ਅਰਜਨਟੀਨਾ ਦੇ ਕੋਰਾਡਾਬਾ ਸ਼ਹਿਰ ਵਿੱਚ ਕੁੜੀ ਨੇ ਆਪਣੇ 40 ਸਾਲ ਦਾ ਪ੍ਰੇਮੀ ਦਾ ਪ੍ਰਾਇਵੇਟ ਪਾਰਟ ਕੱਟ ਦਿੱਤਾ। ਬਾਗਬਾਨੀ ਕਰਨ ਵਾਲੀ ਕੈਂਚੀ ਤੋਂ ਕੀਤੇ ਗਏ ਇਸ ਕਾਂਡ ਦੇ ਪਿੱਛੇ ਲਵ ਗੇਮ ਹੈ। ਦੱਸਿਆ ਜਾ ਰਿਹਾ ਹੈ ਕਿ ਦੋਨੋ ਕੋਈ ਲਵ ਗੇਮ ਖੇਡ ਰਹੇ ਸਨ, ਇਹ ਕਾਂਡ ਉਸ ਗੇਮ ਦਾ ਹੀ ਇੱਕ ਹਿੱਸਾ ਸੀ। ਪੁਲਿਸ ਦੇ ਮੁਤਾਬਕ 24 ਸਾਲ ਦੀ ਗਰਲਫ੍ਰੈਂਡ ਪੇਸ਼ੇ ਤੋਂ ਆਰਕੀਟੇਕਟ ਸੀ, ਜਿਸ ਦਾ ਅਫੇਅਰ 40 ਸਾਲ ਦਾ ਸਿੰਗਰ ਬੁਆਏਫ੍ਰੈਂਡ ਨਾਲ ਸੀ। ਦੋਨੇ ਪਿਛਲੇ ਕੁੱਝ ਮਹੀਨਿਆਂ ਤੋਂ ਇੱਕ-ਦੂਜੇ ਨੂੰ ਡੇਟ ਵੀ ਕਰ ਰਹੇ ਸਨ। ਮਗਰ ਪ੍ਰੇਮੀ ਇਹ ਰਿਸ਼ਤਾ ਖਤਮ ਕਰਨਾ ਚਾਹੁੰਦਾ ਸੀ, ਇਸ ਦਾ ਬਦਲਾ ਲੈਣ ਲਈ ਸੋਂਦੇ ਹੋਏ ਪ੍ਰੇਮੀ ਦਾ ਗੁਪਤ ਅੰਗ ਕੱਟ ਦਿੱਤਾ ਗਿਆ।
ਆਪਣੇ ਬਚਾਅ ਵਿੱਚ ਕੁੜੀ ਨੇ ਕਿਹਾ ਕਿ ਉਹ ਦੋਨੋ ਕੋਈ ਲਵ ਗੇਮ ਖੇਡ ਰਹੇ ਸਨ, ਜਿਸ ਵਿੱਚ ਅੱਖਾਂ ‘ਤੇ ਪੱਟੀ ਬੰਨ ਕੇ ਪਿਆਰ ਕਰਨਾ ਹੁੰਦਾ ਹੈ। ਜੋਸ਼ ਅਤੇ ਜਨੂਨ ਇਸ ਤਰ੍ਹਾਂ ਉਲਟਿਆ ਪੈ ਜਾਵੇਗਾ ਇਹ ਮੈਂ ਕਦੇ ਨਹੀਂ ਸੋਚਿਆ ਸੀ। ਇਹ ਸਿਰਫ਼ ਇੱਕ ਹਾਦਸਾ ਸੀ, ਇਸ ਤੋਂ ਜ਼ਿਆਦਾ ਕੁੱਝ ਵੀ ਨਹੀਂ। ਮੈਂ ਕੋਈ ਗੁਨਾਹ ਨਹੀਂ ਕੀਤਾ। ਡਾਕਟਰਾਂ ਦੇ ਮੁਤਾਬਕ ਸਿੰਗਰ ਫਰਨਾਂਡਿਜ ਦੀ ਹਾਲਤ ਹੁਣ ਬਿਹਤਰ ਹੈ। ਉਸ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ। ਫਿਲਹਾਲ ਪੁਲਿਸ ਨੇ ਆਰੋਪੀ ਗਰਲਫ੍ਰੈਂਡ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਹੋਰ ਵੀ ਦੂਜੇ ਬਿੰਦੁਆਂ ‘ਤੇ ਆਪਣੀ ਜਾਂਚ ਜਾਰੀ ਰੱਖੀ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤਰਾਂ ਦੀਆਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ‘ਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਪ੍ਰਾਈਵੇਟ ਪਾਰਟ ਕੱਟ ਦਿੱਤੇ ਗਏ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਭਾਰਤ ਦੇ ਗਾਜ਼ੀਆਬਾਦ ‘ਚ ਸਾਹਮਣੇ ਆਇਆ ਸੀ। ਜਿਥੇ ਬੱਚਾ ਨਾ ਹੋਣ ‘ਤੇ ਪਰੇਸ਼ਾਨ ਇਕ ਪਤਨੀ ਵਲੋਂ ਪਤੀ ਦਾ ਪ੍ਰਾਈਵੇਟ ਪਾਰਟ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਪਤੀ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ ”ਚ ਦਾਖਲ ਕਰਾਇਆ ਸੀ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਪੁਲਸ ਨੇ ਦੋਸ਼ੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੀ।
ਇਹ ਘਟਨਾ ਗਾਜ਼ੀਆਬਾਦ ਦੇ ਖੇੜਾ ਇਲਾਕੇ ਦੀ ਸੀ। ਦੋਹਾਂ ਦਾ ਵਿਆਹ ਕਰੀਬ 11 ਸਾਲ ਪਹਿਲਾ 19 ਜੂਨ 2016 ਨੂੰ ਹੋਇਆ ਸੀ। ਪਤੀ ਪੇਸ਼ੇ ਤੋਂ ਡਰਾਈਵਰ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਕੋਈ ਔਲਾਦ ਨਹੀਂ ਹੋਈ। ਦੋਸ਼ੀ ਮਹਿਲਾ ਦਾ ਕਹਿਣਾ ਸੀ ਕਿ ਪਤੀ ਦੇ ਦਿੱਲੀ ਦੇ ਦਿਲਸ਼ਾਦ ਗਾਰਡਨ ‘ਚ ਰਹਿਣ ਵਾਲੀ ਇਕ ਮਹਿਲਾ ਨਾਲ ਨਜਾਇਜ਼ ਸੰਬੰਧ ਸਨ, ਜਿਸ ਕਾਰਨ ਉਹ ਇੱਕ-ਇੱਕ ਹਫਤੇ ਤੱਕ ਘਰ ਨਹੀਂ ਆਉਂਦਾ ਸੀ। ਇਸੇ ਕਾਰਨ ਉਨ੍ਹਾਂ ਦੇ ਘਰ ਔਲਾਦ ਨਹੀਂ ਸੀ।
ਜ਼ਿਕਰਯੋਗ ਹੈ ਕਿ ਦੋਸ਼ ਸੀ ਕਿ ਕਰੀਬ 3-4 ਦਿਨ ਬਾਅਦ ਜਦੋਂ ਪਤੀ ਘਰ ਵਾਪਸ ਆਇਆ ਤਾਂ ਔਲਾਦ ਨੂੰ ਲੈ ਕੇ ਦੋਹਾਂ ‘ਚ ਵਿਵਾਦ ਹੋ ਗਿਆ। ਇਸ ਦੌਰਾਨ ਪਤਨੀ ਨੇ ਚਾਕੂ ਚੁੱਕ ਕੇ ਪਤੀ ਦੇ ਪ੍ਰਾਈਵੇਟ ਪਾਰਟ ‘ਤੇ ਹਮਲਾ ਕਰ ਦਿੱਤਾ ਸੀ। ਚੀਕਾਂ ਸੁਣ ਕੇ ਗੁਆਂਢੀ ਪਹੁੰਚੇ ਤਾਂ ਪਤੀ ਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਸੀ।