ਕਿੰਨਾ ਬੁਰਾ ਹਾਲ – ਕਿਸਾਨ ਨੂੰ ਮਜਬੂਰੀ ਵਿੱਚ ਪਿਆ ਆਹ ਵੱਡਾ ਕਦਮ ਚੱਕਣਾ

ਕਿਸਾਨ ਨੇ ਦੁਖੀ ਹੋ ਕੇ ਆਪਣਾ ਕਮਾਦ ਵਾਹ ਦਿੱਤਾ .. ਦੇਖੋ ਕੀ ਹੋ ਗਿਆ ਸਭ ਨਾਲ ਸ਼ੇਅਰ ਕਰੋ ..ਕਿਸਾਨ ਨੇ ਸਰਕਾਰ ਨੂੰ ਕੋਸਿਆ .. ਹੁਣ ਕਿਸਾਨ ਗੰਨੇ ਦੀ ਖੜ੍ਹੀ ਫਸਲ ਨੂੰ ਵਾਹੁਣ ਲੱਗ ਗਏ ਪਏ ਹਨ .. ਭਾਵੇਂ ਕਿਸਾਨਾਂ ਦੇ ਖੁਦਕੁਸ਼ੀਆਂ ਦੇ ਰਸਤੇ ਪੈਣ ਦੇ ਫੌਰੀ ਕਾਰਨ ਕਣਕ ਦੀ ਫਸਲ ਮੌਸਮੀ ਖਲਬਲੀ ਕਰਕੇ ਤੇ ਨਰਮੇ ਦੀ ਫਸਲ ਚਿੱਟੀ ਮੱਖੀ ਕਰਕੇ ਹੋਈ ਤਬਾਹੀ ਹਨ, ਪਰ ਇਸ ਦਾ ਮੁੱਖ ਕਾਰਨ ਖੇਤੀ ਦੀਆਂ ਲਾਗਤਾਂ ਦੇ ਵਧਣ ਤੇ ਇਸ ਦੇ ਮੁਕਾਬਲੇ ਫਸਲਾਂ ਦੀਆਂ ਕੀਮਤਾਂ ਵਿੱਚ ਘੱਟ ਵਾਧਾ ਹੋਣ ਕਾਰਨ ਆਮਦਨ ਤੇ ਖਰਚ ਦਾ ਪਾੜਾ ਲਗਾਤਾਰ ਵਧਣਾ ਹੈ। ਦਰਮਿਆਨੇ ਅਤੇ ਛੋਟੇ ਕਿਸਾਨਾਂ ਦੀ ਆਮਦਨ ਉਨ੍ਹਾਂ ਦੇ ਖਰਚ ਨਾਲੋਂ ਕਾਫੀ ਘੱਟ ਹੈ। ਇਸ ਕਰਕੇ ਇਹ ਗੰਭੀਰ ਕਰਜ਼ੇ ਦੇ ਜਾਲ ਵਿੱਚ ਫਸੇ ਹੋਏ ਹਨ। ਪੰਜਾਬ ਦੀ ਛੋਟੀ ਕਿਸਾਨੀ ਜਾਂ ਖੇਤੀ ਨੂੰ ਛੱਡਣ ਲਈ ਮਜ਼ਬੂਰ ਹੋ ਰਹੀ ਹੈ ਜਾਂ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰ ਰਹੀ ਹੈ। ਫਸਲ ਫੇਲ੍ਹ ਹੋਣ ਦੀ ਸੂਰਤ ਵਿੱਚ ਠੇਕਾ ਦੇਣ ਲਈ ਪੈਸੇ ਨਾ ਹੋਣ ਕਰਕੇ ਛੋਟਾ ਕਿਸਾਨ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਕਦਮ ਚੁੱਕ ਬੈਠਦਾ ਹੈ।Related imageਖੇਤੀ ਸੈਕਟਰ ਵਿੱਚ ਮਿਲਣ ਵਾਲਾ ਰੁਜ਼ਗਾਰ ਲਗਾਤਾਰ ਘੱਟ ਰਿਹਾ ਹੈ। ਦੇਸ਼ ਵਿੱਚ ਜਿਥੇ 1972-73 ਵਿੱਚ ਇਹ ਸੈਕਟਰ 74 ਫੀਸਦੀ ਲੋਕਾਂ ਨੂੰ ਰੁਜ਼ਗਾਰ ਦਿੰਦਾ ਸੀ, ਉਥੇ 1993-94 ਵਿੱਚ 64 ਫੀਸਦੀ ਲੋਕਾਂ ਨੂੰ ਅਤੇ ਹੁਣ ਸਿਰਫ 54 ਫੀਸਦੀ ਲੋਕਾਂ ਨੂੰ ਰੁਜ਼ਗਾਰ ਦੇਂਦਾ ਹੈ। ਇਸੇ ਤਰ੍ਹਾਂ ਖੇਤੀਬਾੜੀ ਦਾ ਕੁੱਲ ਘਰੇਲੂ ਉਤਪਾਦਨ ਵਿੱਚ ਹਿੱਸਾ 1972-73 ਵਿੱਚ 41 ਫੀਸਦੀ, 1993-94 ਵਿੱਚ 30 ਫੀਸਦੀ ਸੀ, ਹੁਣ ਘੱਟ ਕੇ ਸਿਰਫ 14 ਫੀਸਦੀ ਰਹਿ ਗਿਆ। ਇਥੇ ਹੀ ਬੱਸ ਨਹੀਂ, ਖੇਤੀ ਕਾਮਿਆਂ ਦੀ ਉਤਪਾਦਕਤਾ ਦੂਜੇ ਸੈਕਟਰਾਂ ਵਿੱਚ ਕੰਮ ਕਰਦੇ ਲੋਕਾਂ ਦੀ ਉਤਪਾਦਕਤਾ ਤੋਂ ਕਾਫੀ ਘੱਟ ਹੈ। ਸਿਹਤ ਸੇਵਾਵਾਂ ਤੇ ਸਿੱਖਿਆ ਦੇ ਨਿੱਜੀਕਰਨ ਅਤੇ ਹੋਰ ਜੀਵਨ ਹਾਲਤਾਂ ਦੀ ਮਹਿੰਗਾਈ ਨੇ ਕਿਸਾਨਾਂ ਦੀ ਹਾਲਤ ਤਰਸ ਯੋਗ ਬਣਾ ਦਿੱਤੀ ਹੈ। ਕਿਸਾਨ ਤੇ ਉਸ ਦੇ ਬੱਚਿਆਂ ਨੂੰ ਮਹਿੰਗੀ ਵਿੱਦਿਆ ਦੇ ਬਾਵਜੂਦ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਇਹ ਲੋਕ ਬੇਵਸੀ ਦੀ ਹਾਲਤ ਵਿੱਚ ਧੱਕੇ ਗਏ। ਆੜ੍ਹਤੀਏ ਅਤੇ ਸੂਦਖੋਰਾਂ ਵੱਲੋਂ ਵਿਆਜ ਦੀਅ ਉਚੀਆਂ ਦਰਾਂ ਅਤੇ ਸਖਤ ਸ਼ਰਤਾਂ ਅਧੀਨ ਲਏ ਕਰਜ਼ੇ ਦੀ ਵਾਪਸੀ ਕਰਨੀ ਕਿਸਾਨਾਂ ਲਈ ਬਹੁਤ ਔਖੀ ਹੋ ਗਈ ਹੈ।Image result for punjab farmer kmaad

ਪੰਜਾਬ ਦੇ ਖੇਤੀ ਦੇ ਪੂੰਜੀਵਾਦੀ ਮਾਡਲ ਤੇ ਸਿਫਤੀ ਤੌਰ ‘ਤੇ ਵਿਸ਼ਵੀਕਰਨ ਦੀਆਂ ਨੀਤੀਆਂ ਕਰਕੇ ਖੇਤੀ ਖੇਤਰ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦਾ ਖਾਤਮਾ ਹੋ ਗਿਆ ਤੇ ਅੰਤਰਰਾਸ਼ਟਰੀ ਮੰਡੀ ਦੇ ਪ੍ਰਭਾਵ ਕਰਕੇ ਫਸਲਾਂ ਦੇ ਵਾਜਬ ਭਾਅ ਵੀ ਮਿਲਣੇ ਬੰਦ ਹੋ ਗਏ, ਜਿਸ ਨਾਲ ਕਿਸਾਨੀ ਦੇ ਸ਼ੁੱਧ ਮੁਨਾਫੇ ਘੱਟ ਗਏ ਤੇ ਉਹ ਕਰਜ਼ੇ ਦੇ ਜਾਲ ਵਿੱਚ ਫਸ ਗਏ। ਕਰਜ਼ਾ ਵਧਣ ਦਾ ਕਾਰਨ ਭਾਵੇਂ ਕਿਸਾਨਾਂ ਦੀ ਅਸਲ ਆਮਦਨ ਦਾ ਘਟਣਾ ਹੈ, ਫਿਰ ਵੀ ਕਰਜ਼ਾ ਵਧਾਉਣ ਵਿੱਚ ਗੈਰ ਸੰਸਥਾਗਤ ਕਰਜ਼ੇ ਨੇ ਕਾਫੀ ਵੱਡੀ ਭੂਮਿਕਾ ਨਿਭਾਈ ਹੈ। ਅੱਜ ਖੇਤੀ ਸੈਕਟਰ ਉਪਰ 52 ਹਜ਼ਾਰ ਕਰੋੜ ਰੁਪਏ ਦਾ ਸੰਸਥਾਗਤ ਕਰਜ਼ਾ ਹੈ। ਕਿਸਾਨਾਂ ਨੇ ਇਹ ਐਨੀ ਰਕਮ ਵਰਤੀ ਨਹੀਂ, ਸਗੋਂ ਇਸ ਵਿੱਚ ਆੜ੍ਹਤੀਆਂ ਵੱਲੋਂ ਉਚੀਆਂ ਵਿਆਜ ਦਰਾਂ ਅਤੇ ਨਕਲੀ ਕੀੜੇਮਾਰ ਦਵਾਈਆਂ/ ਖਾਦਾਂ ਵੇਚ ਕੇ ਵਸੂਲੀਆਂ ਰਕਮਾਂ ਵੀ ਸ਼ਾਮਲ ਹਨ। ਜਿਨ੍ਹਾਂ ਹਾਲਤਾਂ, ਮਜਬੂਰੀਆਂ ਅਤੇ ਸ਼ਰਤਾਂ ਨਾਲ ਕਿਸਾਨ ਕਰਜ਼ਾ ਲੈਂਦੇ ਹਨ, ਉਨ੍ਹਾਂ ਦੀ ਵਾਪਸੀ ਕਿਸੇ ਵੀ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਇਸ ਕਰਕੇ ਕਰਜ਼ਾ ਅਤੇ ਖੁਦਕੁਸ਼ੀਆਂ ਲਗਾਤਾਰ ਵਧ ਰਹੀਆਂ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: