ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੰਡਕਟਰ ਸਿੱਖ ਰਿਹਾ ਸੀ ਬੱਸ, ਸੰਤੁਲਨ ਵਿਗੜਨ ਨਾਲ ਦਰਖ਼ਤ ‘ਚ ਟਕਰਾਈ ਬੱਸ, 3 ਬੱਚਿਆਂ ਸਮੇਤ 1 ਔਰਤ
ਅੱਜ ਇੱਕ ਵੱਡਾ ਹਾਦਸਾ ਹੁੰਦੇ ਟੱਲ ਗਿਆ ਜਦੋਂ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਟਾਂਡਾ ਦੇ ਪਿੰਡ ਟੱਲੀ ‘ਚ ਇੱਕ ਨਿੱਜੀ ਸਕੂਲ ਬੱਸ ਦਾ ਕੰਡਕਟਰ ਬੱਸ ਸਿੱਖ ਰਿਹਾ ਸੀ ਅਤੇ ਉਸੇ ਦੌਰਾਨ ਸੰਤੁਲਨ ਵਿਗੜਨ ਨਾਲ ਬੱਸ ਦਰਖ਼ਤ ਨਾਲ ਟਕਰਾ ਗਈ ਜਿਸ ਚ ਇੱਕ ਔਰਤ ਸਮੇਤ 3 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹਨ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਮੌਕੇ ਤੇ ਮੌਜੂਦ ਦੁਕਾਨਦਾਰ ਨੇ ਦੱਸਿਆ ਕਿ ਬੱਸ ‘ਚ ਕੁੱਲ 5 ਬੱਚੇ ਬੈਠੇ ਸਨ ਅਤੇ ਬੱਸ ਚਾਲਕ ਬੱਚਿਆਂ ਦੇ ਨਾਲ ਹੀ ਬੈਠਾ ਸੀ, ਕੰਡਕਟਰ ਬੱਸ ਚਲਾ ਰਿਹਾ ਸੀ ਜਿਸ ਕਾਰਨ ਉਸ ਕੋਲੋਂ ਸੰਤੁਲਨ ਸਾਂਭਿਆ ਨਹੀਂ ਗਿਆ ਅਤੇ ਬੱਸ ਦੀ ਦਰੱਖਤ ਨਾਲ ਟੱਕਰ ਹੋ ਗਈ। ਉੱਥੇ ਹੀ ਹਾਦਸੇ ‘ਚ ਜ਼ਖਮੀ ਹੋਈ ਵਿਦਿਆਰਥਣ ਜੈਸਮੀਨ ਨੇ ਦੱਸਿਆ ਕਿ ਬੱਸ ਚਾਲਕ ਪਹਿਲਾਂ ਵੀ ਐਕਸੀਡੈਂਟ ਕਰ ਚੁੱਕਾ ਹੈ। ਜਦੋਂ ਇਸ ਬਾਰੇ
ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਬੱਸ ਚਾਲਕ ਦੀ ਜਗ੍ਹਾ ਕੰਡਕਟਰ ਬੱਸ ਚਲਾ ਰਿਹਾ ਸੀ ਤਾਂ ਇਹ ਗਲਤ ਹੈ ਅਤੇ ਇਸ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਇਏ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡਰਾਈਵਰ ਸਮੇਤ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਣਦੀ ਕਾਰਵਾਈ ਕਰਨਗੇ।