ਕੰਡੋਮ ਬਾਰੇ ਇਹ ਬਹੁਤ ਹੀ ਜਰੂਰੀ ਜਾਣਕਾਰੀ ਅੱਜ ਤੱਕ ਕੋਈ ਨਹੀਂ ਦੱਸੇਗਾ ਤੁਹਾਨੂੰ, ਜਾਣਕਾਰੀ ਸ਼ੇਅਰ ਜਰੂਰ ਕਰੋ

ਅਕਸਰ ਸੇਫ ਸੈਕਸ ਅਤੇ ਅਨਚਾਹੀ ਪ੍ਰੈਗਨੈਂਸੀ ਦੇ ਦੌਰਾਨ ਕਪਲਸ ਕੰਡੋਮ ਦਾ ਇਸਤੇਮਾਲ ਕਰਦੇ ਹਨ ,ਕਿਉਂਕਿ ਕਪਲਸ ਨੂੰ ਲੱਗਦਾ ਹੈ ਅਜਿਹਾ ਕਰਨਾ ਨਾਲ ਉਹ ਅਣਚਾਹੇ ਪ੍ਰੈਗਨੈਂਸੀ ਜਾਂ ਐੈੱਸ.ਟੀ.ਡੀ ਤੋਂ ਬਚ ਸਕਣਗੇ ਜੋ ਕਾਫੀ ਹੱਦ ਤੱਕ ਸਹੀ ਵੀ ਹੈ ,ਪਰ ਇਹ ਪੂਰੀ ਟਰਨ ਸੱਚ ਨਹੀਂ ਹੈ |ਜਿਵੇਂ ਕਿ ਯੌਨ ਸੰਬੰਧ ਬਣਾਉਂਦੇ ਸਮੇਂ ਕੰਡੋਮ ਪਹਿਨਣਾ ਜਰੂਰੀ ਹੈ ਵੈਸੇ ਹੀ ਕੰਡੋਮ ਦਾ ਚੁਣਾਵ ਕਰਦੇ ਸਮੇਂ ,ਪਹਿਨਦੇ ਸਮੇਂ ਅਤੇ ਉਤਰਦੇ ਸਮੇਂ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |ਅੱਜ ਇਸ ਆਰਟੀਕਲ ਦੇ ਜਰੀਏ ਅਜਿਹੀਆਂ ਹੀ ਕੁੱਝ ਗੱਲਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ |

ਕੰਡੋਮ ਦਾ ਚੁਣਾਵ ਕਰਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖੋ……………..

1. ਸਾਇਜ ਦਾ ਰੱਖੋ ਖਿਆਲ………………….

ਕੰਡੋਮ ਵੀ ਅਲੱਗ-ਅਲੱਗ ਸਾਇਜ ਦੇ ਹੁੰਦੇ ਹਨ ਅਤੇ ਕੰਡੋਮ ਦਾ ਚੂਨਾਵ ਕਰਦੇ ਸਮੇਂ ਸਾਇਜ ਕਾਫੀ ਮਾਈਨੇ ਰੱਖਦਾ ਹੈ |ਜੇਕਰ ਤੁਸੀਂ ਗਲਰ ਸਾਇਜ ਦਾ ਕੰਡੋਮ ਲੈਂਦੇ ਹੋ ਤਾਂ ਤੁਹਾਨੂੰ ਸੈਕਸ ਦੇ ਦੌਰਾਨ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |ਇਸ ਲਈ ਹਮੇਸ਼ਾਂ ਸਹੀ ਸਾਇਜ ਦਾ ਕੰਡੋਮ ਲਵੋ |

2. ਕਵਾਲਿਟੀ ਦਾ ਰੱਖੋ ਧਿਆਨ…………………..

ਕਦੇ ਵੀ ਕੰਡੋਮ ਦੀ ਕਵਾਲਿਟੀ ਦੇ ਨਾਲ ਸਮਝੌਤਾ ਨਾ ਕਰੋ |ਪੈਸੇ ਬਚਾਉਣ ਦੇ ਲਈ ਕਦੇ ਵੀ ਕਵਾਲਿਟੀ ਨੂੰ ਅਨਦੇਖਾ ਨਾ ਕਰੋ |ਕੰਡੋਮ ਦੇ ਪੈਕੇਟ ਨੂੰ ਚੰਗੀ ਤਰਾਂ ਜਾਂਚ ਲਵੋ |ਜੇਕਰ ਪੈਕੇਟ ਜਿਆਦਾ ਪੁਰਾਣਾ ਲੱਗੇ ਤਾਂ ਉਸਨੂੰ ਨਾ ਖਰੀਦੋ |ਇਸ ਤੋਂ ਇਲਾਵਾ ਹਮੇਸ਼ਾਂ ਕੰਡੋਮ ਦੇ ਪੈਕੇਟ ਵਿਚ ਐਕਸਪਾਯਰੀ ਡੇਟ ਈ ਜਾਂਚ ਲਵੋ |ਜੇਕਰ ਤੁਸੀਂ ਚੰਗੀ ਕਵਾਲਿਟੀ ਦਾ ਕੰਡੋਮ ਇਸਤੇਮਾਲ ਨਹੀਂ ਕਰੋਂਗੇ ਤਾਂ ਹੋ ਸਕਦਾ ਹੈ ਕਿ ਤੁਹਾਡਾ ਕੰਡੋਮ ਇਸਤੇਮਾਲ ਕਰਦੇ ਵਕਤ ਫਟ ਜਾਵੇ |

 

3. ਸੁਰੱਖਿਆ ਦਾ ਰੱਖੋ ਧਿਆਨ……………………………

ਬਾਜਾਰ ਵਿਚ ਕਈ ਤਰਾਂ ਦੇ ਕੰਡੋਮ ਮਿਲਦੇ ਹਨ ਜਿਵੇਂ ਲੇਟੇਕਸ ਕੰਡੋਮ ,ਲੇਂਮਬਸਕਿੰਨ ਕੰਡੋਮ ਅਤੇ ਪਾੱਲੀਯੂਰੇਥਨ ਕੰਡੋਮ ,ਇਹਨਾਂ ਸਭ ਤੋਂ ਇਲਾਵਾ ਕਲਰਡ ,ਰਿੱਬੜ ਅਤੇ ਫਲੇਵਰਡ ਕੰਡੋਮ ਵੀ ਮੈਡੀਕਲ ਸਟੋਰਸ ਵਿਚ ਉਪਲਬਧ ਹੁੰਦੇ ਹਨ ਧਿਆਨ ਰੱਖੋ ਕਿ ਤੁਹਾਡਾ ਕੰਡੋਮ ਤੁਹਾਨੂੰ ਸੇਫ ਸੈਕਸ ਵਿਚ ਅਤੇ ਐੱਸ.ਟੀ.ਡੀ ਤੋਂ ਬਚਾਏ |ਇਸ ਤੋਂ ਇਲਾਵਾ ਲੇਂਮਬਸਕਿੰਨ ਅਤੇ ਦੂਸਰੇ ਜਾਨਵਰਾਂ ਦੇ ਉੱਤਕਾਂ ਤੋਂ ਬਣੇ ਕੰਡੋਮ ਇੰਨੇਂ ਪ੍ਰਭਾਵਸ਼ਾਲੀ ਨਹੀਂ ਹੁੰਦੇ |ਇਸ ਲਈ ਲੇਟੇਕਸ ਜਾਂ ਪਾੱਲੀਥੀਨ ਕੰਡੋਮ ਦਾ ਪ੍ਰਯੋਗ ਕਰੋ |ਇਹ ਕਾਫੀ ਸੁਰੱਖਿਅਤ ਹੁੰਦੇ |

ਪਹਿਨਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ…………………………..

ਕੰਡੋਮ ਨੂੰ ਉਲਟਾ ਪਹਿਨਣ ਦੇ ਬਾਅਦ ਇਸਤੇਮਾਲ ਨਾ ਕਰੋ……………………

ਅਕਸਰ ਪਹਿਲੀ ਵਾਰ ਕੰਡੋਮ ਇਸਤੇਮਾਲ ਕਰਨ ਵਾਲੇ ਲੋਕ ਗਲਤੀ ਨਾਲ ਕਦੇ-ਕਦੇ ਉਲਟਾ ਕੰਡੋਮ ਪਹਿਣ ਲੈਂਦੇ ਹਨ ਪਰ ਹਮੇਸ਼ਾਂ ਯਾਦ ਰੱਖੋ ਕਿ ਇੱਕ ਵਾਰ ਉਲਟਾ ਪਹਿਨੇ ਕੰਡੋਮ ਨੂੰ ਦੁਬਾਰਾ ਸਿੱਧਾ ਕਰਕੇ ਇਸਤੇਮਾਲ ਨਾ ਕਰੋ |ਇਸ ਨਾਲ ਪ੍ਰੈਗਨੈਂਸੀ ਦਾ ਖਤਰਾ ਰਹਿੰਦਾ ਹੈ |

ਐਕਸਪਾਯਰੀ ਡੇਟ ਦੇਖ ਲਵੋ………………………….

ਹਰ ਚੀਜ ਦੀ ਤਰਾਂ ਕੰਡੋਮ ਦਾ ਵੀ ਐਕਸਪਾਯਰੀ ਡੇਟ ਹੁੰਦਾ ਹੈ ਇਸ ਲਈ ਜੇਕਰ ਤੁਹਾਡਾ ਕੰਡੋਮ ਘਰ ਵਿਚ ਬਹੁਤ ਦਿਨ ਤੋਂ ਹੈ ਤਾਂ ਇਸਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਐਕਸਪਾਯਰੀ ਤਰੀਕ ਜਰੂਰ ਦੇਖੋ |ਇਸ ਤੋਂ ਇਲਾਵਾ ਕੰਡੋਮ ਨੂੰ ਗਰਮ ਜਗਾ ਉੱਪਰ ਨਾ ਰੱਖੋ |ਅਜਿਹਾ ਕਰਨ ਨਾਲ ਕੰਡੋਮ ਜਲਦੀ ਖਰਾਬ ਹੁੰਦੇ ਹਨ |

ਕੰਡੋਮ ਨੂੰ ਚੈੱਕ ਕਰੋ………………………..

ਜੇਕਰ ਤੁਹਾਡੇ ਘਰ ਵਿਚ ਬਹੁਤ ਦਿਨਾਂ ਤੋਂ ਕੰਡੋਮ ਪਿਆ ਹੈ ਅਤੇ ਤੁਹਾਡਾ ਮੂਡ ਬਣ ਗਿਆ ਹੈ ਤਾਂ ਤੁਸੀਂ ਇੱਕ ਵਾਰ ਕੰਡੋਮ ਵਿਚ ਪਾਣੀ ਭਰ ਕੇ ਚੈੱਕ ਕਰ ਲਵੋ ਕਿ ਕੀਤੇ ਪਾਣੀ ਨਿਕਲ ਤਾਂ ਨਹੀਂ ਰਿਹਾ |ਇਸ ਨਾਲ ਤੁਹਾਨੂੰ ਕੰਡੋਮ ਦੇ ਸਹੀ ਹੋਣ ਦਾ ਪਤਾ ਚੱਲ ਜਾਵੇਗਾ |

 

ਇਹ ਗੱਲਾਂ ਵੀ ਬਹੁਤ ਜਰੂਰੀ ਹਨ………………………..

– ਕੰਡੋਮ ਨੂੰ ਕੱਪੜੇ ਨਾਲ ਫੜ ਕੇ ਉਤਾਰੋ ਅਤੇ ਧਿਆਨ ਰਹੇ ਕਿ ਕੰਡੋਮ ਫਟੇ ਨਾ |

– ਸੈਕਸ ਦੇ ਬਾਅਦ ਜਦ ਕੰਡੋਮ ਉਤਾਰ ਲਵੋ ਤਾਂ ਪੇਨਿਸ ਅਤੇ ਹੱਥ ਨੂੰ ਚੰਗੀ ਤਰਾਂ ਧੋ ਲਵੋ ਤਾਂ ਕਿ ਪੇਨਿਸ ਵਿਚ ਲੱਗੇ ਸਿਮੇਨ ਹੱਟ ਜਾਣ |ਨਹੀਂ ਤਾਂ ਜੇਕਰ ਇਹ ਗਲਤੀ ਨਾਲ ਤੁਹਾਡੇ ਪਾਰਟਨਰ ਤੱਕ ਪਹੁੰਚ ਜਾਵੇ ਤਾਂ ਉਸਦੇ ਪ੍ਰੈਗਨੈਂਸੀ ਦੇ ਚਾਂਸ ਵੀ ਹੋ ਸਕਦੇ ਹਨ |

– ਕੰਡੋਮ ਨੂੰ ਇਸਤੇਮਾਲ ਕਰਨ ਦੇ ਬਾਅਦ ਅਤੇ ਸੁੱਟਣ ਤੋਂ ਪਹਿਲਾਂ ਗੰਢ ਜਰੂਰ ਬੰਨ ਲਵੋ |ਇਹ ਸਹੀ ਤਰੀਕਾ ਹੈ ਕੰਡੋਮ ਨੂੰ ਸੁੱਟਣ ਦਾ |

– ਕੰਡੋਮ ਨੂੰ ਇਸਤੇਮਾਲ ਕਰਨ ਦੇ ਬਾਅਦ ਖੁੱਲੇ ਵਿਚ ਨਾ ਸੁੱਟੋ ਜਾਂ ਆਪਣੇ ਘਰ ਵਿਚ ਕੰਡੋਮ ਦੇ ਪੈਕੇਟ ਨੂੰ ਇੱਧਰ-ਉੱਧਰ ਨਾ ਰੱਖੋ ਨਹੀਂ ਤਾਂ ਇਹ ਕਿਸੇ ਦੇ ਵੀ ਸੰਪਰਕ ਵਿਚ ਆ ਸਕਦਾ ਹੈ ਜਾਂ ਕੋਈ ਵੀ ਦੇਖ ਸਕਦਾ ਹੈ ਜਿਸਦੇ ਬਾਅਦ ਤੁਹਾਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ |

– ਜੇਕਰ ਤੁਸੀਂ ਅਤੇ ਤੁਹਾਡੇ ਪਾਰਟਨਰ ਇੰਨਫ਼ੈਕਸ਼ਨ ,ਐੈੱਸ.ਟੀ.ਡੀ ਅਤੇ ਅਨਚਾਹੀ ਪ੍ਰੈਗਨੈਂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਹਮੇਸ਼ਾਂ ਸੈਕਸ ਦੇ ਬਾਅਦ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿਉਂਕਿ ਮਜਾ ਕਦ ਸਜਾ ਬਣ ਜਾਵੇ ਇਹ ਤੁਹਾਨੂੰ ਵੀ ਪਤਾ ਨਹੀਂ ਚੱਲੇਗਾ |


Posted

in

by

Tags: