Bobby Deol Wife Tanya Ahuja: ਇਕ ਸਮਾਂ ਸੀ ਜਦੋਂ ਬੌਬੀ ਦਿਓਲ ਦਾ ਕਰੀਅਰ ਕਾਫੀ ਤੇਜ਼ੀ ਨਾਲ ਉਭਰਿਆ ਸੀ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਕਰੀਅਰ ਡਗਮਗਾ ਗਿਆ। ਹਾਲ ਹੀ ‘ਚ ਬੌਬੀ ਤੇ ਉਨ੍ਹਾਂ ਦੇ ਵੱਡੇ ਭਰਾ ਸੰਨੀ ਦਿਓਲ ਨੇ ਸ਼੍ਰੇਅਸ ਤਲਪੜੇ ਦੀ ਫਿਲਮ ‘ਚ ਕੰਮ ਕੀਤਾ। ਇਸ ਫਿਲਮ ਨਾਲ ਬੌਬੀ ਨੇ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਸੀ।
ਫਿਲਮ ਤਾਂ ਕੁਝ ਖਾਸ ਨਹੀਂ ਚੱਲ ਪਾਈ ਪਰ ਬੌਬੀ ਨੂੰ ਇਸ ਦਾ ਫਾਇਦਾ ਜ਼ਰੂਰ ਮਿਲਿਆ। ਬੌਬੀ ਦਿਓਲ ਨੂੰ ਸਲਮਾਨ ਖਾਨ ਨੇ ਆਪਣੀ ਫਿਲਮ ‘ਰੇਸ 3’ ਦੇ ਲਈ ਸਾਈਨ ਕਰ ਲਿਆ।
ਬੌਬੀ ਲਈ ਇਹ ਇਕ ਵੱਡਾ ਮੌਕਾ ਹੈ। ਅੱਜ ਅਸੀਂ ਤੁਹਾਨੂੰ ਬੌਬੀ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਤਾਨਿਆ ਆਹੂਜਾ ਦੇ ਬਾਰੇ ‘ਚ ਦੱਸਾਂਗੇ, ਜੋ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।
ਖੂਬਸੂਰਤੀ ਤੇ ਕਮਾਈ ਦੇ ਮਾਮਲੇ ‘ਚ ਤਾਨਿਆ ਵੱਡੀਆਂ-ਵੱਡੀਆਂ ਅਦਾਕਾਰਾਂ ਨੂੰ ਟੱਕਰ ਦਿੰਦੀ ਹੈ।ਤਾਨਿਆ ਫਿਲਮੀ ਦੁਨੀਆ ਤੋਂ ਦੂਰ ਰਹਿੰਦੀ ਹੈ ਤੇ ਉਹ ਇਕ ਬਿਜ਼ਨੈੱਸ ਵੂਮਨ ਹੈ।
ਉਨ੍ਹਾਂ ਦਾ ਫਰਨੀਚਰ ਤੇ ਹੋਮ ਡੈਕੋਰੇਟਰਜ਼ ਦਾ ਕਾਰੋਬਾਰ ਹੈ।ਉਨ੍ਹਾਂ ਦੇ ‘ਦੀ ਗੁਡ ਅਰਥ’ ਨਾਂ ਤੋਂ ਸ਼ੋਅਰੂਮ ਹੈ।
ਵੱਡੇ-ਵੱਡੇ ਬਾਲੀਵੁੱਡ ਸਿਤਾਰੇ ਤਾਨਿਆ ਦੇ ਕਲਾਇੰਟ ਹਨ। ਤਾਨਿਆ ਇਕ ਵੱਡੇ ਬਿਜ਼ਨੈੱਸ ਮੈਨ ਦੀ ਬੇਟੀ ਹੈ।
ਤਾਨਿਆ ਦੇ ਪਿਤਾ ਦੇਵੇਂਦਰ ਆਹੂਜਾ 20th Century Finance Limited ਮੈਨੇਜਿੰਗ ਡਾਇਰੈਕਟਰ ਸਨ। ਇਨ੍ਹਾਂ ਦਾ ਵਿਆਹ 1996 ‘ਚ ਹੋਇਆ ਸੀ ਤੇ ਹੁਣ ਇਨ੍ਹਾਂ ਦੇ ਦੋ ਬੇਟੇ ਆਰਿਯਮਨ ਤੇ ਧਰਮ ਹਨ।ਤਾਨਿਆ ਤੇ ਬੌਬੀ ਦੀ ਲਵ ਸਟੋਰੀ ਵੀ ਬੇਹੱਦ ਦਿਲਚਸਪ ਹੈ। ਬੌਬੀ ਇਕ ਵਾਰ ਆਪਣੇ ਕੁਝ ਦੋਸਤਾਂ ਨਾਲ ਕੈਫੇ ‘ਚ ਚਾਹ ਪੀਣ ਗਏ ਸਨ ।
ਉਸ ਕੈਫੇ ‘ਚ ਤਾਨਿਆ ਵੀ ਆਈ ਸੀ। ਬੌਬੀ ਨੂੰ ਉਨ੍ਹਾਂ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਬੌਬੀ ਨੇ ਤਾਨਿਆ ਬਾਰੇ ਸਾਰੀ ਜਾਣਕਾਰੀ ਕੱਢੀ ਤੇ ਉਨ੍ਹਾਂ ਨੂੰ ਫੋਨ ਕੀਤਾ।ਇਕ ਮੁਲਾਕਾਤ ਤੋਂ ਬਾਅਦ ਦੋਹਾਂ ਦੇ ਪਰਿਵਾਰਾਂ ਨੇ ਇਕ-ਦੂਜੇ ਨਾਲ ਮੁਲਾਕਾਤ ਕੀਤੀ। ਬੌਬੀ ਦੇ ਪਿਤਾ ਧਰਮਿੰਦਰ ਨੂੰ ਤਾਨਿਆ ਬੇਹੱਦ ਪਸੰਦ ਆਈ ਤੇ ਦੋਹਾਂ ਦੀ ਚੱਟ ਮੰਗਣੀ ਤੇ ਪੱਟ ਵਿਆਹ ਕਰਵਾ ਦਿੱਤਾ। ਤਾਨਿਆ ਹੁਣ ਘਰ ਦੇ ਨਾਲ-ਨਾਲ ਆਪਣਾ ਕਾਰੋਬਾਰ ਵੀ ਸੰਭਾਲਦੀ ਹੈ।
ਟਵਿੰਕਲ ਖੰਨਾ ਦੇ ਸਟੋਰ ‘ਚ ਤਾਨਿਆ ਦੀ ਡਿਜ਼ਾਈਨ ਕੀਤੀ ਹੋਈ ਅਸੈੱਸਰੀਜ਼ ਲੱਗੀ ਹੈ।ਕੰਮ ਨਾ ਮਿਲਣ ‘ਤੇ ਵੀ ਤਾਨਿਆ ਨੇ ਬੌਬੀ ਦਾ ਪੂਰਾ ਸਾਥ ਦਿੱਤਾ। ਇਸ ਦੌਰਾਨ ਮਿਲ ਕੇ ਦੋਹਾਂ ਨੇ ਆਪਣਾ ਦਾਅਵਤ ਹਾਲ ਤੇ ਰੈੱਸਟੋਰੈਂਟ ਖੋਲ੍ਹਿਆ। ਉਨ੍ਹਾਂ ਦੇ ਇਸ ਦਾਅਵਤ ਹਾਲ ਦੀ ਕੈਪੇਸਿਟੀ 2000 ਲੋਕਾਂ ਦੀ ਹੈ। ਫਿਲਹਾਲ ਬੌਬੀ ਦੀ ਗੱਲੀ ਟਰੈਕ ‘ਤੇ ਆਉਣ ਤੋਂ ਲੱਗੀ ਹੈ। ਜੇਕਰ ‘ਰੇਸ3’ ਹਿੱਟ ਹੁੰਦੀ ਹੈ ਤਾਂ ਬੌਬੀ ਨੂੰ ਹੋਰ ਵੀ ਫਿਲਮਾਂ ਦੇ ਆਫਰ ਮਿਲਣਗੇ। ਬੌਬੀ ਦੀ ਆਖਰੀ ਹਿੱਟ ਫਿਲਮ ‘ਨਕਾਬ’ ਸੀ।