ਖੁੱਲ੍ਹੀ ਪੋਲ ਜੇਲ੍ਹ ਪ੍ਰਸ਼ਾਸਨ ਦੀ, ਰਾਮ ਰਹੀਮ ਜੇਲ੍ਹ ‘ਚ ਦੇਖੋ ਆਹ ਕੀ ਕਰ ਰਿਹਾ

ਆਈ ਹੁਣੇ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜੇਲ੍ਹ ‘ਚ ਦੇਖੋ ਆਹ ਕੀ ਕਰ ਰਿਹਾ ਰਾਮ ਰਹੀਮ ……

ਸਾਧਵੀਆਂ ਦੇ ਨਾਲ ਦੁਸ਼ਕਰਮ ਮਾਮਲੇ ‘ਚ ਸੁਨਾਰੀਆ ਜੇਲ੍ਹ ‘ਚ ਬੰਦ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ ਹਨ। ਸੁਨਾਰੀਆ ਜੇਲ੍ਹ ‘ਚੋਂ ਪੈਰੋਲ ‘ਤੇ ਬਾਹਰ ਆਏ ਇੱਕ ਕੈਦੀ ਨੇ ਕਈ ਖੁਲਾਸੇ ਕੀਤੇ । ਜਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾੜਾ ਮੁਹੱਲੇ ‘ਚ ਰਹਿਣ ਵਾਲੇ ਕਿਸ਼ਨ ਸ਼ਰਮਾ ਨੇ ਦਾਅਵਾ ਕੀਤਾ ਕਿ ਕਰੀਬ ਡੇਢ ਪਹਿਲਾਂ ਮਹੀਨਾ ਜੇਲ੍ਹ ‘ਚ ਹੋਏ ਪ੍ਰੋਗਰਾਮ ‘ਚ ਰਾਮ ਰਹੀਮ ਨੇ ਦੋ ਭਜਨ ਗਾਏ। ਇਸ ਤੋਂ ਬਿਨਾਂ ਉਸ ਨੇ ਜੇਲ੍ਹ ‘ਚ ਡੇਰਾਮੁਖੀ ਵੱਲੋਂ ਭੰਡਾਰਾ ਲਾਉਣ ਦਾ ਵੀ ਦਾਅਵਾ ਕੀਤਾ।

Gurmeet Ram Rahim

 

 

ਕਿਸ਼ਨ ਸ਼ਰਮਾ ਵੀ ਦੁਸ਼ਕਰਮ ਮਾਮਲੇ ‘ਚ ਹੀ ਜੇਲ੍ਹ ‘ਚ ਬੰਦ ਹੈ ਅਤੇ 15 ਦਿਨ ਲਈ ਪੈਰੋਲ ‘ਤੇ ਬਾਹਰ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸ਼ਨ ਸ਼ਰਮਾ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਜੇਲ੍ਹ ‘ਚ ਸੰਗੀਤਕ ਪ੍ਰੋਗਰਾਮ ਸੀ। ਇਸ ‘ਚ ਰਾਮ ਰਹੀਮ ਨੇ ਵੀ ਭਾਗ ਲਿਆ ਸੀ ਅਤੇ ਦੋ ਭਜਨ ਵੀ ਗਾਏ ਸਨ। ਇਸ ਤੋਂ ਦੋ ਮਹੀਨੇ ਪਹਿਲਾਂ ਉਹਨਾਂ ਨੇ ਜੇਲ੍ਹ ‘ਚ ਭੰਡਾਰਾ ਵੀ ਕੀਤਾ ਸੀ।

Gurmeet Ram Rahim

ਕਿਸ਼ਨ ਸ਼ਰਮਾ ਨੇ ਦਾਅਵਾ ਕੀਤਾ ਕਿ ਰਾਮ ਰਹੀਮ ਨੇ ਕਿਹਾ ਸੀ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਪਰ ਉਸ ਨੇ ਇਹਨੀ ਵੱਡੀ ਗਲਤੀ ਨਹੀਂ ਕੀਤੀ ਸੀ, ਜੋ ਕਿ ਉਸ ‘ਤੇ ਥੋਪੀ ਗਾਈ ਹੈ। ਉਸ ਨੇ ਕਿਹਾ ਕਿ ਰਾਮ ਰਹੀਮ ਦਾ ਦਿਨ ਵੀ ਆਮ ਕੈਦੀਆਂ ਵਾਂਗ ਹੀ ਲੰਘਦਾ ਹੈ। ਪਰ ਉਸ ਨੂੰ ਇੱਕ ਵੱਖਰੀ ਬੈਰਕ ‘ਚ ਰੱਖਿਆ ਗਿਆ ਹੈ। ਕਿਸ਼ਨ ਸ਼ਰਮਾ ਨੇ ਦੱਸਿਆ ਕਿ ਜੇਲ੍ਹ ‘ਚ ਕਾਫੀ ਲੋਕ ਉਸ ਨੂੰ ਪਸੰਦ ਕਰਦੇ ਹਨ ਅਤੇ ਕੁੱਝ ਉਸ ਦਾ ਵਿਰੋਧ ਵੀ ਕਰਦੇ ਹਨ।

Gurmeet Ram Rahim

 

 

ਦੱਸ ਦੇਈਏ ਤੁਹਾਨੂੰ ਕਿ ਰਾਮ ਰਹੀਮ ਦੇ ਵੱਖ – ਵੱਖ ਨੇਤਾਵਾਂ ਨਾਲ ਅਤੇ ਦਲਾਂ ਨਾਲ ਸੰਪਰਕ ਸੀ। ਗੁਰਮੀਤ ਰਾਮ ਰਹੀਮ ਨੂੰ ਦੁਸ਼ਕਰਮ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਨਾਰੀਆ ਜੇਲ੍ਹ ‘ਚ ਲਿਆਂਦਾ ਗਿਆ ਅਤੇ ਇਸ ਤੋਂ ਬਾਅਦ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਹੁਣ ਇਸ ਹੀ ਜੇਲ੍ਹ ‘ਚ ਬੰਦ ਹੈ। ਜੇਲ੍ਹ ‘ਚ ਰਾਮ ਰਹੀਮ ਦੇ ਜੇਲ੍ਹ ‘ਚ ਪ੍ਰੋਗਰਾਮਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਹੋਣ ਦੀ ਸੰਭਾਵਨਾ । ਪਰ ਜੇਲ੍ਹ ਪ੍ਰਸ਼ਾਸਨ ਨੇ ਕਿਸ਼ਨ ਸ਼ਰਮਾ ਦੇ ਬਿਆਨ ਤੋਂ ਬਾਅਦ ਇਸ ਮਾਮਲੇ ‘ਚ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ।

Gurmeet Ram Rahim

 

ਤਾਜੀਆਂ  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਖੁੱਲ੍ਹੀ ਪੋਲ ਜੇਲ੍ਹ ਪ੍ਰਸ਼ਾਸਨ ਦੀ, ਰਾਮ ਰਹੀਮ ਜੇਲ੍ਹ ‘ਚ ਦੇਖੋ ਆਹ ਕੀ ਕਰ ਰਿਹਾ


Posted

in

by

Tags: