ਕਨੇਡਾ ਗਏ ਇਸ ਮਸ਼ਹੂਰ ਰਾਗੀ ਜੱਥੇ ਦੇ ਤਿੰਨ ਮੈਂਬਰ ਹੋਏ ਫਰਾਰ, ਲੱਭਣ ਵਾਲੇ ਨੂੰ ਦਿੱਤਾ ਜਾਵੇਗਾ 5000 ਡਾਲਰ ਦਾ ਇਨਾਮ
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਓਨਟਾਰੀਓ ‘ਚ ਸਥਿਤ ਵਿੰਡਸਰ ਗੁਰਦੁਆਰਾ ਸਾਹਿਬ ‘ਚ ਕੀਰਤਨ ਕਰਨ ਲਈ ਭਾਰਤ ਤੋਂ ਕੈਨੇਡਾ ਆਏ ਰਾਗੀ ਜਥੇ ਦੇ ਚਾਰ ਮੈਂਬਰਾਂ ‘ਚੋਂ ਤਿੰਨ ਮੈਂਬਰ ਲਾਪਤਾ ਹੋ ਗਏ ਹਨ। ਇਸ ਰਾਗੀ ਜਥੇ ਨੇ 29 ਮਾਰਚ ਨੂੰ ਪੰਜਾਬ ਵਾਪਸ ਪਰਤਣਾ ਸੀ ਪਰ ਟੋਰਾਂਟੋ ਹਵਾਈ ਅੱਡੇ ਉੱਤੇ ਆਪਸੀ ਉਡਾਣ ਤੋਂ ਪਹਿਲਾਂ ਹੀ ਜਥੇ ਦੇ ਤਿੰਨ ਮੈਂਬਰ ਗੁਰੂ ਘਰ ‘ਚੋਂ ਖਿਸਕ ਗਏ। ਜਾਣਕਾਰੀ ਮੁਤਾਬਕ ਗੁਰਿੰਦਰ ਸਿੰਘ (32 ਸਾਲ) ਸਤਨਾਮ ਸਿੰਘ (26 ਸਾਲ)
ਅਤੇ ਨਵਦੀਪ ਸਿੰਘ (25 ਸਾਲ) ਨੂੰ ਉਨ੍ਹਾਂ ਦੇ ਜਥੇ ਦੇ ਚੌਥੇ ਮੈਂਬਰ ਭਾਈ ਜੋਗਿੰਦਰ ਸਿੰਘ ਸਮੇਤ ਓਨਟਾਰੀਓ ਦੇ ਵਿੰਡਸਰ ਗੁਰਦੁਆਰਾ ਸਾਹਿਬ ‘ਚ ਕੀਰਤਨ ਕਰਨ ਲਈ ਭਾਰਤ ਤੋਂ ਕੈਨੇਡਾ ਸੱਦਿਆ ਗਿਆ ਸੀ। ਇਸ ਜਥੇ ਨੇ 28 ਮਾਰਚ ਨੂੰ ਗੁਰਦੁਆਰਾਸਾਹਿਬ ‘ਚ ਕੀਰਤਨ ਕੀਤਾ ਅਤੇ ਗੁਰਦੁਆਰਾ ਕਮੇਟੀ ਵੱਲੋਂ ਸ਼ਾਮ ਸਮੇਂ ਦੀਵਾਨ ਦੌਰਾਨ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਪਰ 29 ਮਾਰਚ ਨੂੰ ਇਸ ਜਥੇ ਦੇ ਤਿੰਨ ਮੈਂਬਰ ਭਾਰਤ ਪਰਤਣ ਦੀ ਬਜਾਏ ਲਾਪਤਾ ਹੋ ਗਏ। ਇਨ੍ਹਾਂ ਨੇ ਟੋਰਾਂਟੋ ਹਵਾਈ ਅੱਡੇ ਤੋਂ ਪੰਜਾਬ ਲਈ ਉਡਾਣ ਭਰਨੀ ਸੀ ਪਰ 29 ਮਾਰਚ ਦੀ ਸਵੇਰ ਭਾਈ ਜੋਗਿੰਦਰ ਸਿੰਘ ਨੇ ਗੁਰਦੁਆਰਾਕਮੇਟੀ ਨੂੰ ਸੂਚਨਾ ਦਿੱਤੀ ਕਿ ਉਸ ਦੇ ਜਥੇ ਦੇ ਤਿੰਨ ਮੈਂਬਰ ਰਾਤ ਸਮੇਂ ਗੁਰੂ ਘਰ ਚੋਂ ਕਿਤੇ ਗਏ ਸਨ ਪਰ ਵਾਪਸ ਨਹੀਂ ਪਰਤੇ।
ਗੁਰਦੁਆਰੇ ਦੀ ਕਾਰਜਕਾਰੀ ਕਮੇਟੀ ਨੇ ਤੁਰੰਤ ਇਸ ਸਬੰਧੀ ਜਾਣਕਾਰੀ ਸਥਾਨਕ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਕੇਸ ਦਰਜ ਕਰ ਲਿਆ। ਕੀਤਰਨੀ ਜਥੇ ਦੇ ਆਗੂ ਭਾਈ ਜੋਗਿੰਦਰ ਸਿੰਘ ਨੂੰ ਪੁਲਸ ਦੀ ਸਲਾਹ ਉੱਤੇ ਪੰਜਾਬ ਭੇਜ ਦਿੱਤਾ ਗਿਆ ਸੀ। ਕਾਰਜਕਾਰੀ ਕਮੇਟੀ ਨੇ ਸ਼ੱਕ ਜਾਹਰ ਕੀਤਾ ਹੈ ਕਿ ਜਥੇ ਦੇ ਲਾਪਤਾ ਹੋਏ ਮੈਂਬਰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ‘ਚ ਵਸਣ ਦੇ ਇਰਾਦੇ ਨਾਲ ਫਰਾਰ ਹੋਏ ਹਨ।
ਗੁਰਦੁਆਰਾਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਕੰਡੋਲਾ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਅਤੇ ਸ਼ਰਮਨਾਕ ਹੈ। ਉਨ੍ਹਾਂ ਨੇ ਕਿਹਾ ਕਿ ਲਾਪਤਾ ਹੋਏ ਵਿਅਕਤੀਆਂ ਦੀ ਭਾਲ ਪੁਲਸ ਅਤੇ ਗੁਰਦੁਆਰਾਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਕੰਡੋਲਾ ਨੇ ਕੈਨੇਡਾ ‘ਚ ਵਸਦੇ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਲਾਪਤਾ ਹੋਏ ਵਿਅਕਤੀਆਂ ਦੀ ਭਾਲ ‘ਚ ਉਨ੍ਹਾਂ ਦੀ ਮਦਦ ਕਰਨ।
ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜਥੇ ਦੇ ਫਰਾਰ ਹੋਏ ਤਿੰਨ ਮੈਂਬਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵਿੰਡਸਰ ਗੁਰ ਦੁਆਰੇ ਦੇ ਕਾਰਜਕਾਰੀ ਕਮੇਟੀ ਨੇ ਜਥੇ ਦੇ ਫਰਾਰ ਹੋਏ ਤਿੰਨੇ ਮੈਂਬਰਾਂ ਨੂੰ ਫੜਨ ‘ਚ ਮਦਦ ਕਰਨ ਵਾਲੇ ਨੂੰ 5 ਹਜ਼ਾਰ ਡਾਲਰ ਇਨਾਮ ਵਜੋਂ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ।
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ