ਕਮੇਡੀਅਨ ਜਸਵਿੰਦਰ ਭਲੇ ਦੇ ਘਰ ਆਈ ਨਵੀਂ ਖੁਸ਼ੀ …. ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਜਸਵਿੰਦਰ ਭਲੇ ਦੇ ਘਰ…….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਮੇਡੀਅਨ ਜਸਵਿੰਦਰ ਭਲੇ ਦੇ ਘਰ ਆਈ ਨਵੀਂ ਖੁਸ਼ੀ …. ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਪੰਜਾਬੀ ਫ਼ਿਲਮਾਂ ਰਾਹੀਂ ਆਪਣੀ ਪਹਿਚਾਣ ਬਨਾਉਣ ਵਾਲੇ ਅਦਾਕਾਰ ਜਸਵਿੰਦਰ ਭੱਲਾ ਇਸ ਕਦਰ ਪ੍ਰਸਿੱਧ ਹੋ ਚੁੱਕੇ ਹਨ ਕਿ ਉਹਨਾਂ ਬਿਨ੍ਹਾਂ ਪੰਜਾਬੀ ਫ਼ਿਲਮਾਂ ਹਿੱਟ ਹੀ ਨਹੀਂ ਹੋ ਸਕਦੀਆਂ। ਜਸਵਿੰਦਰ ਭੱਲਾ ਦੀ ਕਾਮੇਡੀ ਟਾਇਮਿੰਗ ਬੜੀ ਹੀ ਕਮਾਲ ਦੀ ਹੈ। ਉਹਨਾਂ ਦੀ ਐਕਟਿੰਗ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਹਰ ਕਿਸੇ ਨੂੰ ਉਹਨਾਂ ਦੀ ਅਦਾਕਾਰੀ ਬਿਲਕੁਲ ਅਸਲ ਲੱਗਦੀ  । ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ-2’ ਵਿੱਚ ਜਸਵਿੰਦਰ ਭੱਲਾ ਨੇ ਦਮਦਾਰ ਐਕਟਿੰਗ ਨਾਲ ਸਭ ਨੂੰ ਆਪਣਾ ਦੀਵਾਨਾ ਬਨਾਇਆ ਹੈ।

Jaswinder Bhalla expensive car

ਫ਼ਿਲਮਾਂ ਵਿੱਚ ਕਈ ਤਰ੍ਹਾਂ ਦੀਆਂ ਮਹਿੰਗੀਆਂ ਗੱਡੀਆਂ ਵਰਤਣ ਤੋਂ ਬਾਅਦ ਅਦਾਕਾਰਾਂ ਨੂੰ ਅਸਲ ਜ਼ਿੰਦਗੀ ਵਿੱਚ ਵੀ ਇਹਨਾਂ ਦੀ ਆਦਤ ਪੈ ਜਾਂਦੀ ਹੈ। ਹੁਣ ਜਸਵਿੰਦਰ ਭੱਲਾ ਨੇ ਵੀ ਆਪਣੇ ਬੇਟੇ ਪੁਖਰਾਜ ਭੱਲਾ ਨਾਲ ਇਕ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਮਰਸੀਡੀਜ਼ ਦੇ ਸ਼ੋਅਰੂਮ ਦੀ ਹੈ……., ਜਿਸ ‘ਚ ਮਰਸੀਡੀਜ਼ ਵਾਲਿਆਂ ਨੇ ਜਸਵਿੰਦਰ ਭੱਲਾ ਅਤੇ ਉਨ੍ਹਾਂ ਦੇ ਪੁੱਤਰ ਦਾ ਨਵੀਂ ਕਾਰ ਲੈਣ ਲਈ ਧੰਨਵਾਦ ਕੀਤਾ ਹੈ।

Jaswinder Bhalla expensive car

ਦੱਸ ਦੇਈਏ ਕਿ ਜਸਵਿੰਦਰ ਭੱਲਾ ਨੇ ‘Mercedes Benz gls 350D’ ਗੱਡੀ ਖਰੀਦੀ ਹੈ, ਜਿਸ ਦੀ ਕੀਮਤ 80 ਲੱਖ ਹੈ। ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਇਸ ਖੁਸ਼ੀ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਉਹਨਾਂ ਨੇ ਆਪਣੀ ਪੋਸਟ ਰਾਹੀਂ ਪਰਮਾਤਮਾ ਦਾ ਧੰਨਵਾਦ ਵੀ ਕੀਤਾ ਹੈ। ਸੋਸ਼ਲ ਮੀਡਿਆ ਰਾਹੀਂ ਫੈਨਜ਼ ਨੂੰ ਆਪਣੀ ਅਸਲ ਜ਼ਿੰਦਗੀ ਦੀਆਂ ਖ਼ਬਰਾਂ ਉਹ ਖੁਦ ਹੀ ਦਿੰਦੇ ਰਹਿੰਦੇ ਹਨ। ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਅੱਜ-ਕਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ …… । ਉਹ ਆਏ ਦਿਨ ਕੋਈ ਨਾ ਕੋਈ ਹਾਸੇ ਵਾਲੀ ਵੀਡੀਓ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਚਾਹ ਦੇ ਕੱਪ ‘ਚ ਬਿਸਕੁਟ ਡੁਬੋ ਕੇ ਇਕ ਸਿੱਖਿਆ ਦਿੰਦੇ ਹੋਏ ਨਜ਼ਰ ਆਏ ਸਨ।Jaswinder Bhalla expensive car

ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਜਸਵਿੰਦਰ ਭੱਲਾ ਦੀ ਫ਼ਿਲਮ ‘ਕੈਰੀ ਆਨ ਜੱਟਾ-2’ ਨੇ ਬਾਕਸ ਆਫਿਸ ‘ਤੇ ਕਾਫੀ ਕਮਾਈ ਕੀਤੀ ਹੈ……. । ਫ਼ਿਲਮ ਨੇ ਪਹਿਲੇ ਦਿਨ ਰਿਕਾਰਡ ਤੋੜ 3.61 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉੱਥੇ ਹੀ ਦੂਜੇ ਦਿਨ ਫਿਲਮ ਨੇ ਕੁੱਲ੍ਹ 4.26 ਕਰੋੜ ਰੁਪਏ ਦੀ ਕਮਾਈ ਨਾਲ ਦੂਜੇ ਦਿਨ ਵੀ ਨਵਾਂ ਰਿਕਾਰਡ ਬਣਾਇਆ। ਫਿਲਮ ਦੇ ਦੋ ਦਿਨਾਂ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਲ 7.87 ਕਰੋੜ ਰੁਪਏ ਬਣਦੀ ਹੈ।

Jaswinder Bhalla expensive car

ਖਾਸ ਗੱਲ ਇਹ ਹੈ ਕਿ ਇਹ ਕਮਾਈ ਸਿਰਫ ਭਾਰਤੀ ਬਾਕਸ ਆਫਿਸ ਦੀ ਹੈ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ।

Jaswinder Bhalla expensive car


Posted

in

by

Tags: