ਕਿਮ ਜੋਂਗ ਓਨ ਨੂੰ ਸਿੰਗਾਪੁਰ ‘ਚ ਲਿਆ ਗਿਆ ਹਿਰਾਸਤ ਵਿਚ ਅਤੇ ……

ਸਿੰਗਾਪੁਰ ‘ਚ ਲਿਆ ਗਿਆ ਹਿਰਾਸਤ ……

 

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਓਨ ਵਿਚਾਲੇ 12 ਜੂਨ (ਮੰਗਲਵਾਰ) ਨੂੰ ਸਿੰਗਾਪੁਰ ‘ਚ ਇਤਿਹਾਸਕ ਮੁਲਾਕਾਤ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਗਏ ……। ਇਸ ਵਿਚਾਲੇ ਕਿਮ ਜੋਂਗ ਓਨ ਤੋਂ ਪਹਿਲਾਂ ਸਿੰਗਾਪੁਰ ਪਹੁੰਚੇ ਉਨ੍ਹਾਂ ਦੇ ਹਮਸ਼ਕਲ, ਹਾਂਗਕਾਂਗ ਦੇ ਹਾਰਵਰਡ ਐਕਸ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਲੰਬੀ ਪੁੱਛਗਿਛ ਕੀਤੀ ਗਈ ਹੈ।

PunjabKesari

ਕਿਮ ਜੋਂਗ ਓਨ ਦੀ ਹੂਬਹੂ ਨਕਲ ਕਰਨ ਵਾਲੇ ਹਾਰਵਰਡ ਐਕਸ ਹਾਲ ਹੀ ‘ਚ ਸਾਊਥ ਕੋਰੀਆ ਦੇ ਪਿਓਂਗਯਾਂਗ ‘ਚ ਹੋਈਆਂ ਵਿੰਟਰ ਓਲੰਪਿਕ ਖੇਡਾਂ ਰਾਹੀਂ ਚਰਚਾ ‘ਚ ਆਏ ……। ਉਥੇ ਪਿਛਲੇ ਹਫਤੇ ਹਾਰਵਰਡ ਨੇ ਸਿੰਗਾਪੁਰ ‘ਚ ਅਮਰੀਕੀ ਰਾਸ਼ਟਰਪਤੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਸੀ। ਹਾਰਵਰਡ ਨੇ ਕਿਹਾ, ‘ਉਨ੍ਹਾਂ ਨੇ ਮੇਰੇ ਬੈਗਾਂ ਦੀ ਜਾਂਚ ਕੀਤੀ ਅਤੇ ਮੈਨੂੰ ਕਿਹਾ ਕਿ ਸਿੰਗਾਪੁਰ ‘ਚ ਇਸ ਸਮੇਂ ਬਹੁਤ ਹੀ ਸੰਵੇਦਨਸ਼ੀਲ ਮਾਹੌਲ ਹੈ, ਇਸ ਲਈ ਤੁਹਾਨੂੰ ਸੇਂਟੋਸਾ ਟਾਪੂ ਅਤੇ ਸ਼ਾਂਗਰੀ-ਲਾ ਹੋਟਲ ਤੋਂ ਦੂਰ ਰਹਿਣਾ ਹੋਵੇਗਾ।’

PunjabKesari

ਕਿਮ ਵਾਂਗ ਦਿਖਣ ਵਾਲੇ ਇਸ ਸ਼ਖਸ ਨੇ ਕਿਹਾ ਕਿ ਉਹ ਜਦੋਂ ਉਹ ਸਿੰਗਾਪੁਰ ਦੇ ਚਾਂਗੀ ਏਅਰਪੋਰਟ ‘ਤੇ ਪਹੁੰਚਿਆ ਤਾਂ ਪੁਲਸ ਨੇ ਹਿਰਾਸਤ ‘ਚ ਲੈ ਲਿਆ ਅਤੇ 2 ਘੰਟੇ ਤੱਕ ਪੁੱਛਗਿਛ ਕੀਤੀ। ਹਾਲਾਂਕਿ ਕਿਮ ਅਤੇ ਟਰੰਪ ਦੀ ਇਤਿਹਾਸਕ ਮੁਲਾਕਾਤ ‘  ਕੁਝ ਮਜ਼ਾਕ ਕਰਨ ਦੇ ਮੂਡ ‘ਚ ਵੀ ਹਾਂਗਕਾਂਗ ਦੇ ਹਾਰਵਰਡ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ (12 ਜੂਨ) ਨੂੰ ਸਿੰਗਾਪੁਰ ‘ਚ ਇਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ। ਇਸ ਸੰਮੇਲਨ ‘ਚ ਟਰੰਪ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਅਤੇ ਕੋਰੀਆਈ ਪ੍ਰਾਇਦੀਪ ‘ਚ ਸਥਿਰਤਾ ਅਤੇ ਸ਼ਾਂਤੀ ਬਣਾਏ ਰੱਖਣ ‘ਤੇ ਜ਼ੋਰ ਦੇਣਗੇ।

 

ਤਾਜੀਆਂ   ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: