ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾ ਸਕਣਗੇ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਲਈ ਚੇਤਾਵਨੀ ਦੇ ਰਿਹਾ ਹੈ। ਸਰਕਾਰ ਦਾ ਤਰਕ ਹੈ ਕਿ ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ, ਉਥੇ ਹੀ ਕਣਕ ਦੇ ਝਾੜ ’ਤੇ ਵੀ ਅਸਰ ਨਹੀਂ ਪਵੇਗਾ।
ਪਿਛਲੇ ਸਾਲ ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਹੋਈ ਸੀ। ਇਸੇ ਕੜੀ ਵਜੋਂ ਪਿਛਲੇ ਸਾਲ ਝੋਨੇ ਦੀ ਰਿਕਾਰਡ ਪੈਦਾਵਾਰ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਦੂਜੇ ਪਾਸੇ, ਅਜਿਹੇ ਫ਼ੈਸਲੇ ਨਾਲ ਅਸਹਿਮਤੀ ਜਤਾਉਂਦਿਆਂ ਕਈ ਕਿਸਾਨ ਧਿਰਾਂ ਨੇ ਝੋਨੇ ਦੀ ਲਵਾਈ ਵਾਸਤੇ ਇੱਕ ਜੂਨ ਮੁਕੱਰਰ ਕਰਨ ’ਤੇ ਜ਼ੋਰ ਦਿੱਤਾ ਹੈ।
ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਰਿਕਾਰਡ ਪੈਦਾਵਾਰ ਹੋਈ ਸੀ। ਉਨ੍ਹਾਂ ਦਾ ਤਰਕ ਸੀ ਇੱਕ ਜੂਨ ਤੋਂ ਝੋਨਾ ਲਾਉਣ ਨਾਲ ਪਾਣੀ ਦੀ ਵਧੇਰੇ ਖ਼ਪਤ ਹੁੰਦੀ ਹੈ। ਇਸੇ ਕੜੀ ਵਜੋਂ ਪਾਵਰਕੌਮ ਵੱਲੋਂ ਵੀ ਝੋਨੇ ਲਈ 20 ਜੂਨ ਤੋਂ ਪਹਿਲਾਂ ਬਿਜਲੀ ਨਹੀਂ ਛੱਡੀ ਜਾਵੇਗੀ।ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਉੱਪਲ ਨੇ ਸਰਕਾਰੀ ਫ਼ੈਸਲੇ ਨੂੰ ਗ਼ੈਰਵਾਜਬ ਦੱਸਿਆ ਤੇ ਕਿਹਾ ਕਿ ਝੋਨੇ ਦੀ ਲਵਾਈ ਲਈ ਇੱਕ ਜੂਨ ਤਰੀਕ ਤੈਅ ਹੋਣੀ ਚਾਹੀਦੀ ਹੈ। ਜੂਨ ਤੋਂ ਬਾਅਦ ਇੱਕਦਮ ਲਵਾਈ ਦਾ ਜ਼ੋਰ ਪੈਣ ਨਾਲ ਬਿਜਲੀ ਸਿਸਟਮ ’ਤੇ ਵੀ ਮਾੜਾ ਅਸਰ ਪਵੇਗਾ ਤੇ ਹੋਰ ਵੀ ਮੁਸ਼ਕਲਾਂ ਆਉਣਗੀਆਂ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ