ਕੀ ਬਾਦਲਾਂ ਦੇ ਸੁੱਖਵਿਲਾਸ ਦਾ ਕਰਜਾ ਉਤਾਰ ਰਹੇ ਨੇ ਪੰਜਾਬੀ ??
ਬਿਜਲੀ ਦਾ ਬਿਲ ਆਇਆ ਤਾਂ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ। ਫਰਵਰੀ ਦਾ ਮਹੀਨਾ, ਨਾ ਕੂਲਰ, ਨਾ ਏ ਸੀ ਤੇ ਨਾ ਗੀਜ਼ਰ, ਨਾ ਹੀਟਰ ਤੇ ਬਿਲ ਸੀ ਦਸ ਹਜ਼ਾਰ। ਧਿਆਨ ਨਾਲ ਦੇਖਿਆ ਤਾਂ ਯੂਨਿਟ ਵੀ ਹਜ਼ਾਰ ਕੁ ਹੀ ਸੀ। ਮਤਲਬ ਇੱਕ ਯੂਨਿਟ ਤਕਰੀਬਨ 10 ਰੁਪਏ ਦੀ। ਪੈਸੇ ਵਿੰਗੇ ਟੇਢੇ ਢੰਗ ਨਾਲ ਪਾਏ ਹੋਏ ਸੀ, ਜਿਵੇਂ ਈਡੀ, ਚੂੰਗੀ ਅਤੇ ਕਈ ਹੋਰ ਟੈਕਸ। ਸ਼ਹਿਰ ਦੇ ਇੱਕ ਜਾਣਕਾਰ ਬਿਜਲੀ ਅਧਿਕਾਰੀ ਨੂੰ ਪੁੱਛਿਆ ਤਾਂ ਕਹਿੰਦਾ ਚੁੱਪ ਕਰਕੇ ਭਰਦੇ ਨਹੀਂ ਤਾਂ ਕੁਨੈਕਸ਼ਨ ਕੱਟਿਆ ਜਾਣਾ।ਆਖਿਰ ਜ਼ਿਆਦਾ ਜ਼ੋਰ ਪਾਉਣ ‘ਤੇ ਉਹਨੇ ਦੱਸਿਆ ਬਈ ਅਸਲ ‘ਚ ਪੰਜਾਬੀ ਸੁਖਬੀਰ ਬਾਦਲ ਦੇ ਹੋਟਲ ਸੁਖਵਿਲਾਸ ਦੀਆਂ ਕਿਸ਼ਤਾਂ ਭਰ ਰਹੇ ਨੇ। ਮੈਂ ਹੈਰਾਨ ਹੋਕੇ ਪੁੱਛਿਆ, ਉਹ ਕਿਵੇਂ ? ਅੱਗਿਉਂ ਕਹਿੰਦਾ ਪਿਛਲੀ ਸਰਕਾਰ ਵੇਲੇ ਸੁਖਬੀਰ ਬਾਦਲ ਨੇ ਬਿਜਲੀ ਵਾਧੂ ਕਰਨ ਦੇ ਨਾਮ ‘ਤੇ ਸਰਕਾਰੀ ਥਰਮਲ ਬੰਦ ਕਰਕੇ ਨਿੱਜੀ ਥਰਮਲ ਲਾਏ ਤੇ ਬਿਜਲੀ ਖਰੀਦਣ ਦੇ ਅਰਬਾਂ ਰੁਪਏ ਦੇ ਇਕਰਾਰ ਕੀਤੇ ਤੇ ਵਿੱਚੋਂ ਮੋਟਾ ਕਮਿਸ਼ਨ ਖਾਧਾ।ਬਿਜਲੀ ਤਾਂ ਵਾਧੂ ਹੋਈ ਨਾ ਪਰ ਸੁਖਵਿਲਾਸ ਛੱਤਿਆ ਗਿਆ। ਹੁਣ ਉਸੇ ਸਮਝੌਤੇ ਕਰਕੇ ਬਿਜਲੀ ਮਹਿਕਮੇ ਨੂੰ ਹਰ ਮਹੀਨੇ ਮੋਟੀ ਰਕਮ ਪ੍ਰਾਈਵੇਟ ਥਰਮਲ ਵਾਲਿਆਂ ਨੂੰ ਦੇਣੀ ਹੀ ਪੈਂਦੀ ਹੈ, ਭਾਵੇਂ ਬਿਜਲੀ ਵਰਤੋ ਭਾਵੇਂ ਨਾ।ਉਹੀ ਪੈਸੇ ਅੱਗੇ ਥੋਡੇ ਬਿਲ ਚ ਲੱਗ ਕੇ ਆਉਂਦੇ ਨੇ। ਗੱਲ ਮੁਕਾਉਣ ਨੂੰ ਕਹਿੰਦਾ ਕਿ ਹੁਣ ਭਾਵੇਂ ਵਾਧੂ ਬਿਜਲੀ ਦੀ ਕੀਮਤ ਸਮਝ ਕੇ ਭਰ ਦਿਓ ਤੇ ਭਾਵੇਂ ਸੁਖਬੀਰ ਬਾਦਲ ਦੇ ਹੋਟਲ ਦੀ ਕਿਸ਼ਤ ਸਮਝ ਕੇ, ਭਰਨਾ ਤਾਂ ਪੈਣਾ। (ਇਹ ਪੋਸਟ ਫੇਸਬੁੱਕ ਤੋਂ ਲਈ ਗਈ ਹੈ,ਜਿਸਦੀ ਪ੍ਰਮਾਣਿਕਤਾ ਨਹੀਂ ਹੈ ਸਿਰਫ ਜਾਣਕਾਰੀ ਲਈ ਪੋਸਟ ਪਾਈ ਗਈ ਹੈ)