿੱਗਰ ਬਣਾਉਣ ਦੀ ਦੌੜ ਲੱਗੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਕਈ ਹੋਰ ਦੇਸ਼ਾਂ ਵਿੱਚ ਪਲੱਸ ਸਾਈਜ਼ ਫਿੱਗਰ ਵਾਲੀਆਂ ਮਹਿਲਾਵਾਂ ਅਤੇ ਮਾਡਲਸ ਨੂੰ ਵੀ ਬਹੁਤ ਪ੍ਰਸਿੱਧੀ ਪ੍ਰਾਪਤ ਹੈ । ਹਾਲਾਂਕਿ ਭਾਰਤ ਵਿੱਚ ਹਾਲੇ ਵੀ ਜ਼ੀਰੋ ਸਾਈਜ਼ ਫਿੱਗਰ ਰੱਖਣ ਦਾ ਟਰੈਂਡ ਚੱਲ ਰਿਹਾ ਹੈ ਪਰੰਤੂ ਅਜਿਹੇ ਹੀ ਦੌਰ ਵਿੱਚ ਇੱਕ ਅਜਿਹੀ ਮਾਡਲ ਕੰਮ ਕਰ ਰਹੀ ਹੈ ਜੋ ਕਿ ਭਾਰਤ ਅਤੇ ਏਸ਼ੀਆ ਦੀ ਪਹਿਲੀ ਪਲੱਸ-ਸਾਈਜ਼ ਫਿੱਗਰ ਦੀ ਮਾਡਲ ਹੈ। ਜੇਕਰ ਤੁਸੀਂ ਵੀ ਜ਼ੀਰੋ ਫਿਗਰ ਵਾਲੀਆਂ ਲੜਕੀਆਂ ਨੂੰ ਪਸੰਦ ਕਰਦੇ ਹੋ ਤਾਂ ਇਕ ਵਾਰ ਇਸ ਮਾਡਲ ਦੀਆਂ ਤਸਵੀਰਾਂ ਦੇਖਣਾ ਤੁਸੀਂ ਵੀ ਇਸ ਦੀ ਖੂਬਸੂਰਤੀ ਦੇ ਕਾਇਲ ਹੋ ਜਾਓਗੇ ।

ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੇ ਏਸ਼ੀਆ ਵਿੱਚ ਜਾਣੀ ਜਾਣ ਵਾਲੀ ਪਹਿਲੀ ਪਲੱਸ ਸਾਈਜ਼ ਫਿੱਗਰ ਵਾਲੀ ਮਾਡਲ ਬਿਸ਼ੰਬਰ ਦਾਸ ਦੀ । ਨਾਮ ਸੁਣ ਕੇ ਚਾਹੇ ਤੁਹਾਨੂੰ ਥੋੜ੍ਹਾ ਅਜੀਬ ਲੱਗਾ ਹੋਵੇ ਪਰੰਤੂ ਬਿਸੰਬਰ ਦਾਸ ਦੀ ਖੂਬਸੂਰਤੀ ਦੇ ਕਈ ਲੋਕ ਕਾਇਲ ਹਨ ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬਿਸ਼ੰਬਰ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਹੋਰ ਲੜਕੀਆਂ ਨਾਲੋਂ ਕਾਫੀ ਅਲੱਗ ਸੀ ਅਤੇ ਉਸ ਦੀ ਜ਼ਿੰਦਗੀ ਵੀ ਆਮ ਲੜਕੀਆਂ ਨਾਲੋਂ ਕਾਫੀ ਵੱਖਰੀ ਸੀ । ਉਸਨੇ ਦੱਸਿਆ ਕਿ ਨਿੱਕੇ ਹੁੰਦੇ ਸਮੇਂ ਉਸ ਦੇ ਮਾਤਾ ਪਿਤਾ ਵਿੱਚ ਅਕਸਰ ਲੜਾਈ ਹੁੰਦੀ ਸੀ ਅਤੇ ਉਹ ਕਾਫੀ ਜ਼ਿਆਦਾ ਟੈਨਸ਼ਨ ਵਿੱਚ ਵੀ ਰਹਿੰਦੀ ਸੀ । ਉਹ ਹੋਰਾਂ ਲੜਕੀਆਂ ਨਾਲੋਂ ਵੱਖਰੀ ਰਹਿੰਦੀ ਸੀ ਅਤੇ ਆਪਣੀ ਪੈਨਸ਼ਨ ਜਾਂ ਗਮ ਨੂੰ ਦੂਰ ਕਰਨ ਲਈ ਕੁਝ ਨਾ ਕੁਝ ਖਾਂਦੀ ਰਹਿੰਦੀ ਸੀ

ਉਸ ਦੀ ਇਸੇ ਜ਼ਿਆਦਾ ਖਾਣ ਦੀ ਆਦਤ ਕਾਰਨ ਉਸ ਦਾ ਵਜ਼ਨ ਵਧ ਗਿਆ । ਫਿਰ ਬਾਅਦ ਵਿਚ ਉਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਅਤੇ ਫਿਰ ਬਿਸ਼ੰਬਰ ਆਪਣੀ ਮਾਂ ਦੇ ਨਾਲ ਬ੍ਰਿਟੇਨ ਜਾ ਕੇ ਰਹਿਣ ਲੱਗ ਪਈ । ਬਿਸ਼ੰਬਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਕਈ ਲੋਕਾਂ ਨੇ ਕਿਹਾ ਸੀ ਕਿ ਉਹ ਮੋਟੀ ਹੈ ਅਤੇ ਉਹ ਕਦੇ ਵੀ ਮਾਡਲਿੰਗ ਦੀ ਫੀਲਡ ਵਿੱਚ ਅੱਗੇ ਨਹੀਂ ਆ ਸਕਦੀ । ਇਸ ਉੱਪਰ ਬਿਸ਼ੰਬਰ ਨੇ ਦੱਸਿਆ ਕਿ ਮੇਰਾ ਵਿਸ਼ਵਾਸ ਹੈ ਕਿ ਤੁਹਾਡੀ ਸਰੀਰਕ ਬਣਤਰ ਕਦੇ ਵੀ ਤੁਹਾਡੇ ਆਤਮ ਵਿਸ਼ਵਾਸ ਤੇ ਅੱਗੇ ਨਹੀਂ ਆ ਸਕਦੀ । ਉਸ ਨੇ ਕਿਹਾ ਕਿ ਜੇਕਰ ਤੁਹਾਨੂੰ ਖੁਦ ਤੇ ਭਰੋਸਾ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ।

ਬਿਸ਼ੰਬਰ ਦੀ ਸੋਚ ਇਹ ਹੈ ਕਿ ਖ਼ੂਬਸੂਰਤੀ ਤੁਹਾਡੇ ਟੈਲੇਂਟ ਵਿੱਚ ਹੁੰਦੀ ਹੈ ਅਤੇ ਤੁਹਾਡੀ ਬਾਡੀ ਦੀ ਸ਼ੇਪ ਤੁਹਾਡੇ ਟੈਲੇਂਟ ਨੂੰ ਕਦੇ ਵੀ ਛੁਪਾ ਨਹੀਂ ਸਕਦੀ । ਸੋ ਇਹੀ ਸੋਚ ਦੇ ਕਾਰਨ ਬਿਸ਼ੰਬਰ ਨੇ ਕਦੇ ਹੌਸਲਾ ਨਹੀਂ ਛੱਡਿਆ ਅਤੇ ਜਿਸ ਕਾਰਨ ਉਹ ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ ਬਣੀ । ਉਸ ਨੇ ਕਈ ਦੇਸ਼ਾਂ ਵਿੱਚ ਜਿਵੇਂ ਯੂ ਕੇ ਅਮਰੀਕਾ ਅਤੇ ਯੂਰਪ ਵਿੱਚ ਮਾਡਲਿੰਗ ਕੀਤੀ ਹੈ ਅਤੇ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਬਣਾਇਆ ਹੈ ।
ਦੇਖੋ ਬਿਸੰਬਰ ਦਾਸ ਦੀਆਂ ਕੁਝ ਖੂਬਸੂਰਤ ਤਸਵੀਰਾਂ
1.

2.

3.

4.

5.

6.

7.

8.


Posted

in

by

Tags: