ਗਰਮੀ ਵਧਣ ਨਾਲ ਪੰਜਾਬ ਸਰਕਾਰ ਦਾ ਇੰਜਣ ਵੀ ਹੋਇਆ ਗਰਮ, ਦਿੱਤਾ ਲੋਕਾਂ ਨੂੰ ਇੱਕ ਹੋਰ ਕਰਾਰਾ ਝਟਕਾ…
ਗਰਮੀ ਵਧਣ ਨਾਲ ਪੰਜਾਬ ਸਰਕਾਰ ਦਾ ਇੰਜਣ ਵੀ ਹੋਇਆ ਗਰਮ, ਦਿੱਤਾ ਲੋਕਾਂ ਨੂੰ ਇੱਕ ਹੋਰ ਕਰਾਰਾ ਝਟਕਾ…
ਹਾਲੇ ਤੱਕ ਗਰਮੀ ਦਾ ਮੌਸਮ ਭਾਵੇਂ ਪੂਰੀ ਤਰ੍ਹਾਂ ਨਹੀਂ ਭਖਿਆ, ਪਰ ਇਸ ਮੌਸਮ ਨੇ ਪੰਜਾਬ ਸਰਕਾਰ ਨੂੰ ਗਰਮੀ ਚੜ੍ਹਾ ਦਿੱਤੀ ਹੈ ਜਿਸਦਾ ਅਸਰ ਹੁਣ ਆਮ ਜਨਤਾ ਨੂੰ ਆਪਣੇ ਉਪਰ ਝੱਲਣਾ ਪਵੇਗਾ। ਸੂਬੇ ਦੀ ਜਨਤਾ ਜਿੱਥੇ ਸਰਕਾਰ ਤੋਂ ਰਾਹਤ ਦੀ ਉਮੀਦ ਕਰਦੀ ਹੈ ਓਥੇ ਹੀ ਸਰਕਾਰ ਆਮ ਜਨਤਾ ਨੂੰ
ਝਟਕੇ ‘ਤੇ ਝਟਕਾ ਦੇ ਰਹੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਲਏ ਗਏ ਨਵੇਂ ਫੈਸਲੇ ਅਨੁਸਾਰ ਸੂਬੇ ਦੀ ਜਨਤਾ ‘ਤੇ ਹੋਰ ਵਾਧੂ ਭਾਰ ਤਾਂ ਪੈਣ ਜਾ ਹੀ ਰਿਹਾ ਹੈ ਇਸਦੇ ਨਾਲ ਨਾਲ ਲੋਕਾਂ ਨੂੰ ਬਿਜਲੀ ਦਾ ਵੱਡਾ ‘ਤੇ ਤਗੜਾ ਝਟਕਾ ਵੀ ਲਗੇਗਾ।
ਸੂਬੇ ਦੀ ਪਿਛਲੀ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਸੂਬੇ ਵਿਚ ਬਿਜਲੀ ਆਪਣੀ ਤੈਅ ਸੀਮਾ ਨਾਲੋਂ ਜਿਆਦਾ ਬਣ ਰਹੀ ਹੈ। ਨਵੀਂ ਕੈਪਟਨ ਸਰਕਾਰ ਨੇ ਜਿਥੇ ਆਉਂਦਿਆਂ ਹੀ ਥਰਮਲ ਪਲਾਂਟ ਵੀ ਬੰਦ ਕਰ ਦਿੱਤੇ ਓਥੇ ਹੀ ਬਿਜਲੀ ਵੀ ਮਹਿੰਗੀ ਕਰਨੀ ਜਾਰੀ ਰੱਖੀ। ਕਈ ਲੋਕ ਬੇਰੋਜ਼ਗਾਰ ਵੀ ਹੋਏ ਪਰ ਸਰਕਾਰ ਨੇ ਬਿਜਲੀ ਦੇ ਬਿੱਲ ‘ਚ ਵਾਧਾ ਕਰ ਕੇ ਆਮ ਜਨਤਾ ਨੂੰ ਹੋਰ ਝਟਕਾ ਦੇ ਦਿੱਤਾ ਹੈ। ਅੱਜ ਪੰਜਾਬ ਸਰਕਾਰ ਵੱਲੋਂ ਨਵੇਂ ਜਾਰੀ ਹੋਏ ਫੁਰਮਾਨ ਅਨੁਸਾਰ ਪੰਜਾਬ ਸਰਕਾਰ ਨੇ ਸਾਰੇ ਖ਼ਪਤਕਾਰਾਂ ਲਈ ਬਿਜਲੀ ਦੀਆਂ ਨਵੀਆਂ ਦਰਾਂ ਦਾ ਐਲਾਨ ਕਰ ਦਿੱਤਾ ਹੈ।
ਸੂਬੇ ਵਿਚ ਸਾਰੀਆਂ ਸ਼੍ਰੇਣੀਆਂ ਲਈ ਬਿਜਲੀ ਦਰ ਨੂੰ 2.2 ਫ਼ੀਸਦ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਮਨ ਤੇ ਮੱਧ ਬਿਜਲੀ ਖਪਤ ਵਾਲੀਆਂ ਸਨਅਤਾਂ ਲਈ ਵੀ ਨਵੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਜੇਕਰ ਸੂਬੇ ਵਿਚ ਸਨਅਤਾਂ ਰਾਤ ਨੂੰ ਵੀ ਚਾਲੂ ਰਹਿੰਦੀਆਂ ਹਨ ਤਾਂ ਇਨ੍ਹਾਂ ਨੂੰ ਸਥਾਈ ਕਿਰਾਏ ਦਾ ਅੱਧ ਹੀ ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਇਨ੍ਹਾਂ ਲਈ ਨਵੀਂ ਬਿਜਲੀ ਦਰ ਚਾਰ ਰੁਪਏ ਅਠਾਈ ਪੈਸੇ ਪ੍ਰਤੀ ਯੂਨਿਟ ਰੱਖੀ ਗਈ ਹੈ। ਇਹ ਵਿਸ਼ੇਸ਼ ਸੁਵਿਧਾ ਰਾਤ ਨੂੰ ਬਿਜਲੀ ਵਰਤਣ ਵਾਲੇ ਕਾਰਖਾਨਿਆਂ ਲਈ ਹੀ ਹੋਣਗੀਆਂ।
ਆਮ ਲੋਕਾਂ ਲਈ ਬਿਜਲੀ ਦਰ ਵਿੱਚ ਬਾਰਾਂ ਪੈਸੇ ਤੋਂ ਲੈ ਕੇ ਚੌਦਾਂ ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਹਿੰਗੀ ਹੋ ਗਈ ਹੈ। ਹਾਲਾਂਕਿ, ਗ਼ੈਰ ਸਨਅਤੀ ਤੇ ਵਪਾਰਕ ਖਪਤਕਾਰਾਂ ਲਈ ਦੋ ਪੈਸੇ ਤੋਂ ਲੈ ਕੇ ਪੰਜ ਪੈਸੇ ਪ੍ਰਤੀ ਯੂਨਿਟ ਬਿਜਲੀ ਦੀ ਕੀਮਤ ਵਧੀ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਆਮ ਜਨਤਾ ‘ਤੇ ਪਾਏ ਗਏ ਇਸ ਵਾਧੂ ਬੋਝ ਦਾ ਕੀ ਨਤੀਜਾ ਨਿਕਲਦਾ ਹੈ। ਇਹ ਵਾਧਾ ਸਰਕਾਰ ਅਤੇ ਆਮ ਜਨਤਾ ਨੂੰ ਕਿਸ ਪਾਸੇ ਲੈ ਕੇ ਜਾਂਦਾ ਹੈ।