ਕਠੂਆ ਗੈਂਗਰੇਪ ਮਾਮਲੇ ‘ਚ ਆਇਆ ਨਵਾਂ ਮੋੜ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਕਠੂਆ ਗੈਂਗਰੇਪ ਮਾਮਲੇ ‘ਚ ਆਇਆ ਨਵਾਂ ਮੋੜ

ਕਠੂਆ ਗੈਂਗਰੇਪ ਮਾਮਲੇ ‘ਚ ਜਿੱਥੇ ਮੁਲਜ਼ਮਾਂ ਖਿਲਾਫ ਕੋਰਟ ‘ਚ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ ਉੱਥੇ ਹੀ ਹੁਣ ਕੁੱਝ ਨਵੀਂਆਂ ਪਰਤਾਂ ਵੀ ਖੁੱਲ ਰਹੀਆ ਹਨ। ਅੱਠ ਸਾਲ ਦੀ ਮਾਸੂਮ ਬੱਚੀ ਦੇ ਨਾਮ ‘ਤੇ ਪੈਸੇ ਹੜੱਪ ਕਰਨ ਦੇ ਕੁੱਝ ਨਵੇਂ ਇਲਜ਼ਾਮ ਸਾਹਮਣੇ ਆ ਰਹੇ ਹਨ। ਇਹ ਇਲਜ਼ਾਮ ਕੋਈ ਹੋਰ ਨਹੀਂ ਸਗੋਂ ਇੱਕ ਗੁੱਜਰ – ਬਕਰਵਾਲ ਨੇਤਾ ਦੁਆਰਾ ਹੀ ਆਪਣੇ ਇੱਕ ਸਾਥੀ ‘ਤੇ ਲਗਾਏ ਜਾ ਰਹੇ ਹਨ। ਨਜਾਕਤ ਖਟਾਨਾ ਨਾਮ ਦੇ ਵਿਅਕਤੀ ਨੇ ਇਹ ਇਲਜ਼ਾਮ ਐਡਵੋਕੇਟ ਤਾਲਿਬ ਹੁਸੈਨ, ਦੀਪਿਕਾ ਸਿੰਘ ਰਾਜਾਵਤ ਅਤੇ ਸ਼ੇਹਲਾ ਰਸ਼ੀਦ ‘ਤੇ ਲਾਏ ਹਨ।

indiaKathua Gangrape Case

ਖਟਾਨਾ ਦਾ ਇੱਕ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ਜਿਸ ‘ਚ ਉਹ ਇਹਨਾਂ ਤਿੰਨਾਂ ਵਿਅਕਤੀਆਂ ‘ਤੇ ਇਲਜ਼ਾਮ ਲਗਾ ਰਿਹਾ ਹੈ ਕਿ ਇਨ੍ਹਾਂ ਨੇ ਬੱਚੀ ਦੇ ਨਾਮ ‘ਤੇ ਪੈਸੀਆਂ ਦੀ ਉਗਰਾਹੀ ਕੀਤੀ ਅਤੇ ਫਿਰ ਸਾਰੇ ਪੈਸੇ ਹੜੱਪ ਕਰ ਲਏ। ਉੱਥੇ ਹੀ ਇੱਕ ਲੋਕਲ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਖਟਾਨਾ ਨੇ ਤਾਲਿਬ ਹੁਸੈਨ ‘ਤੇ ਇਲਜ਼ਾਮ ਲਗਾਇਆ ਕਿ ਉਸ ਨੇ ਬੱਚੀ ਦੇ ਨਾਮ ‘ਤੇ ਦੋ ਕਰੋੜ ਹੜੱਪ ਕੀਤੇ ਹਨ।

india

ਖਟਾਨਾ ਨੇ ਕਿਹਾ, ਕੌਣ ਹੈ ਤਾਲਿਬ ਹੈ ਅਤੇ ਉਸ ਨੇ ਬੱਚੀ ਦੇ ਲਈ ਕੀ ਕੀਤਾ ਹੈ। ਮੈਂ ਅਤੇ ਮੇਰੇ ਸਾਥੀਆਂ ਨੇ ਬੱਚੀ ਦੀ ਫੋਟੋ ਵਾਇਰਲ ਕਰਵਾਈ। ਅਸੀਂ ਸੰਘਰਸ ਕੀਤਾ। ਤਾਲਿਬ ਤਾਂ ਬਾਅਦ ‘ਚ ਆਇਆ। ਉਹ ਉਸ ਦੀਪਿਕਾ ਅਤੇ ਸ਼ੇਹਲਾ ਦੇ ਨਾਲ ਕਦੇ ਜਹਾਜ ‘ਚ ਦਿੱਲੀ ਜਾਂਦਾ ਹੈ ਤਾਂ ਕਦੇ ਗੱਲਾਂ ਕਰਦਾ ਹੈ। ਉਹ ਇਸ ਮਾਮਲੇ ਦਾ ਸਹਾਰਾ ਲੈ ਕੇ ਪੈਸੇ ਖਾ ਰਿਹਾ ਹੈ।

india

ਖਟਾਨਾ ਨੇ ਕੀਤੀ ਐੱਨਆਈਏ ਜਾਂਚ ਦੀ ਮੰਗ

ਖਟਾਨਾ ਸਿਰਫ ਇੱਥੇ ਹੀਂ ਨਹੀN ਰੁਕਿਆ। ਉਹ ਅੱਗੇ ਕਹਿੰਦਾ ਹੈ ਕਿ ਤਾਲਿਬ ਦੇ ਸੰਬੰਧ ਹੁਰੀਅਤ ਦੇ ਨਾਲ ਹਨ। ਇਸ ਮਾਮਲੇ ਦੀ ਐੱਨਆਈਏ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਅਖਿਰ ਪੈਸਾ ਕਿੱਥੋ ਆ ਰਿਹਾ ਹੈ। ਉਸ ਨੇ ਕਿਹਾ ਕਿ ਬੱਚੀ ਨੂੰ ਇੰਨਸਾਫ ਦਵਾਉਣ ਦੀ ਵਜਾਏ ਇਹ ਲੋਕ ਪੈਸੇ ਕਮਾਉਣ ‘ਚ ਲੱਗੇ ਹੋਏ ਹਨ।

india

ਜੰਮੂ ਦੇ ਕਠੂਆ ‘ਚ ਅੱਠ ਸਾਲ ਦੀ ਬੱਚੀ ਆਸਿਫਾ ਦੇ ਨਾਲ ਗੈਂਗਰੇਪ ਤੇ ਕਤਲ ਦੀ ਵਾਰਦਾਤ, ਦੋ ਸਮੂਹਾਂ ਦੇ ਵਿੱਚ ਦਰਾਰ ਪੈਦਾ ਕਰਨ ਦੀ ਸਾਜ਼ਿਸ਼ ਸੀ, ਇਸ ਗੱਲ ਨੂੰ ਲੈ ਸਵਾਲ ਖੜੇ ਹੋ ਗਏ ਹਨ। ਇਸ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਚੀਫ ਜੂਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਅੱਠ ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਿੱਤੀ ਹੈ। ਇਸ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਸਨਾ ਪਿੰਡ ‘ਚ ਦੇਵੀਸਥਾਨ ਦੇ ਸੇਵਾਦਾਰ ਸਾਂਝੀ ਰਾਮ ਨੇ ਬਕਰਵਾਲ ਸਮੂਹ ਨੂੰ ਇਲਾਕੇ ‘ਤੋਂ ਹਟਾਉਣ ਦੇ ਲਈ ਮਾਸੂਮ ਆਸਿਫਾ ਨਾਲ ਗੈਂਗਰੇਪ ਦੀ ਸਾਜ਼ਿਸ਼ ਰਚੀ।

india

ਜੰਮੂ ਕਸ਼ਮੀਰ ਦੇ ਕਠੂਆ ‘ਚ ਅੱਠ ਸਾਲ ਦੀ ਅਸਿਫਾ ਨਾਲ ਹੋਏ ਗੈਂਗਰੇਪ ਤੇ ਕਤਲ ਨਾਲ ਦੇਸ਼ ਗੁੱਸੇ ‘ਚ ਹੈ। ਹੁਣ ਇਸ ਘਟਨਾ ਤੋਂ ਬਾਅਦ ਕਠੂਆ ਦੇ ਰਸਾਨਾ ਪਿੰਡ ‘ਚ ਰਹਿਣ ਵਾਲਾ ਅਸਿਫਾ ਦਾ ਪਰਿਵਾਰ ਕਿਤੇ ਚਲਾ ਗਿਆ ਹੈ। ਉਸਦੇ ਘਰ ‘ਚ ਤਾਲਾ ਲੱਗਿਆ ਹੋਇਆ ਹੈ। ਕਿਸੇ ਨੂੰ ਨਹੀਂ ਪਤਾ ਕਿ ਆਖਿਰ ਆਸਿਫਾ ਦਾ ਪਰਿਵਾਰ ਕਿੱਥੇ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਰਸਾਨਾ ਦਾ ਪਿੰਡ ‘ਚ ਜੰਗਲ ਵਿੱਚ ਇਕਲੌਤਾ ਪੱਕਾ ਘਰ ਹੈ। ਜਿੱਥੇ ਆਸਿਫਾ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ।

india


Posted

in

by

Tags: