ਗਾਇਕ ਸਿੱਪੀ ਗਿੱਲ ਦੀ ਅਸਲ ਜ਼ਿੰਦਗੀ ਦਾ ਸੱਚ ਆਇਆ ਸਾਹਮਣੇ
….
Punjabi singer Sippy Gill : ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਮਤਲਬ ਕਿ ਆਪਣੇ ਪ੍ਰੋਜੈਕਟ ਬਾਰੇ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਸਿੱਪੀ ਗਿੱਲ ਨੇ ਇੱਕ ਵੀਡੀਓ ਸੇਅਰ ਕੀਤੀ ਹੈ ਜੋ ਕਿ ਉਹਨਾਂ ਦੀ ਅਸਲੀ ਮਤਲਬ ਕਿ ਰੀਅਲ ਲਾਈਫ ਦਾ ਖੁਲਾਸਾ ਕਰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਿੱਪੀ ਗਿੱਲ ਦੇ ਗੀਤਾਂ ਤੋਂ ਅਤੇ ਉਨ੍ਹਾਂ ਦੀ ਅਦਾਕਾਰੀ ਤੋਂ ਇਸ ਤਰ੍ਹਾਂ ਲੱਗਦਾ ਜਾਪਦਾ ਹੈ ਕਿ ਉਹ ਬਹੁਤ ਹੀ ਗੁੱਸੇ ਵਾਲੇ ਵਿਅਕਤੀ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਅਸਲ ਜ਼ਿੰਦਗੀ ਦੇ ਵਿਚ ਸਿੱਪੀ ਗਿੱਲ ਪਰਦੇ ਤੇ ਦਿਖਣ ਵਾਲ਼ੇ ਸਿੱਪੀ ਗਿੱਲ ਤੋਂ ਬਿਲਕੁਲ ਹੀ ਅਲੱਗ ਹਨ। ਜੀ ਹਾਂ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਤੁਹਾਨੂੰ ਦੱਸ ਦੇਈਏ ਕਿ ਸਿੱਪੀ ਗਿੱਲ ਨੇ ਇੱਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਲੱਗੇਗਾ ਕਿ ਉਹ ਆਪਣੇ ਫ਼ਿਲਮੀ ਅਤੇ ਗਾਣਿਆਂ ਦੇ ਕਿਰਦਾਰਾਂ ਨਾਲੋਂ ਬਿਲਕੁਲ ਵੱਖਰੇ ਹਨ।
ਇਸ ਕਰਕੇ ਹੁਣ ਗੱਲ ਕਰਦੇ ਹਾਂ ਸਿੱਪੀ ਗਿੱਲ ਦੀ ਨਿਮਰਤਾ ਦੀ, ਸਿੱਪੀ ਗਿੱਲ ਦੀ ਹਾਲ ਹੀ ‘ਚ ਸੋਸ਼ਲ ਸਾਈਟ ਤੇ ਇਕ ਵੀਡੀਓ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ, ਉਸ ਵੀਡੀਓ ਦੇ ਵਿਚ ਸਿੱਪੀ ਗਿੱਲ ਕਿੱਸੇ ਬੁਜ਼ੁਰਗ ਦੇ ਜੁੱਤੇ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਇਹ ਬੁਜ਼ੁਰਗ ਹੋਰ ਕੋਈ ਨਹੀਂ, ਸਿੱਪੀ ਗਿੱਲ ਦੇ ਪਿਤਾ ਹਨ। ਜੀ ਹਾਂ, ਇਸ ਵੀਡੀਓ ਦੇ ਨਾਲ ਸਿੱਪੀ ਗਿੱਲ ਵੱਲੋਂ ਲਿਖਿਆ ਗਿਆ ਇਕ ਕੈਪਸ਼ਨ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਲਿਖਿਆ ਹੋਇਆ ਹੈ ਕਿ “ਬਾਪੂ ਹੁੰਦੀਆਂ ਬੇਪਰਵਾਹੀਆਂ …ਵਾਹਿਗੁਰੂ ਬਲੈੱਸ ਪੈਰੇਂਟਸ।
ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬਹੁਤ ਹੀ ਗਾਇਕ ਹਨ ਜੋ ਕਿ ਬਹੁਤ ਹੀ ਅਲੱਗ-ਅਲੱਗ ਮਤਲਬ ਕਿ ਵੱਖਰੇ ਢੰਗ ਦੇ ਗੀਤ ਗਾ ਕੇ ਪ੍ਰਸ਼ੰਸ਼ਾ ਹਾਸਿਲ ਕਰ ਰਹੇ ਹਨ। ਪੰਜਾਬੀ ਫਿਲਮ ਇੰਡਸਟਰੀ ਵਿਚ ਅੱਜ ਕੱਲ੍ਹ ਸਿਰਫ ਦੋ ਹੀ ਫ਼ਿਲਮਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਕ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ “ਸੂਬੇਦਾਰ ਜੋਗਿੰਦਰ ਸਿੰਘ” ਤੇ ਦੂਜੀ ਦੋਸਾਂਝਾਂ ਵਾਲ਼ੇ ਦੋਸਾਂਝ ਦਿਲਜੀਤ ਦੀ ਫਿਲਮ “ਸੱਜਣ ਸਿੰਘ ਰੰਗਰੂਟ” ਦੀ। ਅੱਜ ਹੀ ਗਿੱਪੀ ਗਰੇਵਾਲ ਨੇ ਆਪਣੀ ਫੌਜੀ ਪਲਟਨ ਦੇ ਪਹਿਲੇ ਸਿਪਾਹੀ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਦਾ ਨਾਂਅ ਹੈ ਬਹਾਦੁਰ ਸਿੰਘ ਅਤੇ ਇਹ ਕਿਰਦਾਰ ਨਿਭਾ ਰਿਹਾ ਹੈ ਰਾਜਵੀਰ ਜਵੰਦਾ।
ਤੁਹਾਨੂੰ ਦੱਸ ਦੇਈਏ ਕਿ ਦੋਨੇਂ ਹੀ ਸੁਪਰ ਸਟਾਰ ਆਪਣੀ ਫਿਲਮ ਦੀ ਪ੍ਰੋਮੋਸ਼ਨ ਨੂੰ ਲੈ ਕੇ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ ਤੇ ਪੰਜਾਬੀ ਫਿਲਮ ਇੰਡਸਟਰੀ ਵਿਚ, ਇਸ ਫਿਲਮ ਤੋਂ ਸ਼ੁਰੂਆਤ ਕਰ ਰਹੇ ਹਨ ਜਾਣੇ ਮਾਣੇ ਗਾਇਕ ਕੁਲਵਿੰਦਰ ਬਿੱਲਾ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੇ ਵਿਚ ਉਹ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਇਸ ਵੀਡੀਓ ਵਿੱਚ ਦੱਸ ਰਹੇ ਹਨ ਕਿ ਕਿਵੇਂ ਦਾ ਰਿਹਾ ਉਨ੍ਹਾਂ ਦਾ ਅਨੁਭਵ ਤੇ ਕਿੰਨਾ ਰਿਹਾ ਖਾਸ। ਇਸ ਦੇ ਲਈ ਤੁਹਾਨੂੰ ਇਹ ਵੀਡੀਓ ਦੇਖਣੀ ਪਵੇਗੀ।