ਕੁੜੀ ਨੂੰ ਕੁੱਝ ਗਲਤ ਮੁੰਡੇ ਛੇੜ੍ਹ ਰਹੇ ਸੀ .. ਤਾਂ ਸੱਚੀ ਅਰਦਾਸ ਸੁਣ ਕੇ ਦੇਖੋ ਵਾਹਿਗੁਰੂ ਕਿਵੇਂ ਰੱਖਿਆ ਕਰਦਾ ਹੈ

ਜੇ ਤੁਸੀਂ ਸੱਚੇਂ ਦਿਲੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋ ਤਾਂ ਜਰੂ੍ਰ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੀ ਮਦਦ ਕਰਦਾ ਹੈ .. ਇਹ ਵਿਡੀਓ ਬਹੁਤ ਵਧੀਆ ਹੈ ਸਭ ਨਾਲ ਸ਼ੇਅਰ ਕਰੋ ਸਿੱਖ ਇਸ ਦੇਸ਼ ’ਚ ਬਹੁਤ ਛੋਟੀ ਘੱਟਗਿਣਤੀ ’ਚ ਹਨ। ਦੇਸ਼ ਦੀ ਬਹੁਗਿਣਤੀ ਸਿੱਖਾਂ ਵੱਲੋਂ ਇਸ ਦੇਸ਼ ਨੂੰ ਅਜ਼ਾਦ ਕਰਵਾਉਣ, ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ, ਭੁੱਖੇ ਦੇਸ਼ ਦਾ ਢਿੱਡ ਭਰਨ ਲਈ ਆਪਣੀਆਂ ਜਾਨਾਂ ਵਾਰਨ, ਖੂਨ ਪਸੀਨਾ ਵਹਾਉਣ ’ਚ ਮੋਹਰੀ ਰਹੇ। ਪ੍ਰੰਤੂ ਉਸੇ ਦੇਸ਼ ’ਚ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਹਰ ਖੇਤਰ ’ਚ ਜ਼ੋਰ-ਜਬਰ, ਧੱਕਾ, ਵਿਤਕਰਾ ਤੇ ਬੇਇਨਸਾਫ਼ੀ ਹੁੰਦੀ ਆ ਰਹੀ ਹੈ। ਜਿਨਾਂ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਸਿੱਖ ਵਿਦੇਸ਼ੀ ਜਾਬਰ ਹਮਲਾਵਰਾਂ ਤੋਂ ਆਪਣੀਆਂ ਜਾਨਾਂ ਵਾਰ ਕੇ, ਵਾਪਸ ਮੋੜ ਕੇ ਲਿਆਉਂਦੇ ਰਹੇ, ਉਹ  ਹਿੰਦੂਵਾਦੀ ਅੱਜ ਸਿੱਖਾਂ ਦੀਆਂ ਧੀਆਂ-ਭੈਣਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਹਨ। Image result for sikhism1984 ਦੇ ਸਿੱਖ ਕਤਲੇਆਮ ਸਮੇਂ ਸਿੱਖ ਧੀਆਂ-ਭੈਣਾਂ ਦੀ ਹੋਈ ਬੇਪਤੀ ਕਦੇ ਵੀ ਭੁਲਾਈ ਨਹੀਂ ਜਾ ਸਕੇਗੀ। ਜਾਨੂੰਨੀ ਹਿੰਦੂਵਾਦੀਆਂ ਵੱਲੋਂ ਆਪਣੀ ਓਹੋ ਘਿਨਾਉਣੀ ਸੋਚ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਹਰਿਆਣੇ ਦੇ ਜਾਟ ਅੰਦੋਲਨ ਸਮੇਂ ਮੂਰਥਲ ਨੇੜੇ ਮੁੜ ਦੁਹਰਾਇਆ ਗਿਆ ਅਤੇ ਹੁਣ ਉਸ ਘਿਨਾਉਣੇ ਵਹਿਸ਼ੀਆਨੇ, ਕਾਂਡ ਦੀ ਸੁਣਵਾਈ ਕਰ ਰਹੀ ਸਿੱਖ ਜੱਜ ਨੂੰ ਧਮਕੀਆਂ ਮਿਲ ਰਹੀਆਂ …..। ਹਿੰਦੂਵਾਦੀ ਵਿਦਿਆਰਥੀ ਬਿ੍ਰਗੇਡ ਏ. ਬੀ. ਵੀ. ਪੀ. ਦੇ ਫ਼ਿਰਕੂ ਜਾਨੂੰਨੀ ਮੁੰਡੇ, ਸਿੱਖਾਂ ਦੀਆਂ ਧੀਆਂ ਨੂੰ ਸ਼ਰੇਆਮ ਬਲਾਤਕਾਰ ਦੀਆਂ ਧਮਕੀਆਂ ਦੇ ਰਹੇ ਹਨ। ਬੀਤੇ ਦੋ ਦਿਨਾਂ ’ਚ ਸਿੱਖਾਂ ਨਾਲ ਸਬੰਧਿਤ ਵਾਪਰੀਆਂ ਘਟਨਾਵਾਂ ਨੂੰ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਕਿ ਸਿੱਖ ਖ਼ੁਦ ਫੈਸਲਾ ਕਰ ਲੈਣ ਕਿ ‘‘ਕੀ ਉਹ ਇਸ ਮੁਲਕ ਨੂੰ ‘‘ਆਪਣਾ’’ ਆਖ਼ ਸਕਦੇ ਹਨ?Image result for sikhism

ਹਿੰਦੂਵਾਦੀ ਵਿਦਿਆਰਥੀ ਬਿ੍ਰਗੇਡ ਵੱਲੋਂ ਸਿੱਖ ਕੁੜੀਆਂ ਨੂੰ ਸ਼ਰੇਆਮ ਬਲਾਤਕਾਰ ਦੀਆਂ ਧਮਕੀਆਂ – ਕਾਰਗਿਲ ਜੰਗ ਸਮੇਂ ਇਸ ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ ਲਈ ਆਪਣੀ ਜਾਨ ਵਾਰਨ ਵਾਲੇ ਕੈਪਟਨ ਮਨਜੀਤ ਸਿੰਘ ਦੀ ਜੁਆਨ ਬੇਟੀ, ਜਿਹੜੀ ਹਿੰਦ-ਪਾਕਿ ਦੀ ਜੰਗ ਵਿਰੁੱਧ ਆਪਣੇ ਮਨ ਦੇ ਜਜ਼ਬਾਤ ਦੇਸ਼ ਵਾਸੀਆਂ ਨਾਲ ਸਾਂਝੇ ਕਰਦੀ ਹੈ ਅਤੇ ਭਗਵਾਂ ਬਿ੍ਰਗੇਡ ਦੀ ਵਿਦਿਆਰਥੀ ਜਥੇਬੰਦੀ ਏ. ਬੀ. ਵੀ. ਪੀ. ਵੱਲੋਂ ਵਿਦਿਅਕ ਅਦਾਰਿਆਂ ’ਚ ਫਿਰਕੂ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤੇ ਜਾਣ ਦਾ ਵਿਰੋਧ ਕਰਦੀ ਹੈ, ਉਸ ਸਿੱਖ ਕੁੜੀ ਨੂੰ ਇਸ ਗੁੰਡਾ ਬਿ੍ਰਗੇਡ ਵੱਲੋਂ ਸ਼ਰੇਆਮ ਬਲਤਾਕਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ, ਉਸਦੀ ਪਤਾ ਨਹੀਂ, ਕਿਸ-ਕਿਸ ਨਾਲ ਤੁਲਨਾ ਕੀਤੀ ਜਾਂਦੀ ਹੈ, ਮਨਸ਼ਾ – ਸਿੱਖਾਂ ਦੀਆਂ ਬਹੂ-ਬੇਟੀਆਂ ਵਿਰੁੱਧ ਉਸੇ ਜਾਨੂੰਨੀ ਨਫ਼ਰਤ ਦਾ ਪ੍ਰਗਟਾਵਾ,Image result for sikhismਜਿਸਦਾ ਸ਼ਿਕਾਰ ਸਿੱਖ ਧੀਆਂ-ਭੈਣਾਂ 1984 ਦੇ ਸਿੱਖ ਕਤਲੇਆਮ ਸਮੇਂ ਤੇ ਫ਼ਿਰ ਮੂਰਥਲ ’ਚ ਹਰਿਆਣਾ ਜਾਟ ਅੰਦੋਲਨ ਸਮੇਂ ਹੋਈਆਂ ਸਨ। ਕੀ ਸਿੱਖਾਂ ਦੀਆਂ ਬਹੁ-ਬੇਟੀਆਂ ਹੁਣ ਇਸ ਦੇਸ਼ ’ਚ ਆਪਣੇ-ਆਪ ਨੂੰ ਸੁਰੱਖਿਅਤ ਕਿਵੇਂ ਸਮਝਣ ਅਤੇ ਖ਼ੁਦ ਨੂੰ ਇਸ ਦੇਸ਼ ਦੀਆਂ ਧੀਆਂ ਕਿਵੇਂ ਸਮਝਣ? ਜੇ ਕਿਸੇ ਕੋਲ ਕੋਈ ਜਵਾਬ ਹੈ ਤਾਂ ਜ਼ਰੂਰ ਦੇਵੇ?

ਹਰਿਆਣੇ ’ਚ ਜਾਟ ਅੰਦੋਲਨ ਸਮੇਂ ਦਿੱਲੀ-ਅੰਬਾਲਾ ਰੋਡ ਤੇ ਅੰਦੋਲਨਕਾਰੀਆਂ ਨੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਅੱਗਾਂ ਲਾਈਆਂ ਤੇ ਜੀ. ਟੀ. ਰੋਡ ਤੇ ਬਣੇ ਢਾਬਿਆਂ ’ਚ ਸ਼ਰਨ ਲੈ ਕੇ ਬੈਠੀਆਂ ਸਿੱਖਾਂ ਦੀਆਂ ਬਹੂ-ਬੇਟੀਆਂ ਨੂੰ ਧੱਕੇ ਨਾਲ ਘੜੀਸ ਕੇ ਖੇਤਾਂ ’ਚ ਲਿਜਾ ਕੇ, ਸਮੰੂਹਕ ਬਲਾਤਕਾਰ ਕੀਤਾ।….. ਅਨੇਕਾਂ ਚਸ਼ਮਦੀਦ ਗਵਾਹ ਵੀ ਸਾਹਮਣੇ ਆਏ। ਪ੍ਰੰਤੂ ਹਰਿਆਣਾ ਸਰਕਾਰ ਨਹੀਂ ਮੰਨੀ। ਮਾਮਲਾ ਅਦਾਲਤਾਂ ’ਚ ਚਲਾ ਗਿਆ। ਸਰਕਾਰ ਵੱਲੋਂ ਬਣਾਏ ਜਾਂਚ ਕਮਿਸ਼ਨ ਨੇ ਵੀ ਪ੍ਰਵਾਨ ਕੀਤਾ ਕਿ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਸਮੂਹਿਕ ਬਲਾਤਕਾਰ ਹੋਇਆ। ਪ੍ਰੰਤੂ ਹਰਿਆਣਾ ਸਰਕਾਰ ਹਰ ਹੱਥਕੰਡਾ ਵਰਤ ਕੇ, ਇਸ ਸੱਚ ਨੂੰ ਦਬਾਉਣਾ ਚਾਹੁੰਦੀ ਹੈ। ਹੁਣ ਇਹ ਮਾਮਲਾ ਵੀ ਸਾਹਮਣੇ ਆ ਗਿਆ ਹੈ ਕਿ ਜਿਸ ਹੇਠਲੀ ਅਦਾਲਤ ’ਚ ਇਸ ਸਬੰਧੀ ਕੇਸ ਚੱਲ ਰਿਹਾ ਹੈ, ਉਸ ਜੱਜ ਤੇ, ਜਿਹੜੀ ਕਿ ਸਿੱਖ ਹੈ, Image result for sikhismਨਿਰੰਤਰ ਦਬਾਅ ਪਾਇਆ ਜਾ ਰਿਹਾ ਹੈ। ਦੂਜੇ ਸ਼ਬਦਾਂ ’ਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹੀ ਸਿੱਖ ਵਿਰੋਧੀ, ਹਿੰਦੂਵਾਦੀ ਮਾਨਸਿਕਤਾ, ਫ਼ਿਰ ਸਾਹਮਣੇ ਆਉਂਦੀ ਹੈ। ਸਿੱਖ ਦੀ ਧੀਅ, ਜੱਜ ਵਰਗੇ ਸਤਿਕਾਰਤ ਅਹੁਦੇ ਤੇ ਬੈਠੀ ਹੈ, ਪ੍ਰੰਤੂ ਫ਼ਿਰਕੂ ਸੋਚ, ਉਸਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ਼ ਦੇਣ ਲਈ ਤਿਆਰ ਹੈ। ਕੀ ਫ਼ਿਰ ਵੀ ਸਿੱਖ ਆਪਣੇ ਆਪ ਨੂੰ ਇਸ ਦੇਸ਼ ’ਚ ਬਰਾਬਰ ਦੇ ਸ਼ਹਿਰੀ ਮੰਨ ਸਕਦੇ ਹਨ? ਜੇ ਕਿਸੇ ਕੋਲ ਜਵਾਬ ਹੈ ਤਾਂ ਜ਼ਰੂਰ ਦੇ ਸਕਦਾ  …..?

ਸਿੱਖ ਵਿਰੋਧੀ ਤਾਕਤਾਂ ਦੀ ਪੰਜਾਬ ਤੇ ਸਿੱਖਾਂ ਵਿਰੁੱਧ ਗਿਣੀ-ਮਿਥੀ ਸਾਜ਼ਿਸ ਨੂੰ ਨੇਪਰੇ ਚਾੜਣ ਲਈ ਦੇਸ਼ ਦੀਆਂ ਏਜੰਸੀਆਂ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੇ ਕਾਲੇ ਕਾਰਨਾਮਿਆਂ ਨੂੰ ਸਿਰੇ ਚੜਾਉਣ ਲੱਗੀਆਂ ਹੋਈਆਂ ਹਨ। ਸੌਦਾ ਸਾਧ ਦੇ ਦੋ ਚੇਲਿਆਂ ਨੂੰ ਡੇਹਲੋ ਨੇੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਕਿਸੇ ਨੇ ਮਾਰਿਆ, ਕਿਉਂ ਮਾਰਿਆ, ਕੁਝ ਵੀ ਸਪੱਸ਼ਟ ਨਹੀਂ। ਸੌਦਾ ਸਾਧ ਦੇ ਚੇਲੇ-ਚੇਲੀਆਂ ਲੁਧਿਆਣਾ-ਅਹਿਮਦਗੜ ਸੜਕ ਨੂੰ ਜਾਮ ਕਰ ਦਿੰਦੇ ਹਨ, ਸੜਕਾਂ ਤੇ ਤੰਬੂ ਲਾ ਕੇ ਬੈਠ ਜਾਂਦੇ ਹਨ। ਪੁਲਿਸ ਸਿਰਫ਼ ਮਿੰਨਤਾਂ ਹੀ ਕਰੀ ਜਾ ਰਹੀ …..। ਦੂਜੇ ਪਾਸੇ ਮੱਖੂ ਨੇੜੇ ਸੌਦਾ ਸਾਧ ਦੀ ਚਰਚਾ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਅਤੇ ਵਿਰੋਧ ਕਰਨ ਵਾਲੇ ਸਿੱਖਾਂ ਦੀ ਗਿ੍ਰਫ਼ਤਾਰੀਆਂ ਵੱਡੀ ਪੱਧਰ ਤੇ ਸ਼ੁਰੂ ਹੋ ਜਾਂਦੀਆਂ ਹਨ। 90-90 ਸਾਲ ਦੇ ਬਜ਼ੁਰਗਾਂ ਨੂੰ ਵੀ ਬਖ਼ਸਿਆ ਨਹੀਂ ਜਾਂਦਾ। ਇਸੇ ਤਰਾਂ ਦਾ ਧਰਨਾ ਜਦੋਂ ਸਿੱਖ ਲਾਉਂਦੇ ਹਨ ਤਾਂ ਉਨਾਂ ਤੇ ਝੱਟ ਗੋਲੀਆਂ ਦੀ ਵਾਂਛੜ ਤੱਕ ਹੋ ਜਾਂਦੀ ਹੈ। ਕੀ ਹਾਲੇਂ ਵੀ ਸਿੱਖ, ਇਸ ਦੇਸ਼ ’ਚ ਆਪਣੇ ਆਪ ਨੂੰ ਬਰਾਬਰ ਦੇ ਸ਼ਹਿਰੀ ਮੰਨ ਸਕਦੇ ਹਨ। ਸਾਡੇ ਕੋਲ ਤਾਂ ਜਵਾਬ ਨਹੀਂ ਹੈ, ਪ੍ਰੰਤੂ ਜੇ ਕਿਸੇ ਕੋਲ ਜਵਾਬ ਹੋਵੇ ਤਾਂ ਜ਼ਰੂਰ ਦੇਵੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: