ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ‘ਮਿੱਟੀ…’ ਦੀ ਅਦਾਕਾਰਾ, 11 ਸਾਲ ਬਾਅਦ ਦੱਸਿਆ ਡਾਇਰੈਕਟਰ ਦਾ ਸੱਚ

ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ‘ਮਿੱਟੀ…’ ਦੀ ਅਦਾਕਾਰਾ, 11 ਸਾਲ ਬਾਅਦ ਦੱਸਿਆ ਡਾਇਰੈਕਟਰ ਦਾ ਸੱਚ ਪਾਲੀਵੁੱਡ ਅਦਾਕਾਰਾ ਮਾਹੀ ਗਿੱਲ ਦਾ ਨਾਂ ਉਨ੍ਹਾਂ ਅਦਾਕਾਰਾਂ ‘ਚ ਮਸ਼ਹੂਰ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ ‘ਤੇ ਵੱਖਰੀ ਪਛਾਣ ਬਣਾਈ ਹੈ। ਬਾਲੀਵੁੱਡ ‘ਚ ਇੰਨੀ ਦਿਨੀਂ ਕਾਸਚਿੰਗ ਕਾਊਚ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ। ਬੀਤੇ ਦਿਨੀਂ ਕਈ ਅਦਾਕਾਰਾਂ ਨੇ ਇਸ ‘ਤੇ ਆਪਣੀ ਬੇਬਾਕ ਰਾਏ ਰੱਖੀ। ਹਾਲ ਹੀ ‘ਚ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਵੀ ਇਸ ਮਾਮਲੇ ‘ਚ ਆ ਗਈ ਹੈ।ਫਿਲਮਾਂ ‘ਚ ਮਾਹੀ ਗਿੱਲ ਨੇ ਜ਼ਿਆਦਾ ਬੋਲਡ ਕਿਰਦਾਰ ਹੀ ਨਿਭਾਏ ਹਨ ਪਰ ਅਸਲ ਜ਼ਿੰਦਗੀ ‘ਚ ਉਹ ਆਪਣੇ ਇਨ੍ਹਾਂ ਕਿਰਦਾਰਾਂ ਤੋਂ ਇਕਦਮ/ਕਾਫੀ ਵੱਖਰੀ ਹੈ। ਹਾਲ ਹੀ ‘ਚ ਅਦਾਕਾਰਾ ਨੇ 11 ਸਾਲ ਬਾਅਦ ਆਪਣੀ ਜ਼ਿੰਦਗੀ ਨਾਲ ਜੁੜੇ ਇਕ ਅਜਿਹੇ ਰਾਜ਼ ਤੋਂ ਪਰਦਾ ਚੁੱਕਿਆ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਮਾਹੀ ਗਿੱਲ ਨੇ ਬਾਲੀਵੁੱਡ ‘ਚ ਸਾਲ 2007 ‘ਚ ‘ਖੋਇਆ ਖੋਇਆ ਚਾਂਦ’ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਪਛਾਣ ਉਸ ਨੂੰ ‘ਦੇਵ ਡੀ’ ਫਿਲਮ ‘ਚ ‘ਪਾਰੋ’ ਦੇ ਕਿਰਦਾਰ ਨਾਲ ਮਿਲੀ। ਹਾਲ ਹੀ ‘ਚ ਮਾਹੀ ਗਿੱਲ ਨੇ ਸੋਸ਼ਲ ਮੀਡੀਆ ਸਾਹਮਣੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸੀਆਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਨਾ ਜਾਣਦੇ ਹੋਵੋ।ਮਾਹੀ ਨੇ ਦੱਸਿਆ, ”ਮੈਂ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹਾਂ। ਮੈਨੂੰ ਉਸ ਡਾਇਰੈਕਟਰ ਦਾ ਨਾਂ ਯਾਦ ਨਹੀਂ ਹੈ। ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਡਾਇਰੈਕਟਰ ਨੂੰ ਮਿਲਣ ਦੌਰਾਨ ਸੂਟ ਪਾ ਕੇ ਗਈ ਸੀ ਤਾਂ ਉਦੋਂ ਡਾਇਰੈਕਟਰ ਨੇ ਕਿਹਾ ਸੀ ਕਿ ਇਸ ਤਰ੍ਹਾਂ ਸੂਟ ਪਾ ਕੇ ਆਵੇਗੀ ਤਾਂ ਕੋਈ ਵੀ ਫਿਲਮ ‘ਚ ਤੈਨੂੰ ਕੰਮ ਨਹੀਂ ਦੇਵੇਗਾ।ਇਸ ਦੌਰਾਨ ਡਾਇਰੈਕਟਰ ਨੇ ਮੈਨੂੰ ਕਿਹਾ ਸੀ, ”ਮੈਂ ਦੇਖਣਾ ਚਾਹੁੰਦਾ ਹਾਂ ਕਿ ਤੂੰ ਨਾਈਟੀ ‘ਚ ਕਿਵੇਂ ਦੀ ਲੱਗੇਗੀ?” ਉਸ ਸਮੇਂ ਮੈਂ ਡਾਇਰੈਕਟਰ ਦੀ ਗੱਲ ਸੁਣ ਕੇ ਕਾਫੀ ਪਰੇਸ਼ਾਨ ਹੋ ਗਈ ਸੀ। ਇਥੋਂ ਤੱਕ ਕਿ ਸਮਾਂ ਅਜਿਹਾ ਆ ਗਿਆ ਸੀ ਕਿ ਮੈਂ ਇਹ ਗੱਲ ਸੋਚਣ ਲਈ ਮਜ਼ਬੂਰ ਹੋ ਗਈ ਸੀ ਕਿ ਸਹੀ/ਅਸਲ ‘ਚ ਸੂਟ ਪਾਉਣ ਨਾਲ ਕਿਰਦਾਰ ਨਹੀਂ ਮਿਲਦੇ ਤੇ ਕੋਈ ਕੰਮ ਨਹੀਂ ਦੇਵੇਗਾ?ਹਾਲਾਂਕਿ ਇਸ ਤੋਂ ਬਾਅਦ ਲੋਕਾਂ ਨੇ ਮੈਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਵੀ ਦਿੱਤੀਆਂ ਸਨ।” ਅੱਗੇ ਮਾਹੀ ਨੇ ਕਿਹਾ, ”ਮੈਨੂੰ ਚੀਜ਼ਾਂ ਨੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਲੋਕਾਂ ਨੇ ਮੇਰੇ ਨਾਲ ਦਫਤਰ ‘ਚ ਮਿਲਣਾ ਤੱਕ ਬੰਦ ਕਰ ਦਿੱਤਾ ਸੀ। ਕਿਸੇ ਨੂੰ ਮਿਲਣ ਲਈ ਮੈਂ ਆਪਣੇ ਦੋਸਤ ਨੂੰ ਲੈ ਕੇ ਜਾਂਦੀ ਸੀ।”ਦੱਸਣਯੋਗ ਹੈ ਕਿ ਮਾਹੀ ਗਿੱਲ ਬਹੁਤ ਜਲਦ ‘ਸਾਹਿਬ ਬੀਵੀ ਔਰ ਗੈਂਗਸਟਰ 3’ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਮਾਹੀ ਗਿੱਲ ‘ਹਵਾਏ’, ‘ਮਿੱਟੀ ਵਾਜਾ ਮਾਰਦੀ’, ‘ਚੱਕ ਦੇ ਫੱਟੇ’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੀ ਹੈ।

ਇਸ ਤੋਂ ਇਲਾਵਾ ‘ਖੋਇਆ ਖੋਇਆ ਚਾਂਦ’, ‘ਦੇਵ ਡੀ’, ‘ਗੁਲਾਲ’, ‘ਆਗੇ ਸੇ ਰਾਈਟ’, ‘ਦਬੰਗ’, ‘ਸਾਹਿਬ ਬੀਵੀ ਔਰ ਗੈਂਗਸਟਰ’, ‘ਬੁਲੈਟ ਰਾਜਾ’ ਆਦਿ ਫਿਲਮਾਂ ‘ਚ ਵੀ ਐਕਟਿੰਗ ਦੇ ਜ਼ੌਹਰ ਦਿਖਾ ਚੁੱਕੀ ਹੈ। ਦੱਸ ਦੇਈਏ ਕਿ ਮਾਹੀ ਗਿੱਲ ਨੇ ਸਾਲ 2003 ‘ਚ ਪੰਜਾਬੀ ਫਿਲਮ ‘ਹਵਾਏ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


Posted

in

by

Tags: