ਏਹ ਸੀ ਸੰਨੀ ਦਿਓਲ ਦਾ ਅਧੂਰਾ ਪਿਆਰ, ਏਸ ਸ਼ਾਦੀ ਸ਼ੁਦਾ ਅਭਿਨੇਤਰੀ ਦੇ ਪਿੱਛੇ ਸੀ ਪਾਗਲ

ਦੇਖਲੋ ਸੰਨੀ ਦਿਓਲ ਦਾ ਅਧੂਰਾ ਪਿਆਰ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੰਨੀ ਦਿਓਲ ਦਾ ਨਾਮ ਬਾਲੀਵੁੱਡ ਦੇ ਸੁਪਰ ਸਟਾਰ ਦੀ ਲਿਸਟ ਵਿੱਚ ਆਉਂਦਾ ਹੈ ਅਤੇ ਉਸ ਦੀਆਂ ਫ਼ਿਲਮਾਂ ਦੇ ਕਰੋੜਾਂ ਲੋਕ ਕਾਇਲ ਹਨ । ਬਾਲੀਵੁੱਡ ਇਕ ਅਜਿਹੀ ਦੁਨੀਆਂ ਹੈ ਜਿੱਥੇ ਸੈਲੀਬ੍ਰਿਟੀਜ਼ ਦੇ ਅਫੇਅਰ ਦੀਆਂ ਖ਼ਬਰਾਂ ਆਮ ਹੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ । ਇਸ ਰੰਗੀਨੀ ਭਰੀ ਦੁਨੀਆਂ ਵਿੱਚ ਕਿਸੇ ਦਾ ਦਿਲ ਕਿਸੇ ਤੇ ਵੀ ਆ ਸਕਦਾ ਹੈ ਅਤੇ ਉਨ੍ਹਾਂ ਦਾ ਰਿਲੇਸ਼ਨਸ਼ਿਪ ਬਣ ਸਕਦਾ   । ਤੁਸੀਂ ਅੱਜ ਦੇ ਜ਼ਮਾਨੇ ਵਿੱਚ ਮੌਜੂਦਾ ਸੈਲੀਬ੍ਰਿਟੀਜ਼ ਦੇ ਅਫੇਅਰ ਦੀਆਂ ਖਬਰਾਂ ਤਾਂ ਬਹੁਤ ਸੁਣੀਆਂ ਹੋਣਗੀਆਂ ਪਰੰਤੂ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਸੁਪਰ ਸਟਾਰ ਸੰਨੀ ਦਿਓਲ ਦੇ ਉਸ ਅਫੇਅਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਅੱਜ ਤੋਂ ਕਰੀਬ ਪੱਚੀ ਤੀਹ ਸਾਲ ਪਹਿਲਾਂ ਦਾ ਹੈ ।

ਉਸ ਸਮੇਂ ਜਿੱਥੇ ਸੰਨੀ ਦਿਓਲ ਦੀ ਐਕਟਿੰਗ ਤੇ ਫਿਲਮਾਂ ਦੀਆਂ ਧਮਾਲਾਂ ਪਈਆਂ ਹੋਈਆਂ ਸਨ ਉਸ ਦੇ ਨਾਲ ਹੀ ਉਨ੍ਹਾਂ ਦੀ ਲਵ ਸਟੋਰੀ ਦੇ ਵੀ ਕਾਫੀ ਚਰਚੇ ਚੱਲਦੇ ਰਹੇ ਹਨ । ਪ੍ਰੰਤੂ ਸੰਨੀ ਦਿਓਲ ਦਾ ਇਹ ਪਿਆਰ ਸਿਰੇ ਨਹੀਂ ਚੜ੍ਹ ਸਕਿਆ ਕਿਉਂਕਿ ਜਿਸ ਖੂਬਸੂਰਤ ਅਭਿਨੇਤਰੀ ਨੂੰ   ਪਿਆਰ ਕਰਦੇ ਸਨ ਉਹ ਵੀ ਸ਼ਾਦੀਸ਼ੁਦਾ ਸਨ ਅਤੇ ਸੰਨੀ ਦਿਓਲ ਦਾ ਵੀ ਵਿਆਹ ਹੋ ਚੁੱਕਾ ਸੀ ।

ਅਸਲ ਵਿੱਚ ਆਪਣੇ ਸਮੇਂ ਦੇ ਸੁਪਰ ਹੀਰੋ ਸੰਨੀ ਦਿਓਲ ਜਿਸ ਮਸ਼ਹੂਰ ਅਦਾਕਾਰਾਂ ਨੂੰ ਆਪਣਾ ਦਿਲ ਦੇ ਚੁੱਕੇ ਸਨ ਉਹ ਕੋਈ ਹੋਰ ਨਹੀਂ ਬਲਕਿ ਰਾਜੇਸ਼ ਖੰਨਾ ਦੀ ਪਤਨੀ ਡਿੰਪਲ ਕਬਾਡੀਆ ਸਨ । ਜਿਸ ਸਮੇਂ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ ਉਸ ਸਮੇਂ ਦੋਨੋਂ ਹੀ ਸ਼ਾਦੀਸ਼ੁਦਾ ਸਨ ਅਤੇ ਡਿੰਪਲ ਕਪਾਡੀਆ ਆਪਣੀ ਬੇਟੀ ਟਵਿੰਕਲ ਖੰਨਾ ਨੂੰ ਵੀ ਜਨਮ ਦੇ ਚੁੱਕੇ ਸਨ ।

ਦੋਨਾਂ ਦੀਆਂ ਕਾਫ਼ੀ ਫ਼ਿਲਮਾਂ ਵੀ ਆਈਆਂ ਅਤੇ ਦੋਨਾਂ ਨੇ ਇਕੱਠੇ ਫਿਲਮਾਂ ਵਿੱਚ ਕਾਫੀ ਕੰਮ ਵੀ ਕੀਤਾ । ਇਸ ਤੋਂ ਇਲਾਵਾ ਉਸ ਸਮੇਂ ਦੋਨਾਂ ਨੂੰ ਕਈ ਪਾਰਟੀਆਂ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ । ਬੇਸ਼ੱਕ ਦੋਨਾਂ ਦੀ ਲਵ ਸਟੋਰੀ ਸਿਰੇ ਨਹੀਂ ਚੜ੍ਹ ਸਕੀ ਪਰੰਤੂ ਉਸ ਸਮੇਂ ਦੋਨਾਂ ਦੀ ਹੀ ਪਿਆਰ ਦੇ ਚਰਚੇ ਬਹੁਤ ਹੋਏ  । ਇਸ ਤੋਂ ਬਾਅਦ ਜਦੋਂ ਇਸ ਲਵ ਸਟੋਰੀ ਦੀ ਖ਼ਬਰ ਸੰਨੀ ਦਿਓਲ ਦੀ ਪਤਨੀ ਨੂੰ ਪਤਾ ਲੱਗੀ ਤਾਂ ਸੰਨੀ ਦਿਓਲ ਦੀ ਜ਼ਿੰਦਗੀ ਵਿੱਚ ਭੂਚਾਲ ਆ ਗਿਆ । ਦੋਨਾਂ ਦਾ ਕਰੀਅਰ ਬਹੁਤ ਹੀ ਵਧੀਆ ਚਲਾ ਰਿਹਾ ਸੀ ਅਤੇ ਦੋਨੋਂ ਉਸ ਸਮੇਂ ਬਹੁਤ ਹੀ ਮਸ਼ਹੂਰ ਅਤੇ ਮਕਬੂਲ ਐਕਟਰ ਸਨ ।

ਦੱਸਿਆ ਜਾਂਦਾ ਹੈ ਕਿ ਜਦੋਂ ਇਸ ਗੱਲ ਦਾ ਪਤਾ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੂੰ ਲੱਗਾ ਤਾਂ ਉਨ੍ਹਾਂ ਨੇ ਸੰਨੀ ਦਿਓਲ ਦੀ ਮੈਰਿਡ ਲਾਈਫ ਖਰਾਬ ਹੋਣ ਤੋਂ ਬਚਾਉਣ ਲਈ ਸੰਨੀ ਦਿਓਲ ਨੂੰ ਸਮਝਾਇਆ ਜਿਸ ਤੋਂ ਬਾਅਦ ਡਿੰਪਲ ਕਪਾਡੀਆ ਅਤੇ ਸੰਨੀ ਦਿਓਲ ਵਿੱਚ ਥੋੜ੍ਹੀ ਦੂਰੀ ਆ ਗਈ ।

ਹਾਲ ਹੀ ਵਿੱਚ ਵੀ ਦੋਨਾਂ ਦੀ ਲੰਡਨ ਵਿਖੇ ਬੈਠਿਆਂ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਸੰਨੀ ਦਿਓਲ ਤੇ ਡਿੰਪਲ ਕਪਾਡੀਆ ਲੰਡਨ ਵਿੱਚ ਸੜਕ ਕਿਨਾਰੇ ਇੱਕ ਟੇਬਲ ਤੇ ਬੈਠੇ ਹੋਏ ਹਨ ਤੇ ਦੋਨਾਂ ਨੇ ਇਕ ਦੂਸਰੇ ਦਾ ਹੱਥ ਫੜਿਆ ਹੋਇਆ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: