ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੇਰਲਾ ਵਿਚ ਮਾਨਸੂਨ ਨੇ ਦਿੱਤੀ ਦਸਤਕ- ਪੰਜਾਬ ‘ਚ ਏਸ ਤਰੀਕ ਨੂੰ ਪਹੁੰਚ ਸਕਦੈ ਮਾਨਸੂਨ ਦੇਖੋ ਪੂਰੀ ਖ਼ਬਰ
ਨਵੀਂ ਦਿੱਲੀ…. ਮਾਨਸੂਨ ਨੇ ਕੇਰਲ ‘ਚ ਇਕ ਜੂਨ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ ਨਿੱਜੀ ਏਜੰਸੀ ਸਕਾਈਮੇਟ ਨੇ ਮਾਨਸੂਨ ਦੇ ਕੇਰਲ ਪਹੁੰਚਣ ਦਾ ਦਾਅਵਾ ਕੀਤਾ ਹੈ।
ਕੇਰਲ ਸਮੇਤ ਦੱਖਣੀ ਦੇ ਤੱਟਵਰਤੀ ਇਲਾਕਿਆਂ ‘ਚ ਬਾਰਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਇਸ ਵਾਰ ਦੇਸ਼ ‘ਚ ਮਾਨਸੂਨ ਆਮ ਰਹਿਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ। ਸਕਾਈਮੇਟ ਮੁਤਾਬਕ ਕੇਰਲ ‘ਚ ਸਾਰੇ ਮੌਸਮ ਕੇਂਦਰਾਂ ‘ਤੇ ਦੋ ਦਿਨ ਤੋਂ ਬਾਰਸ਼ ਦਰਜ ਕੀਤੀ ਗਈ ਹੈ।
ਹਵਾਵਾਂ ਦੇ ਆਧਾਰ ‘ਤੇ ਵੀ ਕਿਹਾ ਜਾ ਸਕਦਾ ਹੈ ਕਿ ਮਾਨਸੂਨ ਆ ਗਿਆ ਹੈ। ਅਗਲੇ 24 ਘੰਟਿਆਂ ‘ਚ ਕੇਰਲ ਦੇ ਕੁਝ ਹਿੱਸਿਆਂ, ਤਾਮਿਲਨਾਡੂ, ਬੰਗਾਲ ਦੀ ਖਾੜੀ ਦੇ ਨਾਲ ਹੀ ਅੰਡਮਾਨ-ਨਿਕੋਬਾਰ ‘ਚ ਤੇਜ਼ ਬਾਰਸ਼ ਦੇ ਆਸਾਰ ਹਨ। ਜੂਨ ‘ਚ ਦੇਸ਼ ਦੇ 80 ਫੀਸਦੀ ਇਲਾਕਿਆਂ ‘ਚ ਮਾਨਸੂਨ ਦੇ ਛਾਏ ਜਾਣ ਦਾ ਅੰਦਾਜ਼ਾ ਹੈ।
ਪੰਜਾਬ ‘ਚ 8 ਜੂਨ ਤਕ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕਿਤੇ-ਕਿਤੇ ਬੂੰਦਾ-ਬਾਂਦੀ ਨਾਲ ਪਾਰਾ 42 ਦੇ ਪਾਰ ਰਹੇਗਾ। ਹਾਲਾਂਕਿ 10 ਜੂਨ ਦੇ ਨੇੜੇ-ਤੇੜੇ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਉਦੋਂ ਤਕ ਗਰਮੀ ਇਸ ਤਰ੍ਹਾਂ ਬਰਕਰਾਰ ਰਹੇਗੀ। ਮਾਨਸੂਨ ਜੇਕਰ ਸਹੀ ਰਫਤਾਰ ਨਾਲ ਵਧਦਾ ਹੈ ਤਾਂ 1 ਜੁਲਾਈ ਤਕ ਇਸ ਦਾ ਪੰਜਾਬ ‘ਚ ਆਗਮਨ ਹੋ ਸਕਦਾ ਹੈ। ਪਿਛਲੇ ਸਾਲ ਸੂਬੇ ‘ਚ ਮਾਨਸੂਨ 11 ਜੁਲਾਈ ਨੂੰ ਪਹੁੰਚਿਆ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ