ਕਿਵੇਂ ਮਜੇ ਨਾਲ ਦੇਖੋ ਚਿੱਟਾ ਪੀ ਰਹੀਆਂ ਨੇ ਕੁੜ੍ਹੀਆਂ ..ਹੱਦ ਕਰੀ ਜਾਂਦੀਆਂ ….ਕੀ ਬਣੂ ਦੁਨੀਆ ਦਾ

ਬੀਤੇ ਕੲੀ ਦਿਨਾਂ ਤੋਂ ਨਸ਼ਾ ਲੈ ਰਹੀਆਂ ਕੁੜੀਆਂ ਦੀ ਇੱਕ ਹੋਰ ਵਿਡੀਓ ਬਹੁਤ ਚਰਚਾ ਵਿੱਚ ਹੈ ਪਰ ਅਜੇ ਇਹ ਜਾਣਕਾਰੀ ਨਹੀਂ ਮਿਲੀ ਕਿ ਇਹ ਕੁੜੀਆਂ ਕੌਣ ਨੇ .. ਲੋੜ ਹੈ ਨਸ਼ੇ ਤੋਂ ਦੂਰ ਰਹਿ ਕੇ ਚੰਗੀ ਜਿੰਦਗੀ ਜਿੳੂਣ ਦੀ .. ਪੰਜਾਂ ਦਰਿਆਵਾਂ ਦੇ ਪਾਣੀਆਂ ਵਿੱਚ ਗੁਰੂਆਂ ਪੀਰਾਂ ਦੀ ਇਸ ਧਰਤੀ ਵਿੱਚ ਪਾਣੀ ਦੇ ਜਿਹੜੇ ਦੋ ਢਾਈ ਦਰਿਆ ਰਹਿ ਗਏ ਹਨ ਉਨ੍ਹਾਂ ਦਾ ਪਾਣੀ ਜਾਂ ਤਾਂ ਸੁੱਕ ਗਿਆ ਹੈ ਜਾਂ ਫਿਰ ਜ਼ਹਿਰੀਲਾ ਹੋ ਗਿਆ ਹੈ, ਪਰ ਨਸ਼ਿਆਂ ਦਾ ਇਹ ਛੇਵਾਂ ਦਰਿਆ ਏਨਾ ਪ੍ਰਫੁੱਲਤ ਹੋ ਰਿਹਾ ਹੈ ਕਿ ਡਰ ਹੈ ਕਿ ਇਹ ਕਿਧਰੇ ਪੰਜਾਬ ਦੀ ਜਵਾਨੀ ਤੇ ਆਰਥਿਕਤਾ ਨੂੰ ਵਹਾ ਕੇ ਨਾ ਲੈ ਜਾਵੇ? ਏਨੀ ਤੇਜ਼ੀ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਵਧਣ ਦਾ ਮੁੱਖ ਕਾਰਨ ਮੰਨਿਆ ਭਾਵੇਂ ਅੰਤਰਰਾਸ਼ਟਰੀ ਸਰਹੱਦ ਰਾਹੀਂ ਨਸਿਆਂ ਦੀ ਸਮੱਗਲਿੰਗ ਨੂੰ ਮੰਨਿਆ ਜਾਂਦਾ ਹੈ, ਪਰ ਨਾਲ ਹੀ ਘਰੇਲੂ ਕਾਰਨ ਵੀ ਜ਼ਰੂਰ ਜ਼ਿੰਮੇਵਾਰ ਹਨ। ਸਾਡਾ ਸਿਆਸੀ ਤਾਣਾ ਬਾਣਾ ਅਤੇ ਸਰਕਾਰੀ ਤੰਤਰ ਅਜਿਹਾ ਰੂਪ ਅਖਤਿਆਰ ਕਰ ਚੁੱਕਾ ਹੈ ਕਿ ਉਨ੍ਹਾਂ ਨੇ ਲੋਕਾਂ ਦੀਆਂ ਸਿਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਨੂੰ ਬਿਲਕੁਲ ਦਰਕਿਨਾਰ ਕਰ ਛੱਡਿਆ ਹੈ। ਸਿਹਤ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਉਚੇਰੀ ਸਿਖਿਆ ਏਨੀ ਮਹਿੰਗੀ ਹੈ ਕਿ ਹਰਕੇ ਦੇ ਵੱਸ ਦਾ ਰੋਗ ਨਹੀਂ ਰਹੀ। ਫਿਰ ਉਹ ਸਿਖਿਆ ਪ੍ਰਾਪਤ ਕਰ ਕੇ ਵੀ ਰੁਜ਼ਗਾਰ ਦੀ ਕੋਈ ਗਾਰੰਟੀ ਨਹੀਂ? ਵੱਡੀਆਂ ਵੱਡੀਆਂ ਡਿਗਰੀਆਂ ਲੈਣ ਉਪਰੰਤ ਵੀ ਬੜੀ ਮੁਸ਼ਕਲ ਨਾਲ ਵਿਰਲਾ ਟਾਂਵਾਂ ਰੁਜ਼ਗਾਰ ਲੱਭਦਾ ਹੈ ਜਿਸ ਨਾਲ ਉਮੀਦਵਾਰ ਦੇ ਖਰਚੇ ਹੀ ਪੂਰੇ ਨਹੀਂ ਹੁੰਦੇ। Image result for punjab girl drugਮਾਯੂਸੀ ਦੇ ਆਲਮ ਵਿੱਚ ਆਪਣੇ ਆਪ ਨੂੰ ਹੌਸਲਾ ਦੇਣ ਲਈ ਨੌਜਵਾਨ ਵਰਗ ਨਸ਼ਿਆਂ ਦਾ ਸਹਾਰਾ ਲੈਣ ਲਈ ਮਜਬੂਰ ਹੋ ਜਾਂਦਾ ਹੈ। ਇਸ ਮੁੱਖ ਮੁਸ਼ਕਲ ਦਾ ਹੱਲ ਲੱਭਣ ਦੀਆਂ ਸਰਕਾਰਾਂ ਵਿੱਚ ਏਨੀ ਸ਼ਕਤੀ ਨਹੀਂ ਰਹੀ। ਉਨ੍ਹਾਂ ਦੀ ਮੁੱਖ ਦੌੜ ਤਾਂ ਚੋਣ ਅਤੇ ਜਿੱਤ ਕੇ ਸਰਕਾਰ ਬਣਾਉਣ ਤੱਕ ਹੀ ਸੀਮਤ ਹੋ ਗਈ ਹੈ। ਨਸ਼ਿਆਂ ਦੇ ਪਹਿਲੇ ਪੜ੍ਹਾਅ ਵਜੋਂ ਰਾਜਨੀਤਕ ਪਾਰਟੀਆਂ ਅਤੇ ਇਨ੍ਹਾਂ ਦੇ ਘੜੰਮ ਚੌਧਰੀ ਚੋਣਾਂ ਵੇਲੇ ਸ਼ਰਾਬ ਆਦਿ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਚਿੰਤਾ ਦਾ ਮੁੱਖ ਵਿਸ਼ਾ ਹੈ ਕਿ ਕੀ ਸ਼ਰਾਬ ਵੀ ਇੱਕ ਨਸ਼ਾ ਹੈ ਕਿ ਨਹੀਂ? ਇਹ ਸਵਾਲ ਇਹ ਬੁੱਧੀਜੀਵੀਆਂ ਦੀ ਸੁਚਾਰੂ ਬਹਿਸ ਦੀ ਮੰਗ ਕਰਦਾ ਹੈ।Image result for punjab girl drugਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਰਕਾਰ ਦੀ ਨਜ਼ਰ ਵਿੱਚ ਸ਼ਰਾਬ ਹੁਣ ਨਸ਼ਾ ਹੀ ਨਹੀਂ ਰਹੀ? ਛੋਟੇ ਜਿਹੇ ਇਸ ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਲੱਗ ਰਹੀਆਂ ਹਨ। ਹਰ ਸਾਲ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਕਰਦੀ ਹੈ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼ਰਾਬ ਪੰਜਾਬ ਸਰਕਾਰ ਦੀ ਆਮਦਨ ਦਾ ਮੁੱਖ ਸੋਮਾ ਬਣ ਚੁੱਕੀ ਹੈ। ਇਤਿਹਾਸ ਗਵਾਹ ਹੈ ਕਿ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਪਿਛਲੇ ਸਮੇਂ ਦੌਰਾਨ ਜੋ ਗੈਂਗਰੇਪ ਦੀਆਂ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਸਨ ਉਨ੍ਹਾਂ ਲਈ ਕੁਝ ਹੱਦ ਤੱਕ ਨਸ਼ਾ ਵੀ ਜ਼ਿੰਮੇਵਾਰ ਸੀ। Image result for punjab girl drugਨਸ਼ੇ ਵਿੱਚ ਸੜਕ ਹਾਦਸੇ ਵੀ ਅਕਸਰ ਵਾਪਰਦੇ ਹਨ। ਪੰਜਾਬ ਵਿੱਚ ਸ਼ਰਾਬ ਦੇ ਫੈਲਾਅ ਦੇ ਅੰਕੜੇ ਵੀ ਮਨੁੱਖਤਾ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ। ਸੰਨ 2006 ਵਿੱਚ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 5600 ਸ਼ਰਾਬ ਦੇ ਠੇਕੇ ਸਨ। ਤੇਰਾਂ ਸੌ ਤਰੇਹਠ ਕਰੋੜ ਰੁਪਏ ਦੇ ਬਜਟ ਨਾਲ ਸਾਢੇ ਸਤਾਰਾਂ ਕਰੋੜ ਬੋਤਲ ਢਾਈ ਕਰੋੜ ਆਬਾਦੀ ਵਾਲੇ ਪੰਜਾਬ ਨੂੰ ਮੁਹੱਈਆ ਕਰਵਾਈ ਗਈ। ਫਿਰ 2013-14 ਲਈ ਠੇਕਿਆਂ ਦੀ ਗਿਣਤੀ ਨੌਂ ਹਜ਼ਾਰ ਤੋਂ ਵਧ ਗਈ ਤੇ ਇਹ ਬਜਟ ਲਗਭਗ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਗਿਆ ਜਿਸ ਨਾਲ ਪੰਜਾਬ ਵਾਸੀਆਂ ਦੀ ਸਿਹਤ ਖਰਾਬ ਕਰਨ ਲਈ 36000 ਕਰੋੜ ਬੋਤਲਾਂ ਦਾ ਪ੍ਰਬੰਧ ਹੋ ਗਿਆ। ਹੁਣ 2014-15 ਲਈ ਇਹ ਟੀਚਾ ਕਰੋੜਾਂ ਰੁਪਏ ਹੋ ਗਿਆ ਹੈ। ਅੱਗੇ ਪੰਜਾਬੀ ਰੋਜ਼ ਅੱਠ ਕਰੋੜ ਦੀ ਸ਼ਰਾਬ ਪੀਂਦੇ ਸਨ, ਹੁਣ ਤੇਰਾਂ ਕਰੋੜਾਂ ਰੁਪਏ ਦੀ ਰੋਜ਼ ਪੀ ਜਾਇਆ ਕਰਨਗੇ?

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: