ਇੱਕ ਛੋਟੇ ਜਿਹੇ ਚਿੱਚੜ ਨੇ ਕੀਤੀ ਏਸ ਬੱਚੀ ਦੀ ਜ਼ਿੰਦਗੀ ਬਰਬਾਦ

ਸਿਰਫ ਇੱਕ ਨਿੱਕਾ ਜਿਹਾ ਕੀੜਾ ਇਨਸਾਨ ਨੂੰ ਪੈਰਾਲਾਈਜ਼ਡ ਕਰ ਸਕਦਾ ਹੈ। ਅਜਿਹਾ ਹੀ ਮਾਮਲਾ ਅਮਰੀਕਾ ਦੇ ਮਿਸੀਸਿਪੀ ਵਿੱਚ ਸਾਹਮਣੇ ਆਇਆ ਹੈ। ਇੱਥੇ 5 ਸਾਲ ਦੀ ਬੱਚੀ ਨੂੰ ਕੀੜੇ ਨੇ ਕੱਟ ਲਿਆ। ਇਸ ਤੋਂ ਬਾਅਦ ਉਸ ਲੜਕੀ ਨੂੰ ਪੈਰਾਲਾਈਜ਼ ਹੋ ਗਿਆ ……।


ਪੈਰਾਲਾਈਜ਼ਡ ਹੋਣ ਤੋਂ ਬਾਅਦ ਲੜਕੀ ਤੋਂ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਜਾ ਰਿਹਾ। ਬੱਚੀ ਦੀ ਮਾਂ ਜੈਸਿਕਾ ਗ੍ਰਿਫਿਨ ਮੁਤਾਬਕ ਬੀਤੇ ਬੁੱਧਵਾਰ ਸਵੇਰੇ ਜਦੋਂ ਉਹ ਆਪਣੀ ਬੇਟੀ ਕਾਈਲੀਨ ਕਿਰਕ ਨੂੰ ਸਕੂਲ ਜਾਣ ਲਈ ਤਿਆਰ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਕਾਈਲੀਨ ਦੀ ਆਵਾਜ਼ ‘ਚ ਲੜਖੜਾਹਟ ਸੀ।

ਉਹ ਠੀਕ ਤਰ੍ਹਾਂ ਬੋਲ ਨਹੀਂ ਪਾ ਰਹੀ ਸੀ।ਕਾਈਲੀਨ ਨੂੰ ਇਸ ਤਰ੍ਹਾਂ ਦੇਖ ਕੇ ਮਾਂ ਜੈਸਿਕਾ ਨੇ ਬੱਚੀ ਨੂੰ ਠੀਕ ਤਰ੍ਹਾਂ ਟੋਹ ਕੇ ਦੇਖਿਆ ਤਾਂ ਕੀੜੇ ਦਾ ਨਿਸ਼ਾਨ ਕਾਈਲੀਨ ਦੇ ਸਿਰ ‘ਤੇ …….। ਡਾਕਟਰ ਨੇ ਮੈਡੀਕਲ ਜਾਂਚ ਦੌਰਾਨ ਦੱਸਿਆ ਕਿ ਬੱਚੀ ਦੇ ਸਲਾਈਵਾ ‘ਚ ਨਿਊਰੋਟਾਕਸੀਕਨ ਦੀ ਮਾਤਰਾ ਮੌਜੂਦ ਹੈ ਜੋ ਕੀੜੇ ਦੇ ਕੱਟਣ ਨਾਲ ਬੱਚੀ ਦੇ ਸਰੀਰ ‘ਚ ਆ ਗਿਆ।

ਦਰਅਸਲ ਇਸ ਕੀੜੇ ਦੇ ਕੱਟਣ ਨਾਲ ਨਿਊਰੋਟਾਕਸੀਕਨ ਨਾਂ ਦਾ ਕੈਮੀਕਲ ਸਰੀਰ ‘ਚ ਬਣਨ ਲੱਗਦਾ ਹੈ। ਇਸ ਨਾਲ ਸਾਹ ਲੈਣ ਤੇ ਬੋਲਣ ‘ਚ ਦਿੱਕਤ ਹੁੰਦੀ  । ਇੰਨਾ ਹੀ ਨਹੀਂ ਅਜਿਹੀ ਸਥਿਤੀ ‘ਚ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ।

ਹਾਲਾਂਕਿ ਇਸ ਕੇਸ ‘ਚ ਡਾਕਟਰ ਨੇ 12 ਤੋਂ 24 ਘੰਟੇ ਦੇ ਦਰਮਿਆਨ ਬੱਚੀ ਦੇ ਠੀਕ ਹੋਣ ਦੀ ਆਸ ਜਤਾਈ ਸੀ ਜਿਸ ‘ਚ ਹੁਣ ਤੱਕ ਕਾਫੀ ਸੁਧਾਰ ਆਇਆ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: