ਜ਼ਿਆਦਾਤਰ ਜਿਹੜੇ ਨੌਜਵਾਨ ਵਿਆਹ ਤੋਂ ਪਹਿਲਾਂ ਸੈਕਸ ਨਹੀਂ ਕਰਦੇ ਹਨ। ਉਹ ਵਿਆਹ ਤੋਂ ਬਾਅਦ ਸੈਕਸੁਅਲ ਕੰਫਿਊਜ਼ਨ ਤੋਂ ਗੁਜ਼ਰਦੇ ਹਨ। ਇਹ ਅਸੀਂ ਨਹੀਂ ਸਗੋਂ ਇਕ ਖੋਜ ਰਾਹੀਂ ਗੱਲ ਸਾਹਮਣੇ ਆਈ ਹੈ।
‘ਦਿ ਹੇਲਥ ਸਾਈਟ’ ‘ਤੇ ਛਪੀ ਖੋਜ ਮੁਤਾਬਕ, ਵਾਸ਼ਿੰਟਗਟਨ ਯੂਨੀਵਰਸਿਟੀ ਦੇ ਸਾਈਕੋਲਜੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨ ਮਰਦਾਂ ‘ਚ ਸੈਕਸੁਅਲ ਪ੍ਰਦਸ਼ਨ ਨੂੰ ਲੈ ਕੇ ਬਹੁਤ ਉਤਸ਼ਾਹ ਰਹਿੰਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਇਗੋ ਜੁੜੀ ਹੁੰਦੀ ਹੈ।
ਉਥੇ ਹੀ ਲੜਕੀਆਂ ਵਿਆਹ ਤੋਂ ਪਹਿਲਾਂ ਵਰਜਨ ਰਹਿਣਾ ਆਪਣੇ ਲਈ ਸਭ ਤੋਂ ਜ਼ਰੂਰੀ ਅਤੇ ਸਹੀ ਮੰਨਦੀਆਂ ਹਨ। ਕਈ ਨੌਜਵਾਨ ਲੜਕੀਆਂ ਇਸ ਦੇ ਲਈ ਵਾਅਦਾ ਵੀ ਕਰਦੀਆਂ ਹਨ ਕਿ ਉਹ ਵਿਆਹ ਤੋਂ ਪਹਿਲਾਂ ਸੈਕਸ ਨਹੀਂ ਕਰਨਗੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਮਰਦ ਸੋਚਦੇ ਹਨ ਕਿ ਇਹ ਪ੍ਰਮਾਤਮਾ ਵੱਲੋਂ ਤੋਹਫਾ ਹੈ ਅਤੇ ਵਿਆਹ ਤੋਂ ਪਹਿਲਾਂ ਸੈਕਸ ਵਰਗੀ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਉਥੇ ਹੀ ਕੁਝ ਗਰੁੱਪ ਵਿਆਹ ਨੂੰ ਸੈਕਸੁਅਲ ਉਤੇਜਨਾਵਾਂ ਨੂੰ ਹੈਰਾਨੀਜਨਕ ਮੰਨਦੇ ਹਨ। ਭਾਵੇਂ ਇਹ ਗਰੁੱਪ ਸੈਕਸ ਬਾਰੇ ਗੱਲਬਾਤ ਅਤੇ ਸੈਕਸ ਦੀ ਇੱਛਾ ‘ਤੇ ਖੁੱਲ੍ਹੇਆਮ ਗੱਲ ਕਰਨ ਨੂੰ ਸਪੋਰਟ ਕਰਦੇ ਹਨ।
ਇਸ ਖੋਜ ਦਾ ਇਹ ਨਤੀਜਾ ਕੱਢਿਆ ਹੈ ਕਿ ਲੋਕ ਮੰਨਦੇ ਹਨ ਵਿਆਹ ਤੋਂ ਬਾਅਦ ਸੈਕਸ ਕਰਨਾ ਸਹੀ ਹੈ। ਇਸ ਦਾ ਮਤਲਬ ਇਹ ਹੈ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ ਬਾਰੇ ਸੋਚਣਾ ਵੀ ਨਹੀਂ ਹੈ ਪਰ ਖੋਜ ‘ਚ ਠੀਕ ਇਸ ਦੇ ਉਲਟ ਇਹ ਵੀ ਨਤੀਜਾ ਆਇਆ ਹੈ ਕਿ ਵਿਆਹ ਤੋਂ ਬਾਅਦ ਅਜਿਹੇ ਮਰਦਾਂ ਨੂੰ ਸੈਕਸੁਅਲ ਪਰੇਸ਼ਾਨੀਆਂ ਆਉਂਦੀਆਂ ਹਨ।