ਗਾਂ ਨਾਲ ਟੱਕਰ ਹੋਣ ਨਾਲ ਪਤੀ ਦੀ ਹੋਈ ਮੌਤ, ਫਿਰ ਆਹ ਦੇਖੋ ਪਤਨੀ ਨੇ ਕੀਤਾ ਜੋ ਕੋਈ ਸੋਚ ਵੀ ਨਹੀ ਸਕਦਾ

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗਾਂ ਨਾਲ ਟੱਕਰ ਹੋਣ ਨਾਲ ਪਤੀ ਦੀ ਹੋਈ ਮੌਤ, ਫਿਰ ਆਹ ਦੇਖੋ ਪਤਨੀ ਨੇ ਕੀਤਾ ਜੋ ਕੋਈ ਸੋਚ ਵੀ ਨਹੀ ਸਕਦਾ

 

ਮੁਹਾਲੀ ਦੇ ਫੇਜ਼-7 ਵਿਖੇ ਅਵਾਰਾ ਗਾਂ ਦੀ ਟੱਕਰ ਨਾਲ ਰਾਜਿੰਦਰ ਨਾਮ ਦੇ ਵਿਅਕਤੀ ਦੀ ਮੌਤ ਦੀ ਘਟਨਾ 17 ਅਪ੍ਰੈਲ ਨੂੰ ਸਾਹਮਣੇ ਆਈ ਸੀ। ਇਸ ਕੇਸ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਦੇ ਵਾਰਸਾਂ, ਜਿਨ੍ਹਾਂ ਵਿੱਚ ਉਸਦੀ ਵਿਧਵਾ ਸੁਮਨ, ਲੜਕੀਆਂ ਅੰਜਲੀ, ਸੰਜਨਾ, ਸੰਜਲੀ, ਨੇਹਾ ਅਤੇ ਲੜਕੇ ਰਾਜਨ ਨੇ ਆਪਣੇ ਵਕੀਲ ਰਾਹੀਂ ਪੰਜਾਬ ਸਰਕਾਰ, ਸਕੱਤਰ ਸਥਾਨਕ ਸਰਕਾਰਾਂ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ, ਮੇਅਰ, ਐਸ.ਐਸ.ਪੀ ਮੁਹਾਲੀ ਅਤੇ ਗਮਾਡਾ ਦੇ ਚੀਫ ਐਡਮਨਿਸਟਰੇਟਰ ਨੂੰ 99 ਲੱਖ ਰੁਪਏ ਹਰਜਾਨਾ ਦੇਣ ਦਾ ਲੀਗਲ ਨੋਟਿਸ ਜਾਰੀ ਕਰ ਦਿੱਤਾ ਹੈ। ਸਬੰਧਿਤ ਮੁਲਾਜਮਾਂ ਤੇ ਅਧਿਕਾਰੀਆਂ ਖਿਲਾਫ਼ ਫੌਜਦਾਰੀ ਕੇਸ ਦਰਜ ਕਰਨ ਲਈ ਇੱਕ ਵੱਖਰੀ ਸ਼ਿਕਾਇਤ ਐਸ.ਐਸ.ਪੀ ਮੁਹਾਲੀ ਨੂੰ ਦਿੱਤੀ ਗਈ ਹੈ।

Mohali Cattle Menace

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੁਮਨ ਨੇ ਆਪਣੇ ਨੋਟਿਸ ਵਿੱਚ ਲਿਖਿਆ ਹੈ ਕਿ ਮ੍ਰਿਤਕ ਰਜਿੰਦਰ ਅਤੇ ਉਸਦੀ ਪਤਨੀ ਸੁਮਨ 17 ਅਪ੍ਰੈਲ 2018 ਨੂੰ ਸਵੇਰੇ ਕਰੀਬ 6 ਵਜੇ ਆਪਣੇ ਚੰਡੀਗੜ੍ਹ ਵਿਖੇ ਘਰ ਤੋਂ ਇੰਡਸਟਰੀਅਲ ਮੁਹਾਲੀ ਜਾ ਰਹੇ ਸਨ ਤਾਂ ਜਦੋਂ ਉਹ ਚਾਵਲਾ ਚੌਂਕ ਦੇ ਨਜਦੀਕ ਪਹੁੰਚੇ ਤਾਂ ਉਨ੍ਹਾਂ ਦੀ ਬਾਈਕ ਦੇ ਸਾਹਮਣੇ ਇਕ ਆਵਾਰਾ ਗਾਂ ਅਚਾਨਕ ਆ ਗਈ। ਜਿਸ ਨਾਲ ਓਹਨਾਂ ਦੀ ਟੱਕਰ ਹੋਣ ਕਾਰਨ ਉਹ ਡਿੱਗ ਪਏ ਅਤੇ ਰਾਜਿੰਦਰ ਨੂੰ ਮੁਹਾਲੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਅਤੇ ਸੁਮਨ ਦੇ ਵੀ ਕਾਫੀ ਸੱਟਾਂ ਲੱਗੀਆਂ ਸਨ। ਉਨ੍ਹਾਂ ਅੱਗੇ ਲਿਖਿਆ ਹੈ ਕਿ ਪੁਲਿਸ ਵਲੋਂ 174 ਸੀ.ਆਰ.ਪੀ.ਸੀ ਦੀ ਕਾਰਵਾਈ ਕਰ ਦਿੱਤੀ ਗਈ ਹੈ।

Mohali Cattle Menace

ਜਦ ਕਿ ਸੁਮਨ ਵਲੋਂ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਲਈ ਉਸਦੇ ਬਿਆਨ ਦਰਜ ਕਰਨ ਲਈ ਪੁਲਿਸ ਨੂੰ ਕਿਹਾ ਗਿਆ ਹੈ। ਪਰ ਉਸਦੇ ਦਰਜ ਬਿਆਨ ਲਿਖੇ ਨਹੀਂ ਗਏ। ਉਨ੍ਹਾਂ ਅੱਗੇ ਕਿਹਾ ਕਿ ਮਿਉਂਸਪਲ ਕਾਰਪੋਰੇਸ਼ਨ ਅਤੇ ਇਸਦੇ ਸਬੰਧਿਤ ਅਧਿਕਾਰੀ ਜਿਨ੍ਹਾਂ ਵਿਅਕਤੀਆਂ ਦੇ ਪਸ਼ੂ ਸੜਕ ‘ਤੇ ਖੁੱਲੇ ਘੁੰਮ ਰਹੇ ਹਨ. ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਨਾਕਾਮ ਸਾਬਤ ਹੋਏ ਹਨ ਅਤੇ ਆਵਾਰਾ ਪਸ਼ੂ ਜੋ ਸ਼ਹਿਰ ਵਿੱਚ ਘੁੰਮ ਰਹੇ ਹਨ ਉਹਨਾਂ ਨੂੰ ਕਾਬੂ ਕਰਨ ਲਈ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮਿਉਂਸਪਲ ਕਾਰਪੋਰੇਸ਼ਨ ਅਤੇ ਗਮਾਡਾ ਦੇ ਅਧਿਕਾਰੀਆਂ ਵੱਲੋਂ ਕਾਨੂੰਨ ਅਨੁਸਾਰ ਜੋ ਉਨ੍ਹਾਂ ਦੀ ਡਿਊਟੀ ਬਣਦੀ ਸੀ ਕਰਨ ਵਿੱਚ ਫੇਲ ਹੋਏ ਹਨ।
Mohali Cattle Menace
ਜਿਸ ਕਾਰਨ ਉਸਦੇ ਪਤੀ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੁਹਾਲੀ ਦੇ ਵਸਨੀਕ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਮਾਨਯੋਗ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ, ਪਰ ਸਰਕਾਰ ਅਤੇ ਕਾਰਪੋਰੇਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਐਕਸੀਡੈਂਟ ਪੰਜਾਬ ਸਰਕਾਰ, ਕਾਰਪੋਰੇਸ਼ਨ, ਗਮਾਡਾ, ਪੁਲਿਸ ਮਹਿਕਮਾ ਅਤੇਹੋਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਇਆ ਹੈ ਇਸ ਲਈ ਉਹ ਕਲੇਮ ਦੇ ਹੱਕਦਾਰ ਹਨ। ਉਨ੍ਹਾਂ ਲਿਖਿਆ ਹੈ ਕਿ ਜੇਕਰ ਉਨ੍ਹਾਂ ਨੂੰ 99 ਲੱਖ ਰੁਪਏ ਦਾ ਹਰਜਾਨਾ ਵਿਆਜ ਸਮੇਤ 2 ਮਹੀਨੇ ਦੇ ਅੰਦਰ ਨਾ ਦਿੱਤਾ ਗਿਆ ਤਾਂ ਉਹ ਅਦਾਲਤ ਵਿਚ ਕੇਸ ਦਰਜ ਕਰ ਦੇਣਗੇ| ਸ਼ੁਮਨ ਵੱਲੋਂ ਸਬੰਧਿਤ ਮਹਿਕਮੇ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਲਈ ਇਕ ਵੱਖਰੀ ਸ਼ਿਕਾਇਤ ਐਸ.ਐਸ.ਪੀ ਮੁਹਾਲੀ ਨੂੰ ਭੇਜੀ ਗਈ ਹੈ।

Mohali Cattle Menace


Posted

in

by

Tags: