ਕਹਿੰਦੇ ਨੇ ਸ਼ਿਵ ਮੂਰਤੀ ਤੇ ਸੱਪ ਰਾਖੀ ਕਰਦਾ ਹੈ .. ਪਤਾ ਨਹੀਂ ਹੁਣ ਕੀ ਹਿਸਾਬ ਆ ..

ਭਾਰਤ ‘ਚ ਬਹੁਤ ਸਾਰੇ ਅਨੌਖੇ ਮੰਦਰ ਆਪਣੀਆਂ ਅਜੀਬੋ ਗਰੀਬ ਪਰੰਪਰਾਵਾਂ ਦੇ ਲਈ ਦੁਨੀਆ ਭਰ ‘ਚ ਮਸ਼ਹੂਰ ਹਨ। ਕੁਝ ਮੰਦਰਾਂ ‘ਚ ਤਾਂ ਭਗਵਾਨ ਦੀ ਪੂਜਾ ਦੇ ਲਈ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਹਨ ਭਾਰਤ ਵਿਚ ਸੱਪ-ਪੂਜਾ ਪ੍ਰਚਲਤ ਹੋਣ ਬਾਰੇ ਕਈ ਵਿਚਾਰ ਹਨ । ਇਕ ਅਨੁਸਰ ਇਥੇ ਸਿਥੀਅਨ ਲੋਕਾਂ ਨੇ ਸੱਪ-ਪੂਜਾ ਦਾ ਰਿਵਾਜ ਤੋਰਿਆ । ਟਾਡ ( Tod ) ਅਨੁਸਾਰ ਮੱਧ ਏਸ਼ੀਆ ਦੇ ਤਾਕ ਜਾਂ ਤਰਸ਼ਕ ਕਬੀਲੇ ਨੇ ਇਸ ਦਾ ਮੁਢ ਬੰਨ੍ਹਿਆ ਪਰ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਮਿਲਦਾ । ਡਰ ਅਤੇ ਜਾਨੀ ਨੁਕਸਾਨ ਕਰਕੇ ਹੀ ਭਾਰਤ ਵਿਚ ਸੱਪ-ਪੂਜਾ ਹੁੰਦੀ ਰਹੀ ਹੈ……. । ਕਸ਼ਮੀਰ ਵਿਚ ਸੱਪ-ਪੂਜਾ ਦਾ ਜ਼ਿਕਰ ਚੀਨੀ ਯਾਤਰੀ ਹਿਊਨਸਾਂਗ ਨੇ ਕੀਤਾ ਹੈ । Image result for snake shivਅੱਬੁਲ ਫਜ਼ਲ ਅਨੁਸਾਰ ਕੋਈ 700 ਅਸਥਾਨਾਂ ਤੇ ਸੱਪ-ਪੂਜਾ ਹੁੰਦੀ ਸੀ । ਪੰਜਾਬ ਦੇ ਮੈਦਾਨਾਂ ਅਤੇ ਪਹਾੜਾਂ ਵਿਚ ਸੱਪ-ਪੂਜਾ ਆਮ ਸੀ । ਈਲੀਅਨ ( Aelian ) ਅਨੁਸਾਰ ਸਿਕੰਦਰ ਨੇ ਭਾਰਤ ਵਿਚ ਥਾਂ ਥਾਂ ਤੇ ਸੱਪ-ਪੂਜਾ ਹੁੰਦੀ ਵੇਖੀ ਸੀ । ਤਕਸ਼ਸ਼ਿਲਾ ( ਜੋ ਕਿ ਨਾਗ ਬਾਦਸ਼ਾਹ ਤਕਸ਼ਕ ਜਾਂ ਸੱਪ-ਪੂਜਾ ਤਾਕ ( Takkas ) ਕਬੀਲੇ ਦੀ ਸ਼ਿਲਾ ਸੀ ) ਸੱਪ-ਪੂਜਾ ਦਾ ਕੇਂਦਰ ਸੀ । ਸਫੀਦੋਂ , ਜ਼ਿਲ੍ਹਾ ਜੀਂਦ ਵਿਚ ਰਾਜਾ ਜਨਮੇਜਾ ਦੇ ਸਰਪ-ਜੱਗ ਕੀਤਾ ਸੀ । ਚੰਬਾ ਰਿਆਸਤ ਵਿਚ ਸੱਪ ਦਾ ਸਬੰਧ ਦੇਵੀ ਅਤੇ ਮੰਡੀ ਵਿਚ ਸ਼ਿਵ ਨਾਲ ਜੋੜਿਆ ਗਿਆ ਹੈ Image result for snake shiv। ਉੱਤਰ ਪ੍ਰਦੇਸ਼ ਵਿਚ ਮਥਰਾ , ਅਹੀਛਤਰ ( ਅਹੀ ਨਾਗ ਦਾ ਛਤਰ ) ਤੇ ਬਨਾਰਸ ਸੱਪ-ਪੂਜਾ ਦੇ ਵੱਡੇ ਕੇਂਦਰ ਹਨ । ਨਾਗਪੁਰ , ਨਾਗੌਰ , ਨਾਗੌੜ ਆਦਿ ਕਈ ਥਾਵਾਂ ਦਾ ਨਾਗਾਂ ਨਾਲ ਸਬੰਧ ਹੈ । ਬਨਾਰਸ ਵਿਚ ਸ਼ਿਵ ਮਹਾਂਦੇਵ ਦੀ ‘ ਨਾਗੇਸ਼ਵਰ’ ਦੇ ਰੂਪ ਵਿਚ ਪੂਜਾ ਕੀਤੀ ਜਾਂਦੀ ਹੈ । ਉੜੀਸਾ ਵਿਚ ‘ ਅਨੰਤ ਦੇਵ’ ਅਤੇ ਸਾਗਰ ( ਮਧ ਪ੍ਰਦੇਸ਼ ) ਵਿਚ ‘ ਨਾਗ ਦੇਵ’ ਦੀ ਪੂਜਾ ਕੀਤੀ ਜਾਂਦੀ ਹੈ । ਸਾਗਰ ਵਿਚ ਬਰਮੀ ਦੀ ਪੂਜਾ ਵੀ ਕਰਦੇ ਹਨ । Image result for snake shivਨਾਥ ਕਬੀਲੇ ਦੇ ਲੋਕ ਨਾਗ-ਪੰਚਮੀ ਦੇ ਦਿਨਾਂ ਵਿਚ ਸੱਪ ਲਈ ਫਿਰਦੇ ਹਨ ਤੇ ਪੂਜਾ ਕਰਵਾਈ ਦੇ ਪੈਸੇ ਲੈਂਦੇ ਹਨ । ਭੀਲ ਸੱਪ ਨੂੰ ਮਾਰਦੇ ਨਹੀਂ । ਆਸਾਮ ਵਿਚ ਊਥਲੇਨ ( Uthlen ) ਨਾਂ ਦੇ ਇਕ ਵੱਡੇ ਸੱਪ ਨੂੰ ਮਨੁੱਖੀ ਬਲੀ ਦਿੱਤੀ ਜਾਂਦੀ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: