ਕੁਝ ਦਿਨ ਪਹਿਲਾਂ ਲਾਪਤਾ ਹੋਈ ਔਰਤ ਮਿਲੀ ਹੁਣ ਅਜ਼ਗਰ ਦੇ ਢਿੱਡ ਵਿੱਚੋਂ

ਇੰਡੋਨੇਸ਼ੀਆ ਦੀ ਇੱਕ ਮ੍ਰਿਤਕ ਔਰਤ ਦਾ ਸਰੀਰ ਇਕ ਵਿਸ਼ਾਲ ਅਜਗਰ ਦੇ ਢਿੱਡ ‘ਚੋ ਮਿਲਿਆ। ਪੁਲਿਸ ਨੇ ਦੱਸਿਆ ਕਿ ਅਜਗਰ ਨੂੰ ਉਸੇ ਜਗ੍ਹਾ ਤੋਂ ਫੜਿਆ ਜਿੱਥੇ ਔਰਤ ਅਪਣੇ ਸਬਜੀ ਦੇ ਬਗੀਚੇ ਵਿਚ ਕੰਮ ਕਰਦੀ ਸੀ…..। ਸ਼ੁੱਕਰਵਾਰ ਨੂੰ ਪਿੰਡ ਵਾਲਿਆਂ ਨੇ 7 ਮੀ. ਅਜਗਰ ਦਾ ਢਿੱਡ ਪਾੜ ਕੇ 54 ਸਾਲਾਂ ਤੀਬਾ ਦੀ ਮ੍ਰਿਤਕ ਦੇਹ ਬਾਹਰ ਕੱਢੀ।

ਪੁਲਿਸ ਮੁੱਖੀ ਨੇ ਦੱਸਿਆ ਕਿ ਮੁੰਨਾ ਦਬੀਪ ਦੇ ਨੇੜਲੇ ਪਿੰਡ ਲਾਵੇਲਾ ਵਿਚ ਇਕ ਫੁੱਲਿਆ ਹੋਇਆ ਅਜਗਰ ਦੇਖ ਕੇ ਸ਼ੱਕ ਹੋਇਆ ਕਿ ਸੱਪ ਨੇ ਔਰਤ ਨੂੰ ਖਾਧਾ ਹੈ …… ਤੇ ਅਜਗਰ ਨੂੰ ਮਾਰ ਕੇ ਬਗੀਚੇ ਵਿਚੋਂ ਬਾਹਰ ਲੈ ਆਏ, ੳਹਨਾਂ ਨੇ ਦੱਸਿਆ ਕਿ ਅਜਗਰ ਦੇ ਢਿੱਡ ਨੂੰ ਪਾੜ ਕੇ ਦੇਖਣ ਤੋਂ ਬਾਅਦ ਔਰਤ ਦਾ ਸਰੀਰ ਮਿਲਿਆ। ਪੁਲਿਸ ਪ੍ਰਮੁੱਖ ਹਮਕਾ ਨੇ ਦੱਸਿਆ ਕਿ ਔਰਤ ਜਿਸ ਬਗੀਚੇ ਵਿਚ ਗੁੰਮੀ ਸੀ ਉਹ ਇਕ ਪੱਥਰ ਦੀਆਂ ਚਟਾਨਾਂ ਦੇ ਵਿੱਚ ਬਣਿਆ ਹੈ, ਜੋ ਗੁਫਾਵਾਂ ਨਾਲ ਘਿਰਿਆ ਹੋਇਆ ਹੈ ਤੇ ਸੱਪਾਂ ਦਾ ਘਰ ਹੈ।

ਵੀਰਵਾਰ ਨੂੰ ਔਰਤ ਦੇ ਘਰ ਨਾ ਪਹੁੰਚਣ ‘ਤੇ ਘਰਵਾਲਿਆਂ ਅਤੇ 100 ਪਿੰਡ ਵਾਲਿਆਂ ਨੇ ਮਿਲ ਕੇ ਭਾਲ ਸ਼ੁਰੂ ਕਰ ਦਿੱਤੀ। ਇੰਡੋਨੇਸ਼ੀਆ ਤੇ ਫਿਲੀਪੀਨ ‘ਚ 6 ਮੀ. ਤੱਕ ਦੇ ਵਿਸ਼ਾਲ ਅਜਗਰ ਦੇਖਣ ਨੂੰ ਆਮ ਮਿਲਦੇ ਹਨ ਉਹ ਛੋਟੇ ਜਾਨਵਰਾਂ ‘ਤੇ ਹੀ ਹਮਲਾ ਕਰਨ ਵਿਚ ਜਾਣੇ ਜਾਂਦੇ ਹਨ। ਮਨੁੱਖਾਂ ਉੱਪਰ ਹਮਲਾ ਕਰਨ ਦੇ ਮਾਮਲੇ ਘੱਟ ਹੀ ਸੁਨਣ ਨੂੰ ਮਿਲਦੇ ਹਨ।

ਇੰਡੋਨੇਸ਼ੀਆ ਤੇ ਦੱਖਣੀ ਪੂਰਬੀ ਏਸ਼ੀਆ ਦੇ ਵੱਖ-ਵੱਖ ਇਲਾਕਿਆਂ ਵਿਚ ਪਾਏ ਜਾਣ ਵਾਲੇ ਵਿਸ਼ਾਲ ਅਜਗਰ ਪਹਿਲਾਂ ਅਪਣੇ ਸ਼ਿਕਾਰ ‘ਤੇ ਦਰਜਨ ਤੋਂ ਵੱਧ ਤੇਜ਼ਧਾਰ ਦੰਦਾਂ ਨਾਲ ਹਮਲਾ ਕਰਦੇ ਹਨ ਅਤੇ ਮੌਤ ਹੋਣ ਤੱਕ ਉਸ ਨੂੰ ਦੱਬ ਕੇ ਰੱਖਦੇ ਹਨ ਫਿਰ ਮੌਤ ਹੋਣ ਤੋਂ ਬਾਅਦ ਉਸ ਨੂੰ ਖਾ ਜਾਂਦੇ ਹਨ। ਪਿਛਲੇ ਸਾਲ ਮਾਰਚ ਤੋਂ ਬਾਅਦ ਇਹ ਦੁਜੀ ਖਬਰ ਹੈ ਕਿ ਅਜਗਰ ਨੇ ਕਿਸੇ ਮਨੁੱਖ ‘ਤੇ ਹਮਲਾ ਕੀਤਾ ਹੋਵੇ…….. । ਮਾਰਚ 2017 ਨੂੰ 25 ਸਾਲਾਂ ਆਦਮੀ ਨੂੰ ਵਿਸ਼ਾਲ ਅਜਗਰ ਨੇ ਖਾ ਲਿਆ ਸੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: