ਗਾਹਕਾਂ ਲਈ ਫ਼ੋਟੋਗ੍ਰਾਫੀ ਚੈਲੰਜ ਜਿੱਤਣ ਵਾਲੇ ਨੂੰ 19 ਲੱਖ 64 ਹਜ਼ਾਰ ਰੁਪਏ ਐਵਾਰਡ ਵਜੋਂ ਮਿਲਣਗੇ ..

ਚੀਨੀ ਕੰਪਨੀ ਸ਼ਿਓਮੀ ਆਪਣੇ ਗਾਹਕਾਂ ਲਈ ਫ਼ੋਟੋਗ੍ਰਾਫੀ ਚੈਲੰਜ ਲੈ ਕੇ ਆਈ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਨੂੰ ਫ਼ੋਟੋ ਸ਼ੂਟ ਕਰਨਾ ਹੋਵੇਗਾ। ਜਿੱਤਣ ਵਾਲੇ ਨੂੰ 19 ਲੱਖ 64 ਹਜ਼ਾਰ ਰੁਪਏ ਐਵਾਰਡ ਵਜੋਂ ਮਿਲਣਗੇ।
ਇਹ ਚੈਲੰਜ 11 ਦਸੰਬਰ ਤੱਕ ਚੱਲੇਗਾ। ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਸਿਰਫ਼ Xiaomi Mi A1 ਦੇ ਯੂਜ਼ਰ ਹੀ ਹਿੱਸਾ ਲੈ ਸਕਦੇ ਹਨ। ਹਿੱਸਾ ਲੈਣ ਵਾਲੇ ਨੂੰ Mi A1 ਤੋਂ ਹੀ ਫ਼ੋਟੋ ਸ਼ੂਟ ਕਰਨਾ ਹੋਵੇਗਾ ਤੇ ਉਸ ਨੂੰ ਮੁਕਾਬਲੇ ਵਿੱਚ ਭੇਜਣਾ ਹੋਵੇਗਾ। ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਨੂੰ ਐਮਆਈ ਦੀ ਵੈੱਬਸਾਈਟ ਉੱਤੇ ਜਾ ਕੇ ਖ਼ੁਦ ਹੀ ਰਜਿਸਟਰ ਕਰਨਾ ਹੋਵੇਗਾ। ਇਸ ਵਿੱਚ ਲਾਈਫ਼ ਸਟਾਈਲ ਲੈਂਡਸਕੇਪ, ਲੋਕਾਂ ਦੇ ਨਾਲ ਤੇ ਕਿਸੇ ਵੀ ਕੈਟੇਗਿਰੀ ਨਾਲ ਸਬੰਧੀ ਫ਼ੋਟੋ ਹੋ ਸਕਦੀ ਹੈ। ਜਿੱਤਣ ਵਾਲੇ ਦਾ ਨਾਮ ਬੈਸਟ ਫ਼ੋਟੋ ਸੈਸ਼ਨ ਤੋਂ ਬਾਅਦ 20 ਦਸੰਬਰ ਨੂੰ ਐਲਾਨ ਕੀਤਾ ਜਾਵੇਗਾ। ਪਹਿਲੇ ਜੇਤੂ ਨੂੰ 10 ਲੱਖ 64 ਹਜ਼ਾਰ ਦਾ ਇਨਾਮ ਮਿਲੇਗਾ। ਸੈਕੰਡ ਵਿੱਚ ਦੋ ਜੇਤੂਆਂ ਨੂੰ 6 ਹਜ਼ਾਰ 54,500 ਰੁਪਏ ਦੀ ਰਾਸ਼ੀ ਮਿਲੇਗੀ। ਤੀਸਰੇ ਨੰਬਰ ਵਿੱਚ ਤਿੰਨ ਜੇਤੂਆਂ ਦਾ ਨਾਮ ਹੋਵੇਗਾ ਜਿਸ ਵਿੱਚ ਤਿੰਨਾਂ ਲੋਕਾਂ ਨੂੰ ਤਿੰਨ ਲੱਖ 27 ਹਜ਼ਾਰ ਰੁਪਏ ਮਿਲਣਗੇ।ਕੰਪਨੀ ਹਰ ਰੀਜਨ ਦੇ ਟਾਪ 5 ਯੂਜ਼ਰ ਨੂੰ ਵੀ ਚੁਣੇਗੀ। ਇਨ੍ਹਾਂ ਵਿੱਚ ਹਰ ਇੱਕ ਨੂੰ Mi A1 ਦਿੱਤਾ ਜਾਵੇਗਾ।


Posted

in

by

Tags: